ਗੁਰਦਵਾਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸਾਹਿਬਜਾਦਿਆਂ ਦੀ ਯਾਦ ਚ ਦੁੱਧ ਦਾ ਲੰਗਰ ਲਾਇਆ

 ਗੁਰਦਵਾਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸਾਹਿਬਜਾਦਿਆਂ ਦੀ ਯਾਦ ਚ ਦੁੱਧ ਦਾ ਲੰਗਰ ਲਾਇਆ 


ਬਰਨਾਲਾ 26 ,ਦਸੰਬਰ/ਕਰਨਪ੍ਰੀਤ ਕਰਨ 
         ਬਰਨਾਲਾ ਦੇ ਪਟਵਾਰਖਾਨੇ ਲਗੇ ਗੁਰਦਵਾਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਰਾਜਮਾਤਾ ਗੁਜਰ ਕੌਰ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਬਾਬਾ ਜੁਝਾਰ ਸਿੰਘ ਸਾਹਿਬਜਾਦਿਆਂ ਵਲੋਂ ਪੁੱਤਰਾਂ ਦੇ ਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨਿਆਂ ਤੇ ਚੱਲਦੇ ਹੋਏ ਜੰਗੇ ਮੈਦਾਨ ਸਹੀਦੀ ਪ੍ਰਾਪਤ ਕੀਤੀ। ਬਾਬਾ ਜੀ ਵੱਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਕਿਸ ਤਰ੍ਹਾਂ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ, ਚਾਰ ਸਾਹਿਬਜਾਦੇ, ਮਾਤਾ ਗੁਜਰੀ ਜੀ ਅਤੇ ਹੋਰ ਗੁਰੂ ਜੀ ਦੇ ਲਾਡਲੇ ਸਿੰਘ ਸਹੀਦ ਹੋਏ ਬਾਰੇ ਸੰਗਤਾ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਜੀ ਦੀ ਯਾਦ ਨੂੰ ਮੁੱਖ ਰੱਖਦੇ ਹੋਏ ਦੁੱਧ ਦਾ ਲੰਗਰ ਚਲਾਇਆ ਗਿਆ।ਜਿੰਨਾ ਵਜ਼ੀਰ ਖਾਨ ਦੀ ਕੈਦ ਚ ਬੰਦ ਮਾਤਾ ਗੁਜਰੀ ,ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਬਾਬਾ ਜੁਝਾਰ ਸਿੰਘ ਨੂੰ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਜਿੰਨਾ ਦਾ ਇਤਿਹਾਸ ਵਿਚ ਜਿਕਰ ਹੈ ਇਸ ਮੌਕੇ ਸੰਗਤਾਂ ਨੇ ਸ਼ਰਧਾ ਪੂਰਵਕ ਦੁੱਧ ਦਾ ਲੰਗਰ ਛਕਿਆ ! ਇਸ ਮੌਕੇ ਪ੍ਰਧਾਨ ਹਰਬੰਸ ਸਿੰਘ ਗੋਪੀ, ਮੇਮ੍ਬਰਸ ਹਰਦੀਪ ਸਿੰਘ ਦੀਪਾ,ਜੱਗੀ ,ਰਣਜੀਤ ਸਿੰਘ ,ਰਾਜ ਸਿੰਘ ਮੱਟੂ ,ਮਨਜੀਤ ਸਿੰਘ ,ਜੁੰਮਾ ਸਿੰਘ, ਸਰਬਜੀਤ ਕੌਰ,ਅਨੀਤਾ ਮੱਟੂ ਵਲੋਂ ਸੇਵਾ ਨਿਭਾਈ ਗਈ !

Post a Comment

0 Comments