ਨਗਰ ਕੌਂਸਲ ਬਰਨਾਲਾ ਵਿਖੇ ਇੱਕ ਦਿਨ ਦੀ ਪ੍ਰਧਾਨਗੀ ਚ ਜਗਰਾਜ ਸਿੰਘ ਪੰਡੋਰੀ ਨੇ ਕੌਂਸਲ ਹਾਊਸ ਦੀ ਪ੍ਰਧਾਨਗੀ ਕੀਤੀ

 ਨਗਰ ਕੌਂਸਲ ਬਰਨਾਲਾ ਵਿਖੇ ਇੱਕ ਦਿਨ ਦੀ ਪ੍ਰਧਾਨਗੀ ਚ ਜਗਰਾਜ ਸਿੰਘ ਪੰਡੋਰੀ ਨੇ ਕੌਂਸਲ ਹਾਊਸ ਦੀ ਪ੍ਰਧਾਨਗੀ ਕੀਤੀ

ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦੇ ਫਸੇ ਪੇਚੇ ਵਿੱਚ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਕਾਰਜ ਨਹੀਂ ਰੁਕਣਗੇ-ਪੰਡੋਰੀ  


ਬਰਨਾਲਾ 22 ਦਸੰਬਰ/ਕਰਨਪ੍ਰੀਤ ਕਰਨ - 
ਨਗਰ ਕੌਂਸਲ ਬਰਨਾਲਾ ਵਿੱਚ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੇ ਵਿਵਾਦ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦੋਹਰੇ ਬੈਂਚ ਦੇ ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਸੁਮਿਤ ਗੋਇਲ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੀ ਸੁਣਵਾਈ ਨੂੰ ਹੁਣ 20 ਮਾਰਚ 2024 ਤੱਕ ਅੱਗੇ ਪਾ ਦਿੱਤੀ।ਪਰ ਕੌਂਸਲ ਦੇ ਸਰਬਪੱਖੀ ਵਿਕਾਸ ਲਈ ਅੱਜ ਨਗਰ ਕੌਂਸਲ ਬਰਨਾਲਾ ਦੇ 18 ਦੇ ਕਰੀਬ ਕੌਂਸਲਰਾਂ ਦੀ ਹਾਊਸ (ਚੋਣ ਕਮੇਟੀ) ਦੀ ਮੀਟਿੰਗ ਆਜ਼ਾਦ ਕੌਂਸਲਰ ਜਗਰਾਜ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ। ਕੌਂਸਲਰ ਜਗਰਾਜ ਸਿੰਘ ਪੰਡੋਰੀ ਨੇ, ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਦੇ ਫਸੇ ਪੇਚੇ ਵਿੱਚ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਕਾਰਜ ਨਹੀਂ ਰੁਕਣਗੇ ਤੇ ਸਹਿਰੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦਾ ਮਸਲਾ ਵੀ ਹੱਲ ਹੋ ਚੁੱਕਿਆ ਹੈ ੧ ਬਕਾਇਆ ਕੰਮਾਂ ਸੰਬੰਧੀ  ਚੋਣ ਕਮੇਟੀ ਦੀ ਮੀਟਿੰਗ ਜਲਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣਗੇ। ਅਜ ਦੀ ਹਾਊਸ ਮੀਟਿੰਗ ਵਿੱਚ 31 ਕੌਂਸਲਰਾਂ ਵਿਚੋਂ  18 ਕੌਂਸਲਰ ਸ਼ਾਮਲ ਹੋਏ ਜਿੰਨਾ ਵਿਚ  ਵਾਰਡ ਨੰ: 1- ਸਿੰਦਰਪਾਲ ਕੌਰ- ਆਜ਼ਾਦ, ਵਾਰਡ ਨੰ. 4-ਧਰਮਿੰਦਰ ਸਿੰਘ ਸ਼ੰਟੀ-ਕਾਂਗਰਸ, ਵਾਰਡ ਨੰ.5- ਸਤਵੀਰ ਕੌਰ ਜਾਗਲ- ਸ਼੍ਰੋਮਣੀ ਅਕਾਲੀ ਦਲਵਾਰਡ ਨੰ9- ਪ੍ਰਕਾਸ਼ ਕੌਰ-ਕਾਂਗਰਸ, ਵਾਰਡ ਨੰਬਰ-11 ਦੀਪਿਕਾ ਸ਼ਰਮਾ, ਵਾਰਡ ਨੰ: 12- ਮਲਕੀਤ ਸਿੰਘ ਮਨੀ- ਆਪ, ਵਾਰਡ ਨੰ.13- ਰਣਦੀਪ ਕੌਰ ਬਰਾੜ, ਵਾਰਡ ਨੰ.14- ਭੁਪਿੰਦਰ ਸਿੰਘ ਭਿੰਡੀ, ਵਾਰਡ ਨੰ: 15 ਸਰੋਜ ਰਾਣੀ- ਆਜ਼ਾਦ, ਵਾਰਡ ਨੰ.17- ਸਥਾਨਾ ਵਾਰਡ ਨੰ: 18- ਜੀਵਨ ਕੁਮਾਰ- ਆਜ਼ਾਦ, ਵਾਰਡ ਨੰਬਰ-20-ਜਗਰਾਜ ਸਿੰਘਆਜ਼ਾਦ, ਵਾਰਡ ਨੰਬਰ- 23-ਗੁਰਪ੍ਰੀਤ ਸਿੰਘ ਕਾਕਾ, ਵਾਰਡ ਨੰ25- ਸੁਖਵਿੰਦਰ ਕੌਰ ਸ਼ੀਤਲ ਕਾਂਗਰਸ, ਵਾਰਡ ਨੰਬਰ-26 ਰੁਪਿੰਦਰ ਸ਼ੀਤਲ ਬੰਟੀ- ਆਪ, ਵਾਰਡ ਨੰਬਰ-28-ਅਜੈ ਕੁਮਾਰ ਵਾਰਡ ਨੰਬਰ-29 ਹਰਬਖਸੀਸ ਸਿੰਘ, ਵਾਰਡ ਨੰ: 31-ਦੀਪ ਮਾਲਾ-ਕਾਂਗਰਸ ਸ਼ਾਮਿਲ ਹੋਏ !ਉਹਨਾਂ ਦੋਵੇਂ ਗਰੁੱਪਾਂ ਨਾਲ ਜੁੜੇ ਐੱਮਸੀਆਂ ਨੂੰ ਸ਼ਹਿਰ ਦੇ ਵਾਰਡਾਂ ਦੇ ਵਿਕਾਸ ਕਾਰਜਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ

Post a Comment

0 Comments