*ਸਰਕਾਰੀ ਮਾਡਲ ਸਕੂਲ ਦਾਤੇਵਾਸ ਦੇ ਵਿਦਿਆਰਥੀਆਂ ਨੇ ਐਨ. ਐਸ. ਕਿਊਂ. ਐੱਫ. ਟ੍ਰੇਡ ਤਹਿਤ ਫੀਲਡ ਵਿਜ਼ਿਟ ਕੀਤੀ*

 ਸਰਕਾਰੀ ਮਾਡਲ ਸਕੂਲ ਦਾਤੇਵਾਸ ਦੇ ਵਿਦਿਆਰਥੀਆਂ ਨੇ ਐਨ. ਐਸ. ਕਿਊਂ. ਐੱਫ. ਟ੍ਰੇਡ ਤਹਿਤ ਫੀਲਡ ਵਿਜ਼ਿਟ ਕੀਤੀ


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-
ਪ੍ਰਿੰਸੀਪਲ ਅਰੁਣ ਕੁਮਾਰ ਗਰਗ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ) ਦੇ ਨੌਵੀਂ ਅਤੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਚੱਲ ਰਹੀ ਐੱਨ. ਐੱਸ. ਕਿਊਂ. ਐੱਫ. (ਟੂਰਿਜਮ਼ ਐਂਡ ਹੌਸਪਿਟੈਲਿਟੀ ) ਟ੍ਰੇਡ ਤਹਿਤ ਪਟਿਆਲਾ ਸ਼ਹਿਰ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਆਰਟ ਮਿਊਜ਼ਿਅਮ, ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਅਤੇ ਹਵੇਲੀ ਦਾ ਇੱਕ ਦਿਨਾ ਟੂਰ ਲਗਾਇਆ ਗਿਆ। ਇਸ ਟੂਰ ਉੱਪਰ ਸਕੂਲ ਦੇ 50 ਵਿਦਿਆਰਥੀਆਂ ਨੇ ਸਕੂਲ ਦੇ ਛੇ ਅਧਿਆਪਕਾਂ ਸਮੇਤ ਹਿੱਸਾ ਲਿਆ। ਇਸ ਇੱਕ ਦਿਨਾ ਟੂਰ ਉਪਰ ਸਕੂਲ ਸਟਾਫ਼ ਦੇ ਮੈਡਮ ਮਨਜੀਤ ਕੌਰ, ਮੈਡਮ ਸੁਮਨ, ਮੈਡਮ ਗਗਨਦੀਪ ਕੌਰ, ਮਾਸਟਰ ਅਵਤਾਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ ਅਤੇ ਮਾਸਟਰ ਵਧਾਵਾ ਸਿੰਘ ਵਿਦਿਆਰਥੀਆਂ ਨਾਲ ਗਏ। ਐਨ. ਐੱਸ. ਕਿਉ. ਐੱਫ. ਟੀਚਰ ਮੈਡਮ ਮਨਜੀਤ ਕੌਰ ਵੱਲੋਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਟੂਰ ਆਯੋਜਨ ਕਰਨ ਨਾਲ ਜਿੱਥੇ ਵਿਦਿਆਰਥੀਆਂ ਦਾ ਮਨੋਰੰਜਨ ਹੁੰਦਾ ਹੈ, ਉੱਥੇ ਹੀ ਉਨ੍ਹਾਂ ਨੂੰ ਫਸਟ ਹੈਂਡ ਜਾਣਕਾਰੀ ਵੀ ਮਿਲਦੀ ਹੈ ਅਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਇਸ ਮੌਕੇ ਮਾਸਟਰ ਅਵਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਨਾਲ ਸਕੂਲ ਦੇ ਰੁਟੀਨ ਮਾਹੌਲ ਤੋਂ ਦੂਰ ਹੋਣ ਨਾਲ ਵਿਦਿਆਰਥੀਆਂ ਨੂੰ ਨਵੇਂ ਮਾਹੌਲ ਵਿੱਚ ਇੱਕ ਦੂਜੇ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ।  ਉਹ ਆਮ ਸਕੂਲੀ ਦਿਨ ਦੀ ਬਣਤਰ ਤੋਂ ਬਿਨਾਂ ਨਿੱਜੀ ਪੱਧਰ 'ਤੇ ਵਧੇਰੇ ਜੁੜਨ ਦੇ ਯੋਗ ਹੋ ਸਕਦੇ ਹਨ।  ਵਿਦਿਆਰਥੀ ਵਿਦਿਅਕ ਯਾਤਰਾ ਦੇ ਦਿਨ ਦਾ ਬਹੁਤਾ ਹਿੱਸਾ ਛੋਟੇ ਸਮੂਹਾਂ ਵਿੱਚ ਬਿਤਾਉਣ, ਇੱਕ ਦੂਜੇ ਬਾਰੇ ਵੇਖਣ, ਗੱਲਬਾਤ ਕਰਨ ਅਤੇ ਸਿੱਖਣ ਦੇ ਯੋਗ ਹੋ ਸਕਦੇ ਹਨ।  ਵਿਦਿਅਕ ਦੌਰੇ ਲਈ ਕਲਾਸਰੂਮ ਛੱਡਣਾ ਵਿਦਿਆਰਥੀਆਂ ਨੂੰ ਇੱਕ ਵੱਖਰੇ ਸਮਾਜਿਕ ਮਾਹੌਲ ਵਿੱਚ ਪਾਉਂਣਾ ਹੈ। ਇਸ ਮੌਕੇ ਸਮੂਹ ਸਟਾਫ ਤੁਲਸੀ ਦਾਸ, ਲੈਕਚਰਾਰ ਸੰਦੀਪ ਕੌਰ, ਲੈਕਚਰਾਰ ਸਾਹਿਲ ਤਨੇਜਾ, ਰਮਨਦੀਪ ਕੌਰ, ਸ਼ਮਿੰਦਰ ਕੌਰ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਮਮਤਾ ਰਾਣੀ, ਬਲਜਿੰਦਰ ਸਿੰਘ, ਅਨੰਦ ਪ੍ਰਕਾਸ਼, ਮਲਕੀਤ ਸਿੰਘ, ਭੁਪਿੰਦਰ ਕੌਰ, ਸੰਦੀਪ ਕੌਰ, ਨੈਨਸੀ ਸਿੰਗਲਾ, ਮੋਹਿਤ ਗਰਗ, ਰੋਹਿਤ ਕੁਮਾਰ, ਅਮਨ ਗਰਗ, ਰਜਿੰਦਰ ਕੁਮਾਰ ਤੇ ਯਾਦਵਿੰਦਰ ਸਿਘ ਵੱਲੋਂ ਵਿਸੇ਼ਸ਼ ਤੌਰ ਤੇ ਟੂਰ ਤੇ ਗਏ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

Post a Comment

0 Comments