ਗੁਰਲਾਲ ਭਾਊ ਯੂ ਐਸ ਏ ਝੰਡਾ ਕਲਾਂ ਨੂੰ ਨੌਜਵਾਨ ਸੇਵਾ ਕਲੱਬ ਨੇ ਪ੍ਰਧਾਨ ਥਾਪਿਆ

 ਗੁਰਲਾਲ ਭਾਊ ਯੂ ਐਸ ਏ ਝੰਡਾ ਕਲਾਂ ਨੂੰ ਨੌਜਵਾਨ ਸੇਵਾ ਕਲੱਬ ਨੇ ਪ੍ਰਧਾਨ ਥਾਪਿਆ

ਇਲਾਕਾ ਵਾਸੀਆਂ ਦੀ ਖੁਸ਼ੀ ਚ ਅਖੰਡ ਪਾਠ ਦੇ ਭੋਗ ਪਾਏ 


 ਗੁਰਜੀਤ ਸ਼ੀਹ,                                       ਸਰਦੂਲਗੜ੍ਹ 19 ਦਸਬਰ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੇ ਸਮਾਜ ਸੇਵੀ ਗੁਰਲਾਲ ਭਾਊ ਯੂ ਐਸ ਏ ਨੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਸ਼੍ਰੀ ਅਖੰਡ ਪਾਠ ਦੇ ਭੋਗ ਪਾਏ ਇਸ ਉਪਰੰਤ ਜਿਥੇ ਇਲਾਕੇ ਦੀਆਂ ਸੈਂਕੜੇ ਨਾਮਵਰ ਹਸਤੀਆਂ ਨੇ ਇਸ ਸਮਾਗਮ ਚ ਸਿਰਕਤ ਕੀਤੀ ਉਥੇ ਨੌਜਵਾਨ ਸੇਵਾ ਕਲੱਬ ਮਾਨਸਾ ਵੱਲੋਂ ਉਹਨਾਂ ਨੂੰ ਜਿਲ੍ਹਾ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਇਸ ਮੌਕੇ ਉਨ੍ਹਾਂ ਦੇ ਸਮਾਗਮ ਵਿੱਚ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਬੀ ਜੇ ਪੀ ਪਾਰਟੀ ਕੋਰ ਕਮੇਟੀ ਦੇ ਮੈਂਬਰ ਜਗਜੀਤ ਸਿੰਘ ਮਿਲਖਾ ਦੇ ਪਿਤਾ, ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਲ ਕੌਰ ਦੇ ਨਜ਼ਦੀਕੀ ਭਲਣਵਾੜਾ ਦੇ ਸਰਪੰਚ ਜਸ ਬਾਵਾ, ਬੀਜੇਪੀ ਆਗੂ ਵਿਜੇ ਕੁਮਾਰ ਦੇਵਗਣ, ਗੋਲਡੀ ਨਾਹਰਾਂ, ਸੁਰਜੀਤ ਵਿਰਕ  ਵਾਈਸ ਚੇਅਰਮੈਨ,ਜਗਦੀਸ਼ ਸਹਿਗਲ, ਸੌਰਵ ਸਹਿਗਲ, ਜੱਗਾ ਘੈਂਟ, ਫਰੰਗੀ ਜੈਨ,ਵਰਿੰਦਰ ਸੋਨੀ, ਹਰਵਿੰਦਰ ਸੋਨੀ ਡਿਪੀ ਸਰਦੂਲਗੜ੍ਹ, ਹਰਜੀਤ ਸੱਗੂ, ਪ੍ਰੈਸ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਗੁਰਜੀਤ ਸਿੰਘ ਸ਼ੀਹ ਆਦਿ ਪੁੱਜੇ ਸਨ ਇਸ ਮੌਕੇ ਇਲਾਹੀ ਬਾਣੀ ਦਾ ਆਈਆਂ ਸੰਗਤਾਂ ਨੇ ਲਾਭ ਪ੍ਰਾਪਤ ਕੀਤਾ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ ਗੁਰਲਾਲ ਭਾਊ ਵੱਲੋਂ ਨਿਭਾਈ ਜਾ ਰਹੀ ਸਮਾਜ ਸੇਵਾ ਉਪਰੰਤ ਜਿਥੇ ਰਾਜੂ ਬਾਬਾ ਜਟਾਣਾ ਕਲਾਂ ਨੇ ਰੱਜ ਕੇ ਸ਼ਲਾਘਾ ਕੀਤੀ ਉੱਥੇ ਇਲਾਕੇ ਦੀਆਂ ਅਨੇਕਾਂ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ

Post a Comment

0 Comments