ਬਰਨਾਲਾ ਪੁਲਿਸ ਵਲੋਂ ਮੇਦਾਂਤਾ ਮਲਟੀ ਸਪੈਸ਼ਲਟੀ ਹਸਪਤਾਲ ਗੁੜਗਾਓਂ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਦਾ ਆਯੋਜਨ

 ਬਰਨਾਲਾ ਪੁਲਿਸ ਵਲੋਂ ਮੇਦਾਂਤਾ ਮਲਟੀ ਸਪੈਸ਼ਲਟੀ ਹਸਪਤਾਲ ਗੁੜਗਾਓਂ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਦਾ ਆਯੋਜਨ 


ਬਰਨਾਲ਼ਾ,18,ਦਸੰਬਰ /ਕਰਨਪ੍ਰੀਤ ਕਰਨ         
     ਅਰੁਣ ਮੈਮੋਰੀਅਲ ਕੈਮਿਊਨਟੀ ਸੈਂਟਰ ਬਰਨਾਲਾ ਵਿੱਚ ਬਰਨਾਲਾ ਪੁਲਿਸ ਵੱਲੋ ਮੇਦਾਂਤਾ ਮਲਟੀ ਸਪੈਸ਼ਲਟੀ ਹਸਪਤਾਲ ਗੁੜਗਾਓਂ ਦੇ ਸਹਿਯੋਗ ਨਾਲ ਇੱਕ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਡਾ. ਰਜਨੀਸ਼ ਕਪੂਰ ਚੇਅਰਮੈਨ ਇੰਟਰਵੈਸ਼ਨਲ ਕਾਰਡੀਓਲੋਜੀ ਹਾਰਟ ਇੰਸਟੀਚਿਊਟ, ਡਾ. ਨਾਰੇਸ਼ ਅਤੇ ਡਾ.ਹਿਮਾਂਸ਼ੂ ਗਰਗ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਪੁਲਿਸ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਹੈਲਥ ਚੈਕਅੱਪ ਕੀਤਾ । 

      ਇਸ ਦੌਰਾਨ ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ ਅਤੇ ਉਨਾਂ ਕਿਹਾ ਕਿ ਬਰਨਾਲਾ ਪੁਲਿਸ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਕਿਉਂਕਿ ਪੁਲਿਸ ਜਿੱਥੇ ਦਿਨ ਰਾਤ ਡਿਊਟੀ ਕਰਕੇ ਲੋਕਾਂ ਦੀ ਹਿਫਾਜਤ ਕਰ ਰਹੀ ਹੈ, ਉਥੇ ਹੀ ਅਜਿਹੇ ਮੈਡੀਕਲ ਕੈਂਪਾਂ ਦਾ ਆਯੋਜਨ ਕਰਵਾ ਪੁਲਿਸ ਕਰਮਚਾਰੀਆਂ ਦੇ ਸਿਹਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ । ਇਸ ਦੌਰਾਨ ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਇਸ ਕੈਂਪ ਵਿੱਚ 500 ਦੇ ਕਰੀਬ ਬਰਨਾਲਾ ਪੁਲਿਸ ਦੇ ਕਰਮਚਾਰੀਆਂ ਅਤੇ ਉਹਨਾ ਦੇ ਪਰਿਵਾਕ ਮੈਬਰਾਂ ਦਾ ਮਾਹਿਰ ਡਾਕਟਰਾਂ ਵੱਲੋ ਜਿੱਥੇ ਮੈਡੀਕਲ ਚੈਕਅਪ ਕੀਤਾ ਗਿਆ, ਉਥੇ ਹੀ ਬੀ.ਪੀ.,ਸ਼ੂਗਰ,ਈ.ਸੀ.ਜੀ., ਬੀ.ਐਮ.ਡੀ. ਅਤੇ ਪੀ.ਐਫ.ਟੀ. ਦੇ ਟੈਸਟ ਫਰੀ ਕੀਤੇ ਅਤੇ ਦਵਾਈਆਂ ਵੰਡੀਆਂ । ਉਨਾਂ ਕਿਹਾ ਕਿ ਇਸ ਕੈਂਪ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ, ਸੀਆਈਡੀ, ਰੇਲਵੇ ਪੁਲਿਸ ਅਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਨੇੇ ਵੱਧ ਚੜ੍ਹ ਕੇ ਹਿੱਸਾ ਲਿਆ ।ਇਸ ਮੌਕੇ ਐਸ.ਪੀ.ਡੀ. ਰਮਨੀਸ਼ ਕੁਮਾਰ ਚੌਧਰੀ, ਡੀ.ਐਸ.ਪੀ. ਸਬ-ਡਿਵੀਜਨ ਬਰਨਾਲਾ ਸਤਵੀਰ ਸਿੰਘ ਬੈਂਸ, ਡੀ.ਐਸ.ਪੀ. ਮਹਿਲ ਕਲਾਂ ਕੰਵਲਪਾਲ ਸਿੰਘ ਚਹਿਲ, ਡੀ.ਐਸ.ਪੀ. ਤਪਾ ਮਾਨਵਜੀਤ ਸਿੰਘ, ਡੀ.ਐਸ.ਪੀ. ਡੀ ਗਮਦੂਰ ਸਿੰਘ ਚਹਿਲ, ਡੀ.ਐਸ.ਪੀ. ਗੁਰਬਚਨ ਸਿੰਘ, ਟਰਾਈਡੈਂਟ ਗਰੁੱਪ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਅਤੇ ਸਮੂਹ ਪੁਲਿਸ ਕਰਮਚਾਰੀ ਹਾਜ਼ਰ ਸਨ।

Post a Comment

0 Comments