*ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਦੀ ਹੋਈ ਵਿਸ਼ੇਸ਼ ਮੀਟਿੰਗ*

 *ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਦੀ ਹੋਈ ਵਿਸ਼ੇਸ਼ ਮੀਟਿੰਗ*

*ਮੀਟਿੰਗ ਵਿੱਚ ਨੈਸ਼ਨਲ ਪੱਧਰ ਦੇ ਸਾਬਕਾ ਸੈਨਿਕ ਅਹੁਦੇਦਾਰਾਂ ਨੇ ਭਾਗ ਲਿਆ*


ਮੋਗਾ : 02 ਦਸੰਬਰ [ ਕੈਪਟਨ ਸੁਭਾਸ਼ ਚੰਦਰ ਸ਼ਰਮਾ]:= ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਇਕਾਈ ਜਿਲਾ ਮੋਗਾ ਦੇ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਹ ਸੰਗਠਨ ਹਮੇਸ਼ਾ ਸਾਬਕਾ ਸੈਨਿਕਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਯਤਨਸ਼ੀਲ ਹੈ।ਇਸੇ ਕੜੀ ਤਹਿਤ ਦਿੱਲੀ ਜੰਤਰ ਮੰਤਰ/ਰਾਮ ਲੀਲਾ ਗਰਾਊਂਡ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਚਲ ਰਿਹਾ। ਪਰ ਸਰਕਾਰ  ਸਾਬਕਾ ਸੈਨਿਕਾਂ ਦੀਆਂ ਮੰਗਾਂ ਮੰਨਣ ਲਈ ਬਿਲਕੁਲ ਤਿਆਰ ਨਹੀਂ ਹੈ। ਇਸ 25 ਨਵੰਬਰ ਨੂੰ ਰੇਲ ਰੋਕੋ ਅੰਦੋਲਨ ਵੀ ਕੀਤਾ ਗਿਆ ਤੇ ਪੰਜਾਬ ਦੇ ਗਵਰਨਰ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ, ਪਰ ਸਰਕਾਰ ਡਿਫੈਂਸ ਪੈਨਸ਼ਨਰਾਂ ਦੇ ਹੱਕ ਵਿੱਚ ਕੋਈ ਫੈਂਸਲਾ ਨਹੀਂ ਲੈ ਰਹੀ। ਏਸ ਕੜੀ ਤਹਿਤ ਅਗਲੀ ਰਣਨੀਤੀ ਤੈਅ ਕਰਨ ਲਈ ਸੰਘਰਸ਼ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸੂਬੇਦਾਰ ਮੇਜਰ ਐਸ ਪੀ ਗੋਸਲ ਤੇ ਸੂਬੇਦਾਰ ਪ੍ਰਗਟ ਸਿੰਘ ਨੈਸ਼ਨਲ ਅਹੁਦੇਦਾਰਾਂ ਦੀ ਪ੍ਰਧਾਨਗੀ ਹੇਠ ਸੁਤੰਤਰਤਾ ਸੰਗ੍ਰਾਮੀ ਹਾਲ ਮੋਗਾ ਵਿਖੇ ਹੋਈ। ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਭਰ ਦੇ ਜਿਲਾ ਪ੍ਰਧਾਨਾਂ ਤੋਂ ਇਲਾਵਾ ਬੁੱਧੀਜੀਵੀ ਸਾਬਕਾ ਸੈਨਿਕਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਹੋਈ। ਨੈਸ਼ਨਲ ਸਲਾਹਕਾਰ ਸੂਬੇਦਾਰ ਮੇਜਰ ਐਸ ਪੀ ਗੋਸਲ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਜੇ ਕਰ ਸਰਕਾਰ ਮੰਗ ਪੱਤਰ ਤੇ ਕੋਈ ਵਿਚਾਰ ਨਹੀਂ ਕਰਦੀ ਤਾਂ ਉਕਤ ਸੰਗਠਨ ਵਲੋਂ 01 ਜਨਵਰੀ 2024 "ਕਾਲਾ ਦਿਨ" ਮਨਾਇਆ ਜਾਵੇਗਾ। ਉਹਨਾਂ ਨੇ ਰੋਕੋ ਅੰਦੋਲਨ ਵਿੱਚ ਭਾਗ ਲੈਣ ਵਾਲੇ ਸਾਰੇ ਮੈਂਬਰਾਂਨ ਦਾ ਤਹਿ ਦਿਲੋਂ ਧੰਨਵਾਦ  ਕੀਤਾ।  ਯੂਥ ਵਿੰਗ ਪੰਜਾਬ ਪ੍ਰਦੇਸ਼ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਹਾਲਾਤ ਮੁਤਾਬਕ  ਆਪਾਂ ਨੂੰ ਇਕਜੁੱਟ ਹੋਣਾ ਬਹੁਤ ਜਰੂਰੀ ਹੈ। ਸੂਬੇਦਾਰ ਲਖਵਿੰਦਰ ਸਿੰਘ [ ਪਟਿਆਲਾ] ਨੇ ਕਿਹਾ ਕਿ ਰੇਲ ਰੋਕੋ ਅੰਦੋਲਨ ਨਾਲ ਸਰਕਾਰ ਤੇ ਬਹੁਤ ਅਸਰ ਪਿਆ ਹੋਇਆ ਹੈ।ਮੀਟਿੰਗ ਵਿੱਚ ਹਾਜ਼ਰੀਨ ਮੈਂਬਰਾਂਨ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ ਤੇ ਪੇਸ਼ ਆ ਰਹੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੂਬੇਦਾਰ ਜਗਜੀਤ ਸਿੰਘ ਜਿਲਾ ਮੋਗਾ ਦੇ ਪ੍ਰਧਾਨ ਨੇ ਜਿਲਾ ਮੋਗਾ ਦੀ ਸਮੂਹ ਟੀਮ ਵਲੋਂ ਮੀਟਿੰਗ ਵਿੱਚ ਹਾਜ਼ਰੀਨ ਬਹੁਤ ਹੀ ਸਤਿਕਾਰ ਯੋਗ ਨੈਸ਼ਨਲ ਸਲਾਹਕਾਰ ਤੇ ਉਹਨਾਂ ਦੀ ਸਮੂਚੀ ਟੀਮ ਤੇ ਪੰਜਾਬ ਪ੍ਰਦੇਸ਼ ਦੇ ਸਮੂਹ ਜਿਲਾ ਪ੍ਰਧਾਨਾਂ ਦਾ ਮੋਗਾ ਪਹੁੰਚਣ ਤੇ ਹਾਰਦਿਕ ਸਵਾਗਤ ਤੇ ਧੰਨਵਾਦ ਕੀਤਾ। ਜਿਲਾ ਮੋਗਾ ਪ੍ਰਧਾਨ ਨੇ ਕੈਪਟਨ ਜਸਵਿੰਦਰ ਸਿੰਘ, ਸੂਬੇਦਾਰ ਸ਼ਮਸ਼ੇਰ ਸਿੰਘ, ਕੈਸ਼ੀਅਰ ਕੁਲਵਿੰਦਰ ਸਿੰਘ, ਸੂਬੇਦਾਰ ਕਲਵਿੰਦਰ ਸਿੰਘ ,ਧਰਮਪਾਲ, ਚਰਨਜੀਤ, ਜਗਜੀਤ ਸਿੰਘ, ਜਸਵੰਤ ਸਿੰਘ ਝੰਡੇਆਣਾ,ਬਲਵੀਰ ਸਿੰਘ ਤੇ ਸੁਖਮੰਦਰ ਸਿੰਘ ਆਦ ਦਾ  ਮੀਟਿੰਗ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।

Post a Comment

0 Comments