ਬਾਰ ਐਸੋਸੀਏਸ਼ਨ ਬੁਢਲਾਡਾ ਦੀ ਸਲਾਨਾ ਚੋਣ 'ਚ ਕੁਲਦੀਪ ਸਿੰਘ ਸਿੱਧੂ ਅਤੇ ਸਰਦੂਲਗੜ ਦੀ ਚੋਣ ਚ ਸੁੱਚਾ ਸਿੰਘ ਵਿਰਕ ਪ੍ਰਧਾਨ ਬਣੇ

 ਬਾਰ ਐਸੋਸੀਏਸ਼ਨ  ਬੁਢਲਾਡਾ ਦੀ ਸਲਾਨਾ ਚੋਣ 'ਚ ਕੁਲਦੀਪ ਸਿੰਘ ਸਿੱਧੂ ਅਤੇ ਸਰਦੂਲਗੜ ਦੀ ਚੋਣ ਚ ਸੁੱਚਾ ਸਿੰਘ ਵਿਰਕ ਪ੍ਰਧਾਨ ਬਣੇ


ਮਾਨਸਾ ,15 ਦਸੰਬਰ ਗੁਰਜੀਤ ਸ਼ੀਂਹ ‌‌   
       ‌      ‌ 
ਅੱਜ ਇੱਥੇ ਬਾਰ ਐਸੋਸੀਏਸ਼ਨ ਬੁਢਲਾਡਾ ਦੀ ਸਲਾਨਾ ਚੋਣ ਵਿੱਚ ਐਡਵੋਕੇਟ ਕੁਲਦੀਪ ਸਿੰਘ ਸਿੱਧੂ ਪ੍ਰਧਾਨ ਚੁਣੇ ਗਏ ਅਤੇ ਸਕੱਤਰ ਦੇ ਪਦ ਲਈ ਐਡਵੋਕੇਟ ਗੁਰਦਾਸ ਸਿੰਘ ਮੰਡੇਰ ਸਕੱਤਰ ਚੁਣੇ ਗਏ। ਜੇਤੂ ਉਮੀਦਵਾਰਾਂ ਨੇ ਕ੍ਰਮਵਾਰ ਐਡਵੋਕੇਟ ਅਵਤਾਰ ਸਿੰਘ ਸਿੱਧੂ ਅਤੇ ਐਡਵੋਕੇਟ ਕੀਰਤੀ ਸ਼ਰਮਾ ਨੂੰ ਹਰਾਇਆ ਹੈ। ਚੋਣ ਸਬੰਧੀ ਰਿਟਰਨਿੰਗ ਅਫਸਰ ਐਡਵੋਕੇਟ ਜਗਤਾਰ ਸਿੰਘ ਚਹਿਲ ਨੇ ਦੱਸਿਆ ਕਿ ਕ ਕੁੱਲ 69 ਵੋਟਾਂ ਵਿੱਚੋਂ 68 ਵੋਟਾਂ ਪੋਲ ਹੋਈਆਂ। ਦੋਵੇਂ ਨਵੇਂ ਚੁਣੇ ਪ੍ਰਧਾਨ ਅਤੇ ਸਕੱਤਰ ਵਿਰੋਧੀ ਉਮੀਦਵਾਰਾਂ ਨਾਲੋਂ ਤਿੰਨ ਵੋਟਾਂ ਦੇ ਫਰਕ ਨਾਲ ਜੇਤੂ ਰਹੇ।ਉਨ੍ਹਾਂ ਦੱਸਿਆ ਕਿ ਉਪ ਪ੍ਰਧਾਨ ਦੇ ਪਦ ਲਈ  ਉਮੀਦਵਾਰ ਐਡਵੋਕੇਟ ਗੁਰਿੰਦਰ ਕੁਮਾਰ ਮੰਗਲਾ ਅਤੇ ਐਡਵੋਕੇਟ ਸੁਨੀਲ ਕੁਮਾਰ ਗਰਗ ਨੇ ਆਪਸ ਵਿੱਚ ਸਹਿਮਤੀ ਕਰਕੇ ਦੋਵੇਂ ਉਮੀਦਵਾਰ ਚੋਣ ਮੈਦਾਨ ਵਿੱਚੋਂ ਹਟ ਗਏ ਸਨ। ਤਾਲਮੇਲ ਸਕੱਤਰ ਵਜੋਂ ਐਡਵੋਕੇਟ ਅਸ਼ਵਨੀ ਕੁਮਾਰ ਗੋਇਲ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ।ਵਕੀਲਾਂ ਦੇ ਸੰਗਠਨ ਬਾਰ ਐਸੋਸੀਏਸ਼ਨ ਬੁਢਲਾਡਾ ਦੀਆਂ ਚੋਣ ਪ੍ਰਕਿਰਿਆ ਦਾ ਅਮਲ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਚੰਡੀਗੜ੍ਹ ਦੁਆਰਾ ਨਿਯੁਕਤ ਅਬਜਰਬਰ ਐਡਵੋਕੇਟ ਨਵਨੀਤ ਕੁਮਾਰ ਸਿੰਗਲਾ ਦੀ ਦੇਖ ਰੇਖ ਹੇਠ ਨੇਪਰੇ ਚੜ੍ਹਿਆ। ਇਸ ਮੌਕੇ 'ਤੇ ਜਿੱਤ 'ਤੇ ਵਧਾਈ ਦੇਣ ਵਾਲਿਆਂ ਵਿੱਚ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਸੁਰਿੰਦਰ ਸਿੰਘ ਮਾਨਸ਼ਾਹੀਆ , ਮਹਿਲ ਸਿੰਘ ਸਿੱਧੂ , ਵਿਜੇ ਕੁਮਾਰ ਮਨਚੰਦਾ  , ਸੁਰਜੀਤ ਸਿੰਘ ਗਰੇਵਾਲ, ਸੁਰੇਸ਼ ਕੁਮਾਰ ਸ਼ਰਮਾ ,ਸੁਧੀਰ ਕੁਮਾਰ ਗਰਗ , ਬਾਰ ਐਸੋਸੀਏਸ਼ਨ ਦੇ ਸਾਬਕਾ ਸੈਕਟਰੀ ਟੇਕ ਚੰਦ ਸਿੰਗਲਾ (ਮੋਨੂੰ) ਸੁਸ਼ੀਲ ਕੁਮਾਰ ਬਾਂਸਲ , ਸਵਰਨਜੀਤ ਸਿੰਘ ਦਲਿਓ ਆਦਿ ਸ਼ਾਮਲ ਹਨ।

ਇਸ ਤਰ੍ਹਾਂ ਹੀ ਬਾਰ ਐਸੋਸੀਏਸ਼ਨ ਸਰਦੂਲਗੜ ਦੀ ਸਾਲ 2024 ਦੀ ਸਲਾਨਾ ਚੋਣ ਰਿਟਰਨਿੰਗ ਅਫ਼ਸਰ ਲਖਬੀਰ  ਸਿੰਘ ਮਾਨਖੇੜਾ ਅਤੇ ਐਡੀਸ਼ਨਲ ਰਿਟਰਨਿੰਗ ਅਫ਼ਸਰ ਸੁਖਦੀਪ ਸਿੰਘ ਦੰਦੀਵਾਲ ਦੀ ਦੇਖ ਰੇਖ ਹੇਠ ਹੋਈ। ਜਿਸ ਵਿਚ ਸੁੱਚਾ ਸਿੰਘ ਵਿਰਕ ਪ੍ਰਧਾਨ, ਚਰਨਜੀਤ ਸਿੰਘ ਆਦਮਕੇ ਜੁਆਇੰਟ ਸੈਕਟਰੀ, ਅਜੈ ਕੁਮਾਰ ਖੈਰਾ ਕੈਸ਼ੀਅਰ, ਅਮਨਦੀਪ ਸਿੰਘ ਦੰਦੀਵਾਲ ਉਪ ਪ੍ਰਧਾਨ ਬਿਨਾ ਮੁਕਾਬਲੇ ਜੇਤੂ ਰਹੇ ਅਤੇ ਸਖ਼ਤ ਮੁਕਾਬਲੇ ਚ ਕ੍ਰਿਸ਼ਨ ਸਿੰਘ ਬਾਠ ਨੇ ਗੁਰਪ੍ਰੀਤ ਸਿੰਘ ਉੱਲਕ ਨੂੰ 4 ਵੋਟਾਂ ਨਾਲ ਹਰਾਇਆ ।

ਇਸ ਮੌਕੇ ਭੁਪਿੰਦਰ ਸਿੰਘ ਸਰਾਂ, ਵੇਦ ਪ੍ਰਕਾਸ ਸ਼ਰਮਾ, ਰਾਜੂ ਅਗਰਵਾਲ, ਕੁਲਵਿੰਦਰ ਖੈਰਾ, ਸਿੰਕਦਰ ਸਿੰਘ ਦੰਦੀਵਾਲ, ਕੁਲਵੰਤ ਰਾਏ ਜੈਨ, ਭੂਸ਼ਨ ਬਾਂਸਲ, ਰਾਜਾ ਸੋਢੀ, ਸ਼ਿਵਰਾਜ ਸਿੰਘ ਜਿਆਣੀ, ਧਰਮਪਾਲ ਨਾਹਰਾਂ, ਵੀਰ ਚੰਦ ਜਿੰਦਲ, ਅਜ਼ਾਦ ਸਿੰਘ ਖੈਰਾ, ਬਲਜੀਤ ਸਿੰਘ ਸੰਧੂ, ਰਾਮ ਸਿੰਘ  ਧਾਲੀਵਾਲ, ਨਵਦੀਪ ਸ਼ਰਮਾ, ਬਲਜੀਤ ਬੜਵਾਲ ਮਨੀਸ਼ ਜ਼ਖਮੀ, ਪੁਨੀਤ ਬਾਵਾ, ਹਰਜਿੰਦਰ ਬਾਜੇਵਾਲਾ, ਗੁਰਵਿੰਦਰ ਸਿੰਘ ਝੰਡੂਕੇ, ਵੀਰ ਚੰਦ ਜਿੰਦਲ, ਪਰਮਜੀਤ ਕੈਂਥ ਆਦਿ ਹਾਜਰ ਸਨ।

Post a Comment

0 Comments