ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਚਾਰ ਸਾਹਿਬਜਾਦਿਆਂ ਦੀ ਸਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।

 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਚਾਰ ਸਾਹਿਬਜਾਦਿਆਂ ਦੀ ਸਹੀਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ।


ਬਰਨਾਲਾ 26 ਦਸੰਬਰ/ਕਰਨਪ੍ਰੀਤ ਕਰਨ           
    ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਚਾਰ ਸਾਹਿਬਜਾਦਿਆਂ ਦੀ ਲਸਾਨੀ ਸਹੀਦੀ ਨੂੰ ਸਮਰਪਿਤ ਇੱਕ ਚੇਤਨਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਭਾਈ ਸੁਖਵੰਤਜੀਤ ਸਿੰਘ ਜੀ ਹਜੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਅਤੇ ਭਾਈ ਗੁਰਮੀਤ ਸਿੰਘ ਜੀ ਕਥਾਵਾਚਕ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਅਤੇ ਹੋਰ ਸੰਤ ਸਮਾਜ ਦੀਆਂ ਸ਼ਖਸ਼ੀਅਤਾਂ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇਸ ਧਾਰਮਿਕ ਸਮਾਗਮ ਦੀ ਸੁਰੂਆਤ ਵਿੱਚ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ, ਭਦੋੜ, ਮਹਿਲ ਕਲਾਂ ਦੇ ਵਿਦਿਆਰਥੀਆਂ ਦੁਆਰਾ ਸਾਹਿਬਜਾਦਿਆਂ ਦੀ ਲਸਾਨੀ ਸਹੀਦੀ ਨੂੰ ਸਮਰਪਿਤ ਕੀਰਤਨ ਕੀਤਾ ਗਿਆ। 

  ਇਸ ਉਪਰੰਤ ਹਜੂਰੀ ਰਾਗੀ ਭਾਈ ਸੁਖਵੰਤਜੀਤ ਸਿੰਘ ਦੁਆਰਾ ਰਸਭਿੰਨੇ ਕੀਰਤਨ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ਗਿਆ। ਭਾਈ ਗੁਰਮੀਤ ਸਿੰਘ ਜੀ ਦੁਆਰਾ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ,ਬਾਬਾ ਜੋਰਾਵਰ ਸਿੰਘ ਜੀ ਦੀ ਸਾਖੀ ਸੁਣਾਈ ਕਿ ਕਿਸ ਤਰਾਂ ਸਾਹਿਬਜਾਦਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨਿਆਂ ਤੇ ਚੱਲਦੇ ਹੋਏ ਜੰਗੇ ਮੈਦਾਨ ਸਹੀਦੀ ਪ੍ਰਾਪਤ ਕੀਤੀ। ਬਾਬਾ ਜੀ ਵੱਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਕਿਸ ਤਰ੍ਹਾਂ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ, ਚਾਰ ਸਾਹਿਬਜਾਦੇ, ਮਾਤਾ ਗੁਜਰੀ ਜੀ ਅਤੇ ਹੋਰ ਗੁਰੂ ਜੀ ਦੇ ਲਾਡਲੇ ਸਿੰਘ ਸਹੀਦ ਹੋਏ ਬਾਰੇ ਸੰਗਤਾ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਦੁੱਧ ਦਾ ਲੰਗਰ ਚਲਾਇਆ ਗਿਆ। ਅੰਤ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਬਾਬਾ ਹਾਕਮ ਸਿੰਘ ਜੀ ਵੱਲੋਂ ਸਕੂਲ ਵਿੱਚ ਉਚੇਚੇ ਤੌਰ ਤੇ ਪਹੁੰਚੇ ਭਾਈ ਸੁਖਵੰਤਜੀਤ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ ਅਤੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ, ਭਦੋੜ, ਮਹਿਲ ਕਲਾਂ ਅਤੇ ਹੋਰ ਆਈਆਂ ਸੰਗਤਾ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਦੌਰਾਨ ਸਕੂਲ ਦੇ ਐਮ ਡੀ ਸ. ਰਣਪ੍ਰੀਤ ਸਿੰਘ ਜੀ, ਟਰੱਸਟੀ ਬਾਬਾ ਹਾਕਮ ਸਿੰਘ ਜੀ, ਬਾਬਾ ਕੇਵਲ ਕ੍ਰਿਸ਼ਨ ਜੀ, ਸ. ਅਮਨਦੀਪ ਸਿੰਘ, ਸ ਪਰਮਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸ ਸੁਰਜੀਤ ਸਿੰਘ ਮਨੇਜਰ ਬਾਬਾ ਗਾਂਧਾ ਸਿੰਘ ਗੁਰੂਦੁਆਰਾ ,ਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ, ਵਾਇਸ ਪ੍ਰਿੰਸੀਪਲ ਮੈਡ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।

Post a Comment

0 Comments