ਕੈਬਨਿਟ ਮੰਤਰੀ ਦੇ ਓ.ਐੱਸ.ਡੀ ਹਸਨ ਭਾਰਦਵਾਜ ਵਲੋਂ ਰੋਜਾਨਾ ਲੋਕ ਮਿਲਣੀ ਪ੍ਰੋਗਰਾਮਾਂ ਚ ਸਿਵਿਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੋਂ ਕੰਮਕਾਰਾਂ ਦੀ ਭਰਮਾਰ

 ਕੈਬਨਿਟ ਮੰਤਰੀ ਦੇ ਓ.ਐੱਸ.ਡੀ ਹਸਨ ਭਾਰਦਵਾਜ ਵਲੋਂ ਰੋਜਾਨਾ ਲੋਕ ਮਿਲਣੀ ਪ੍ਰੋਗਰਾਮਾਂ ਚ ਸਿਵਿਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੋਂ ਕੰਮਕਾਰਾਂ ਦੀ ਭਰਮਾਰ

ਨਸ਼ਾ ਤਸਕਰਾਂ ਤੇ ਭ੍ਰਿਸਟਾਚਾਰੀਂ ਨੂੰ ਖਤਮ ਕਰਨ ਲਈ ਸਰਕਾਰ ਦਿਨ ਰਾਤ ਇੱਕ ਕਰ ਰਹੀ ਹੈ 


ਬਰਨਾਲ਼ਾ,15 ਦਸੰਬਰ /ਕਰਨਪ੍ਰੀਤ ਕਰਨ
/-ਪੰਜਾਬ ਦੇ ਕੈਬਨਿਟ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਮੁੱਚੀ ਟੀਮ ਵਲੋਂ ਪੰਜਾਬ ਸਰਕਾਰ ਦੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਅਤੇ ਬਰਨਾਲਾ ਸਥਿਤ ਆਪਣੇ ਦਫਤਰਾਂ ਵਿਖੇ ਸ਼ਹਿਰਾਂ ਅਤੇ ਪਿੰਡਾਂ ਚੋਂ ਆਉਂਦੇ ਕੰਮਾਂ ਕਾਰਾਂ ਲਈ ਹਲਕਾ ਨਿਵਾਸੀਆਂ ਦੇ ਹੱਲ ਲਈ ਮੌਕੇ ਉੱਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕੰਮ ਕਾਰ ਕਰਵਾਏ ਜਾ ਰਹੇ ਹਨ ਉੱਥੇ ਹੀ ਜੱਦੀ ਹਲਕੇ ਬਰਨਾਲਾ ਚ ਮੰਤਰੀ ਦੇ ਓ ਐੱਸ ਡੀ ਹਸਨ ਭਾਰਦਵਾਜ ਵਲੋਂ ਰੋਜਾਨਾ ਲੋਕ ਮਿਲਣੀ ਪ੍ਰੋਗਰਾਮਾਂ ਚ ਸਿਵਿਲ ਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੋਂ ਕੰਮਕਾਰ ਕਰਵਾਏ ਜਾ ਰਹੇ ਹਨ ਜਿਸ ਦਾ ਅੰਦਾਜ਼ਾ ਦਿਨ ਚੜਦੇ ਵੱਡੀ ਗਿਣਤੀ ਚ ਹਲਕਾ ਨਿਵਾਸੀਆਂ ਦੇ ਇੱਕਠਾਂ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਮੰਤਰੀ ਵਲੋਂ ਸਹਿਰੀਆਂ ਨਾਲ ਰੁਟੀਨ ਚ ਸ਼ੁਰੂ ਕੀਤੀਆਂ ਮਿਲਣੀਆਂ ਦੇ ਸਿੱਟੇ ਕਾਰਗਾਰ ਸਾਬਿਤ ਹੋ ਰਹੇ ਹਨ !

                                 ਓ ਐੱਸ ਡੀ ਹਸਨ ਭਾਰਦਵਾਜ ਨੇ ਮੀਡਿਆ ਦੇ ਮੁਖਾਤਿਵ ਹੁੰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀਆਂ ਹਿਦਾਇਤਾਂ ਤਹਿਤ ਕਰੋੜਾਂ ਰੁਪਈਆਂ ਦੀਆਂ ਗਰਾਂਟਾਂ ਨਾਲ ਹਲਕੇ ਦੀ ਨੁਹਾਰ ਬਦਲਣ ਚ ਕੋਈ ਕਸਰ ਨਹੀਂ ਬਾਕੀ ਰਹੇਗੀ ਜਿੱਥੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਦੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਧਾਨ ਕਰਨ ਲਈ ਸਰਕਾਰ ਵਲੋਂ ਜਲਦ ਵੱਡੀਆਂ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ! ਨਸ਼ਾ ਤਸਕਰਾਂ ਤੇ ਭ੍ਰਿਸਟਾਚਾਰੀਂ  ਦੇ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰੰਗਲੇ ਪੰਜਾਬ ਦੇ ਸੁਪਨੇ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਤੇ ਨਸ਼ਾ ਵੇਚਣ ਵਾਲੇ ਨਾਲ ਪ੍ਰਸ਼ਾਸਨ ਕੋਈ ਢਿੱਲ ਨਾ ਵਰਤੇ ਕਿਓਂ ਕਿ ਨਸ਼ਾ ਤਸਕਰਾਂ ਤੇ ਭ੍ਰਿਸਟਾਚਾਰੀਂ ਨੂੰ ਖਤਮ ਕਰਨ ਲਈ ਸਰਕਾਰ ਦਿਨ ਰਾਤ ਇੱਕ ਕਰ ਰਹੀ ਹੈ ! ਇਸ ਮੌਕੇ ਗੁਰਪ੍ਰੀਤ ਸਿੰਘ ਪੀ ਏ, ਆਪ ਆਗੂ ਓਮ ਪ੍ਰਕਾਸ਼,ਬਬਲਾ,ਸਮੇਤ ਵੱਡੀ ਗਿਣਤੀ ਚ ਹਲਕਾ ਨਿਵਾਸੀ ਹਾਜਿਰ ਸਨ !

Post a Comment

0 Comments