ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਕਈ ਸਕੂਲਾਂ ਵਿੱਚ ਬੂਟ ਕੋਟੀਆਂ ਵੰਡੀਆਂ।

 ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਕਈ ਸਕੂਲਾਂ ਵਿੱਚ ਬੂਟ ਕੋਟੀਆਂ ਵੰਡੀਆਂ।


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਰਦੀਆਂ ਦੇ ਮੌਸਮ ਵਿੱਚ ਠੰਢ ਵੱਧ ਜਾਂਦੀ ਹੈ। ਗ਼ਰੀਬੀ ਕਾਰਨ ਕਈ ਬੱਚੇ ਬੂਟ ਕੋਟੀਆਂ ਜੁਰਾਬਾਂ ਨਾ ਹੋਣ ਕਾਰਨ ਬਹੁਤ ਮਜ਼ਬੂਰ ਹੁੰਦੇ ਹਨ ਅਤੇ ਬੀਮਾਰ ਹੋ ਜਾਂਦੇ ਹਨ। ਇਸ ਨੂੰ ਦੇਖਦੇ ਹੋਏ ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪਿਛਲਾ ਸਾਰਾ ਹਫਤਾ ਵੱਖੋ ਵੱਖ ਸਕੂਲਾਂ ਵਿੱਚ ਜਾ ਕੇ ਬਹੁਤ ਲੋੜਵੰਦ ਬੱਚਿਆਂ ਨੂੰ ਬੂਟ, ਕੋਟੀਆਂ, ਜੁਰਾਬਾਂ, ਵਰਦੀ ਆਦਿ ਵੰਡੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਛੋਟੇ ਕਉ ਬੱਚਿਆਂ ਨੂੰ ਤਾਂ ਸਰਕਾਰ ਇਹ ਦੇ ਦਿੰਦੀ ਪਰ ਵੱਡੀਆਂ ਕਲਾਸਾਂ ਦੇ ਗ਼ਰੀਬ ਬੱਚੇ ਰਹਿ ਜਾਂਦੇ ਹਨ। ਇਸੇ ਲਈ ਸੰਸਥਾ ਵਲੋਂ ਪਿਛਲੇ ਸਾਰਾ ਹਫਤਾ ਸਰਕਾਰੀ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਬੁਢਲਾਡਾ, ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ, ਆਦਰਸ਼ ਮਾਡਲ ਸਕੂਲ ਬੁਢਲਾਡਾ, ਸਰਕਾਰੀ ਆਦਰਸ਼ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਾਤੇਵਾਸ ਵਿੱਚ ਰਹਿੰਦੇ ਲਗਭਗ 200 ਲੋੜਵੰਦ ਬੂਟ ਕੋਟੀਆਂ ਜੁਰਾਬਾਂ ਵਰਦੀ ਆਦਿ ਵੰਡੀ ਗਈ ਤਾਂ ਜੋ ਉਹ ਬੱਚੇ ਔਖੇ ਨਾ ਹੋਣ ਅਤੇ ਸਕੂਲ ਆ ਕੇ ਆਪਣੀ ਪੜ੍ਹਾਈ ਕਰ ਸਕਣ। ਸਾਰੇ ਸਕੂਲਾਂ ਦੇ ਸਟਾਫ ਨੇ ਇਹ ਭਲਾਈ ਕਾਰਜ਼ ਦੀ ਸ਼ਲਾਘਾ ਕੀਤੀ।

Post a Comment

0 Comments