ਬਸੰਤ ਭੋਲੇ ਨੇ ਸਾਥੀਆਂ ਸਮੇਤ ਜਨਤਾ ਸ਼ਕਤੀ ਮੰਚ ਲਈ ਕੰਮ ਕਰਨ ਦਾ ਲਿਆ ਪ੍ਰਣ ਵਰਮਾ ।

 ਬਸੰਤ ਭੋਲੇ ਨੇ ਸਾਥੀਆਂ ਸਮੇਤ ਜਨਤਾ ਸ਼ਕਤੀ ਮੰਚ ਲਈ ਕੰਮ ਕਰਨ ਦਾ ਲਿਆ ਪ੍ਰਣ ਵਰਮਾ ।


ਬੁਢਲਾਡਾ,ਲੁਧਿਆਣਾ 3 ਦਸੰਬਰ ਦਵਿੰਦਰ ਸਿੰਘ ਕੋਹਲੀ ਪਿਛਲੇ ਕਾਫੀ ਸਮੇਂ ਤੋਂ ਵੱਖ ਵੱਖ ਅਹੁਦਿਆਂ ਤੇ ਕਈ ਸ਼ਿਵ ਸੈਨਾ ਸੰਗਠਨਾ ਅਤੇ ਹੋਰ ਸੰਸਥਾਵਾਂ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਨਿੱਧੜਕ ਆਗੂ ਬਸੰਤ ਭੋਲਾ ਨੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਚਲਾਉਣ ਵਾਲੀ ਨਾਮੀ ਸੰਸਥਾ ਜਨਤਾ ਸ਼ਕਤੀ ਮੰਚ ਦੇ ਕੌਮੀ ਪ੍ਰਧਾਨ ਵਿਕਰਮ ਵਰਮਾ ਦੀ ਪ੍ਰਧਾਨਗੀ ਹੇਠ ਕੰਮ ਕਰਨ ਦਾ ਪ੍ਰਣ ਲੈਂਦਿਆਂ ਕਿਹਾ ਕਿ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਖਤਮ ਕਰਨ ਲਈ ਜਨਤਾ ਸ਼ਕਤੀ ਮੰਚ ਨਾਲ ਚੱਲ ਕੇ ਹਰ ਇਨਸਾਨ ਨੂੰ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਸ਼੍ਰੀ ਵਿਕਰਮ ਵਰਮਾ ਅਤੇ ਉਨਾਂ ਦੀ ਸਮੁੱਚੀ ਟੀਮ ਪਿਛਲੇ ਕਾਫੀ ਅਰਸੇ ਤੋਂ ਸਮਾਜ ਅੰਦਰ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੀ ਹੈ ਸ਼੍ਰੀ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਸ੍ਰੀ ਵਿਕਰਮ ਵਰਮਾ ਕੌਮੀ ਪ੍ਰਧਾਨ ਜਨਤਾ ਸ਼ਕਤੀ ਮੰਚ ਨੇ ਅੱਜ ਮੈਨੂੰ ਮੰਚ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਕੇ ਜੋ ਮਾਣ ਬਖਸ਼ਿਆ ਹੈ ਮੈਂ ਵਿਸ਼ਵਾਸ ਦਵਾਉਂਦਾ ਹਾਂ ਕਿ ਇਹ ਭਰੋਸਾ ਕਦੇ ਟੁੱਟਣ ਨਹੀਂ ਦੇਵਾਂਗਾ ਸਗੋਂ ਆਪਣੇ ਸਾਥੀਆਂ ਸਮੇਤ ਮੰਚ ਲਈ ਦਿਨ ਰਾਤ ਇੱਕ ਕਰ ਦੇਵਾਂਗਾ ਕੌਮੀ ਪ੍ਰਧਾਨ ਸ਼੍ਰੀ ਵਿਕਰਮ ਵਰਮਾ ਨੇ ਕਿਹਾ ਕਿ ਬਸੰਤ ਭੋਲੇ ਵਰਗੇ ਨਿਰਧੱੜਕ ਅਤੇ ਸਮਾਜ ਲਈ ਕੰਮ ਕਰਨ ਵਾਲੇ ਆਗੂਆਂ ਨੂੰ ਜਨਤਾ ਸ਼ਕਤੀ ਮੰਚ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ

ਇਸ ਮੌਕੇ ਰਜੀਵ ਕੁਮਾਰ ਜੋਸ਼ੀ ਸੁਭਾਸ਼ ਸੈਣੀ ਬਿਮਲ ਕੁਮਾਰ ਗੁਪਤਾ ਰਾਹੁਲ ਕੁਮਾਰ ਅਮਰੀਕ ਸਿੰਘ ਸਤਨਾਮ ਸਿੰਘ ਆਕਾਸ਼ ਮਸੀਹਾ ਵਿਨੋਦ ਕੁਮਾਰ ਲਵਜੀਤ ਸਿੰਘ ਆਦਿ ਹਾਜ਼ਰ ਸਨ।

Post a Comment

0 Comments