ਜ਼ਿਲ੍ਹਾ ਬਰਨਾਲਾ ਦੇ ਤਿੰਨ ਦਿਵਿਆਂਗਜਨਾਂ ਨੂੰ ਸੂਬਾ ਪੱਧਰੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ

 ਜ਼ਿਲ੍ਹਾ ਬਰਨਾਲਾ ਦੇ ਤਿੰਨ ਦਿਵਿਆਂਗਜਨਾਂ ਨੂੰ ਸੂਬਾ ਪੱਧਰੀ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ 

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਸੀਨੀਅਰ ਮੈਡੀਕਲ ਅਫ਼ਸਰ ਅਤੇ ਰੂੜੇਕੇ ਦੇ ਤੈਰਾਕ ਨੂੰ ਚੰਡੀਗੜ੍ਹ ਵਿਖੇ ਕੀਤਾ ਗਿਆ ਸਨਮਾਨਿਤ


ਬਰਨਾਲਾ,5 ,ਦਸੰਬਰ/ਕਰਨਪ੍ਰੀਤ ਕਰਨ   
          ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀਆਂ ਤਿੰਨ ਦਿਵਿਆਂਗ ਸ਼ਖ਼ਸੀਅਤਾਂ ਨੂੰ ਰਾਜ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ‘ਚ ਸਟੇਟ ਐਵਾਰਡ ਟੂ ਦਿ ਫਿਜ਼ੀਕਲੀ ਹੈਂਡੀਕੈਪਡ ਨਾਲ ਸਨਮਾਨਿਤ ਕੀਤਾ  ਗਿਆ।ਡਾ. ਬਲਜੀਤ ਕੌਰ, ਮੰਤਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ, ਸੀਨੀਅਰ ਮੇਡੀਅਲ ਅਫ਼ਸਰ ਬਰਨਾਲਾ ਡਾ. ਜਯੋਤੀ ਕੌਸ਼ਲ ਅਤੇ ਪਿੰਡ ਰੂੜੇਕੇ ਤੋਂ ਤੈਰਾਕ ਨਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ। 

      ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ  ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਅਤੇ ਸੰਸਥਾਵਾਂ ਜਿਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤੇ ਗਏ ਹਨ, ਨੂੰ ਸਟੇਟ ਐਵਾਰਡ ਟੂ ਦਿ ਫਿਜ਼ੀਕਲੀ ਹੈਂਡੀਕੈਪਡ ਨਾਲ ਸਨਮਾਨਿਤ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ।

ਇਸ ਸਕੀਮ ਅਧੀਨ ਚਾਰ ਸ਼੍ਰੇਣੀਆਂ ਦੇ ਐਵਾਰਡ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚ ਸਰਵਉੱਤਮ ਕਰਮਚਾਰੀ (ਬੈਸਟ ਐਂਪਲਾਇ ਮਹਿਲਾ) ਵਰਗ ‘ਚ ਡਾ. ਤੇਅਵਸਪ੍ਰੀਤ ਕੌਰ ਨੂੰ, (ਬੈਸਟ ਐਂਪਲਾਇ ਪੁਰਸ਼) ਵਰਗ ‘ਚ ਡਾ. ਜਯੋਤੀ ਕੌਸ਼ਲ ਨੂੰ ਅਤੇ ਹੈਂਡੀਕੈਪਡ ਸਪੋਰਟਸ ਪਰਸਨ ਵਰਗ ‘ਚ ਰੂੜੇਕੇ ਦੇ ਨਰਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਹੈ।

Post a Comment

0 Comments