ਜਨਤਾ ਸ਼ਕਤੀ ਮੰਚ ਚ ਸੇਵਾ ਕਰਨ ਵਾਲਿਆਂ ਨੂੰ ਦੇਵਾਂਗੇ ਬਣਦਾ ਮਾਣ ਸਤਿਕਾਰ-ਵਰਮਾ

 ਜਨਤਾ ਸ਼ਕਤੀ ਮੰਚ ਚ ਸੇਵਾ ਕਰਨ ਵਾਲਿਆਂ ਨੂੰ ਦੇਵਾਂਗੇ ਬਣਦਾ ਮਾਣ ਸਤਿਕਾਰ-ਵਰਮਾ 

ਰਵੈਤੀ ਪਾਰਟੀਆਂ ਦਾ ਪੱਲਾ ਛੱਡ ਵੱਡੀ ਗਿਣਤੀ ਵਿੱਚ ਮੰਚ ਨਾਲ ਜੁੜ ਰਹੇ ਨੇ ਨੌਜਵਾਨ-ਗੁਪਤਾ


ਬੁਢਲਾਡਾ,ਲੁਧਿਆਣਾ ਦਵਿੰਦਰ ਸਿੰਘ ਕੋਹਲੀ
        
  ਦੇਸ਼ ਭਰ ਦੀਆਂ ਵੱਖ ਵੱਖ ਰਾਜਨੀਤਿਕ ਅਤੇ ਸੰਗਠਨਾਂ ਦੇ ਆਗੂਆਂ ਅਤੇ ਨੀਤੀਆਂ ਤੋਂ ਪਰੇਸ਼ਾਨ ਵਰਕਰਾਂ ਅਤੇ ਆਗੂਆਂ ਲਈ ਵਧੀਆ ਅਤੇ ਨਵਾਂ ਪਲੇਟਫਾਰਮ ਜਨਤਾ ਸ਼ਕਤੀ ਮੰਚ ਵੱਲੋਂ ਸੁਚੱਜੇ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ।ਮੰਚ ਦੇ ਕੌਮੀ ਪ੍ਰਧਾਨ ਸ਼੍ਰੀ ਵਿਕਰਮ ਵਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੀ ਸਮਾਜ ਅੰਦਰ ਫੈਲੀਆਂ ਬੁਰਾਈਆਂ ਅਤੇ ਕੁਰੀਤੀਆਂ ਨੂੰ ਜ਼ਮੀਨੀ ਪੱਧਰ ਤੇ ਖਤਮ ਕਰਨ ਲਈ ਜਨਤਾ ਸ਼ਕਤੀ ਮੰਚ ਦਾ ਗਠਨ ਕੀਤਾ ਗਿਆ ਹੈ।ਮੰਚ ਦੀਆਂ ਗਤੀਵਿਧੀਆਂ ਨੂੰ ਦੇਖ ਦੇਆਂ ਵੱਖ ਵੱਖ ਸੰਗਠਨਾ ਅਤੇ ਪਾਰਟੀਆਂ ਦੇ ਆਗੂ ਜਨਤਾ ਸ਼ਕਤੀ ਮੰਚ ਨਾਲ ਜੁੜਨ ਲਈ ਉਤਾਵਲੇ ਹਨ ਕਿਉਂਕਿ ਹੁਣ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਪੰਜਾਬ ਦੇ ਭਲੇ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ।ਇਸ ਸਮੇਂ ਹਾਜ਼ਰ ਨਵ ਨਿਯੁਕਤ ਕੌਮੀ ਸੀਨੀਅਰ ਮੀਤ ਪ੍ਰਧਾਨ ਬਸੰਤ ਕੁਮਾਰ ਭੋਲਾ ਨੇ ਕਿਹਾ ਕਿ ਮੰਚ ਦੀਆਂ ਦੇਸ਼ ਪ੍ਰਤੀ ਨੀਤੀਆਂ ਨੂੰ ਦੇਖਦਿਆਂ ਜਿਸ ਤਰ੍ਹਾਂ ਮੈਂ ਪੱਲਾ ਫੜਿਆ ਹੈ,ਠੀਕ ਉਸੇ ਤਰ੍ਹਾਂ ਹੋਰ ਨੁਮਾਇੰਦਿਆਂ ਦੇ ਬਹੁਤ ਸਨੇਹੇ ਆ ਰਹੇ ਹਨ।ਸ੍ਰੀ ਬਸੰਤ ਭੋਲੇ ਨੇ ਕਿਹਾ ਕਿ ਸ੍ਰੀ ਵਿਕਰਮ ਵਰਮਾ ਦੀ ਅਗਵਾਈ ਹੇਠ ਕੰਮ ਕਰਕੇ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।ਅੱਜ ਦੀ ਮੀਟਿੰਗ ਵਿੱਚ ਬਿਮਲ ਕੁਮਾਰ ਗੁਪਤੇ ਨੂੰ ਸ਼੍ਰੀ ਵਿਕਰਮ ਵਰਮਾ ਅਤੇ ਸ੍ਰੀ ਬਸੰਤ ਭੋਲੇ ਨੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ।ਇਸ ਸਮੇਂ ਨਿਯੁਕਤੀ ਪੱਤਰ ਪ੍ਰਾਪਤ ਕਰਦਿਆਂ ਗੁਪਤਾ ਨੇ ਕਿਹਾ ਕਿ ਜਲਦੀ ਹੀ ਸਾਰੇ ਅਹੁਦੇਦਾਰਾਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਵੀ ਪ੍ਰਧਾਨ ਜੀ ਦੀ ਦੇਖ ਰੇਖ ਹੇਠ ਨਿਯੁਕਤੀ ਪੱਤਰ ਦਿੱਤੇ ਜਾਣਗੇ‌।ਇਸ ਸਮੇਂ ਹੋਰਨਾ ਤੋਂ ਇਲਾਵਾ ਰਾਜੀਵ ਕੁਮਾਰ ਜੋਸ਼ੀ,ਸੁਭਾਸ਼ ਸੈਣੀ,ਤਲਵਿੰਦਰ ਸਿੰਘ,ਰਾਹੁਲ ਕੁਮਾਰ,ਚੰਦਨਾ ਗੁਪਤਾ,ਸੁਰਿੰਦਰ ਦੂਬੇ,ਸੰਜੇ ਕੁਮਾਰ,ਨਤੀਸ਼ ਕੁਮਾਰ,ਆਸ਼ੂਤੋਸ਼ ਵਿਮਲ ਕੁਮਾਰ,ਰਵਿੰਦਰ ਜੋਸ਼ੀ ਆਦਿ ਹਾਜ਼ਰ ਰਹੇ।

Post a Comment

0 Comments