ਆਪਣੀ ਮਾਤ ਭਾਸ਼ਾ ਦਾ ਪ੍ਰਚਾਰ ਕਰਨਾ ਸੋਹਣੀ ਗੱਲ ਹੈ : ਮਾਧੁਰੀ ਦੀਕਸ਼ਿਤ

 ਆਪਣੀ ਮਾਤ ਭਾਸ਼ਾ ਦਾ ਪ੍ਰਚਾਰ ਕਰਨਾ ਸੋਹਣੀ ਗੱਲ ਹੈ : ਮਾਧੁਰੀ ਦੀਕਸ਼ਿਤ

ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਦੇ ਪੰਜਾਬੀ ਬੋਲੀ ਪ੍ਰਚਾਰ ਨੂੰ ਸੁਪਰ ਸਟਾਰ ਮਾਧੁਰੀ ਦੀਕਸ਼ਿਤ ਨੇ ਸਰਾਹਿਆ


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮਾਤ ਭਾਸ਼ਾ ਦਾ ਸਾਨੂੰ ਇਸ ਤਰ੍ਹਾਂ ਹੀ ਪ੍ਰਚਾਰ ਕਰਨਾ ਚਾਹੀਦਾ ਹੈ।  ਬੇਸ਼ੱਕ ਅਸੀਂ ਰਾਸ਼ਟਰੀ ਬੋਲੀ ਨਾਲ ਵੀ ਜੁੜੇ ਰਹਿਣੇ ਹਾਂ।  ਪਰ ਖੇਤਰੀ ਅਤੇ ਮਾਤ ਭਾਸ਼ਾ ਦੀ ਸਾਡੇ ਅੰਦਰ ਜੋ ਲੁਕੀ ਹੋਈ ਪਹਿਚਾਣ ਹੈ।  ਸਾਨੂੰ ਉਸ ਨੂੰ ਉਜਾਗਰ ਕਰਨ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ।  ਇਹ ਗੱਲ ਸੁਪਰ ਸਟਾਰ ਫਿਲਮ ਅਭਿਨੇਤਰੀ ਮਾਧੁਰੀ ਦਿਕਸ਼ਿਤ ਨੇ ਜਿਲ੍ਹਾ ਮਾਨਸਾ ਦੇ ਪਿੰਡ ਬਹਿਣੀਵਾਲ ਦੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋਂ ਮੁੰਬਈ ਵਿਖੇ ਉਨ੍ਹਾਂ ਨੂੰ ਪੰਜਾਬੀ ਬੋਲੀ ਦੇ ਪ੍ਰਚਾਰ ਲਈ ਬਣਾਈ ਗਈ 41 ਅੱਖਰੀ ਫੱਟੀ ਸੋਂਪੇ ਜਾਣ ਦੇ ਪ੍ਰਤੀਕਰਨ ਵਜੋਂ ਕਹੇ।  ਮਾਧੁਰੀ ਦੀਕਸ਼ਿਤ ਨੇ ਕਿਹਾ ਕਿ ਪੰਜਾਬੀ ਬਹੁਤ ਮਿੱਠੀ ਭਾਸ਼ਾ ਹੈ।  ਉਨ੍ਹਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ।  ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਬੇਸ਼ੱਕ ਅਸੀਂ ਨਹੀਂ ਬੋਲ ਸਕਦੇ।  ਪਰ ਜਦ ਸੁਣਦੇ ਹਾਂ ਤਾਂ ਕੰਨਾਂ ਵਿੱਚ ਰਸ ਘੁਲਦਾ ਹੈ।  ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਨੇ ਦੱਸਿਆ ਕਿ ਸੁਪਰ ਸਟਾਰ ਮਾਧੁਰੀ ਦੀਕਸ਼ਿਤ ਨੇ ਕਿਹਾ ਹੈ ਕਿ ਹਰ ਸੂਬੇ, ਹਰ ਖੇਤਰ, ਹਰ ਭਾਸ਼ਾ ਦੇ ਲੋਕ ਜੇਕਰ ਆਪਣੀ ਬੋਲੀ ਦਾ ਇਸ ਤਰ੍ਹਾਂ ਹੀ ਪ੍ਰਸਾਰ ਅਤੇ ਪ੍ਰਚਾਰ ਕਰਨ ਤਾਂ ਉਹ ਬੋਲੀ ਕਦੇ ਵੀ ਪੱਛੜੀ, ਪਛਾਂਅ ਖਿੱਚੂ ਜਾਂ ਗਰੀਬ ਨਹੀਂ ਹੋ ਸਕਦੀ।  ਉਨ੍ਹਾਂ ਦੱਸਿਆ ਕਿ ਮਾਧੁਰੀ ਦੀਕਸ਼ਿਤ ਨੇ ਇਹ ਫੱਟੀ ਲੈ ਕੇ ਵਾਅਦਾ ਕੀਤਾ ਹੈ ਕਿ ਉਹ ਪੰਜਾਬੀ 41 ਅੱਖਰੀ ਫੱਟੀ ਨੂੰ ਫਿਲਮ ਜਗਤ ਵਿੱਚ ਮਿਲੇ ਸਨਮਾਨਾਂ ਦੇ ਨਾਲ ਆਪਣੇ ਦਫਤਰ ਵਿੱਚ ਸੁਸੋਭਿਤ ਕਰਨਗੇ।  ਉਨ੍ਹਾਂ ਦੱਸਿਆ ਕਿ ਇਸ ਪੰਜਾਬੀ ਅੱਖਰੀ ਫੱਟੀ ਵਿੱਚ ਅੱਖਰਾਂ ਦੀ ਪਹਿਚਾਣ ਕਰਨ ਲਈ ਗੈਰ ਪੰਜਾਬੀਆਂ ਨੂੰ ਪੜਣ ਵਾਸਤੇ ਅੰਗਰੇਜੀ ਵਿੱਚ ਅੱਖਰਾਂ ਦੀ ਪਹਿਚਾਣ ਦਰਸਾਈ ਗਈ।  ਜਿਸ ਨੂੰ ਅਭਿਨੇਤਰੀ ਮਾਧੁਰੀ ਦੀਕਸ਼ਿਤ ਨੇ ਪੜ੍ਹ ਕੇ ਵੀ ਦੇਖਿਆ।  ਹਰਪ੍ਰੀਤ ਸਿੰਘ ਬਹਿਣੀਵਾਲ ਨੇ ਇਸ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਫਿਲਮ, ਲੇਖਕ, ਸਾਹਿਤ, ਖੇਡਾਂ ਅਤੇ ਹੋਰ ਜਗਤ ਦੀਆਂ ਸਖਸੀਅਤਾਂ ਨੂੰ ਉਹ ਇਹ ਫੱਟੀਆਂ ਭੇਂਟ ਕਰ ਚੁੱਕੇ ਹਨ।  ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਲਈ ਇਹ ਯਤਨ ਇਸੇ ਤਰ੍ਹਾਂ ਜਾਰੀ ਰਹੇਗਾ।  ਉਨ੍ਹਾਂ ਨੇ ਇਸ ਦੌਰਾਨ ਅਭਿਨੇਤਰੀ ਮਾਧੁਰੀ ਦਿਕਸ਼ਿਤ ਨਾਲ ਉਨ੍ਹਾਂ ਵੱਲੋਂ ਬਣਾਈਆਂ ਅਤੇ ਆਉਣ ਵਾਲੀਆਂ ਫਿਲਮਾਂ ਸੰਬੰਧੀ ਵੀ ਵਿਚਾਰ ਚਰਚਾਵਾਂ ਕੀਤੀਆਂ।

Post a Comment

0 Comments