ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋ ਦੁਸਰੇ ਦਿਨ ਰਿਫਲੈਕਟਰ ਲਾਓਣ ਦੀ ਸ਼ੁਰੂਆਤ ਪੁਰਾਣੀ ਗੈਸ ਏਜੰਸੀ ਰੋਡ ਤੋ ਕੀਤੀ

 ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵੱਲੋ
ਦੁਸਰੇ ਦਿਨ ਰਿਫਲੈਕਟਰ ਲਾਓਣ ਦੀ ਸ਼ੁਰੂਆਤ ਪੁਰਾਣੀ ਗੈਸ ਏਜੰਸੀ ਰੋਡ ਤੋ ਕੀਤੀ 

ਇੱਕ ਸੋ ਤੋ ਵੱਧ ਰਿਫਲੈਕਟਰ ਲਾਏ ਗਏ


ਬੁਢਲਾਡਾ / ਮਾਨਸਾ  ਦਸੰਬਰ 27 ਕੱਕੜ 
                  ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮੈਂਬਰਾਂ ਵਲੋਂ ਅਜ ਧੁੰਦਾਂ ਕਾਰਨ  ਹੋ ਰਹੀਆਂ ਦੁਰਘਟਨਾਵਾਂ ਨੂੰ ਦੇਖਦੇ ਹੋਏ  ਸੰਸਥਾ ਵਲੋਂ    ਦੁਸਰੇ ਦਿਨ ਰਿਫਲੈਕਟਰ ਲਾਓਣ ਦੀ ਸ਼ੁਰੂਆਤ ਪੁਰਾਣੀ ਗੈਸ ਏਜੰਸੀ ਰੋਡ ਨਜਦੀਕ ਡਾਕਟਰ ਕੱਕੜ ਡੇਂਟਲ ਹਸਪਤਾਲ ਤੋ ਕੀਤੀ   ।ਸੰਸਥਾ ਵਲੋ  ਗੱਡੀਆਂ ਅਤੇ ਟਰੈਕਟਰਾਂ,ਹੱਥ ਰੇਹੜੀ, ਸਾਇਕਲਾ ਦੇ ਪਿੱਛੇ   ਇੱਕ ਸੋ ਤੋ ਵੱਧ ਰਿਫਲੈਕਟਰ   ਲਗਾਏ ਗਏ। ਜਿਨ੍ਹਾਂ ਪਿੱਛੇ ਲਾਈਟਾਂ ਦਾ ਕੋਈ ਪ੍ਬੰਧ ਨਹੀਂ ਸੀ ।

ਇਸ ਸੇਵਾ ਲਈ ਰਿੱਫਲੈਕਟਰਾਂ ਦੀ ਸੇਵਾ ਡੈਨਮਾਰਕ ਤੋਂ ਸ੍ਰੀ ਚਰਨਜੀਤ ਮਦਾਨ ਅਤੇ ਸੁਰਿੰਦਰ ਮਦਾਨ  ਸਪੁੱਤਰ ਸਵਰਗ: ਸ੍ਰੀ ਲਾਲੂ ਚੰਦ ਜੀ ਮਦਾਨ ਬੁਢਲਾਡਾ ਵਾਲੇ ਵਲੋਂ ਕੀਤੀ ਜਾ ਰਹੀ ਹੈ।   ਇਸ ਸਾਂਝੇ ਕਾਰਜ ਨੂੰ ਪੂਰਾ ਕਰਨ ਲਈ ਸੰਸਥਾਂ  ਵਲੋਂ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਰਿਫਲੈਕਟਰ ਸੇਵਾ ਮੌਕੇ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ, ਕੁਲਦੀਪ ਸਿੰਘ ਅਨੇਜਾ, ਜਿਲ੍ਹਾ  ਬਾਲ ਭਲਾਈ ਕਮੇਟੀ ਸਾਬਕਾ  ਮੈਂਬਰ ਡਾਕਟਰ ਬਲਦੇਵ ਕੱਕੜ, , ਈ ਓ ਕੁਲਵਿੰਦਰ ਸਿੰਘ, ਗੁਰਤੇਜ ਸਿੰਘ ਕੈਂਥ, ਬਲਬੀਰ ਸਿੰਘ ਕੈਂਥ, ਜਸਵੀਰ ਸਿੰਘ ਜੱਸੀ ਵਿਰਦੀ, ਨਰੇਸ਼ ਕੁਮਾਰ ਬੰਸੀ, ਨਥਾ ਸਿੰਘ, ,ਇੰਦਰਜੀਤ ਸਿੰਘ ਟੋਨੀ  ਆਦਿ ਹਾਜ਼ਰ ਸਨ

Post a Comment

0 Comments