ਬਰਨਾਲਾ ਵਿਖੇ ਕਿੰਗਜ਼ ਅਰੀਨਾ ਬੋਕਸ ਕ੍ਰਿਕਟ ਸਟੇਡੀਅਮ ਅਕੈਡਮੀ ਸ਼ੁਰੂ ਹੋਈ ਜਿਸ ਦਾ ਉਦਘਾਟਨ ਗਗਨਦੀਪ ਸਿੰਘ ਐਸ.ਡੀ.ਐਮ ਬੁਢਲਾਡਾ ਨੇ ਕੀਤਾ

 ਬਰਨਾਲਾ ਵਿਖੇ ਕਿੰਗਜ਼ ਅਰੀਨਾ ਬੋਕਸ ਕ੍ਰਿਕਟ ਸਟੇਡੀਅਮ ਅਕੈਡਮੀ ਸ਼ੁਰੂ ਹੋਈ ਜਿਸ ਦਾ ਉਦਘਾਟਨ ਗਗਨਦੀਪ ਸਿੰਘ ਐਸ.ਡੀ.ਐਮ ਬੁਢਲਾਡਾ ਨੇ ਕੀਤਾ


ਬਰਨਾਲਾ 24 ਦਸੰਬਰ ਕਰਨਪ੍ਰੀਤ ਕਰਨ         
‌‌ਬਰਨਾਲਾ ਵਿਖੇ ਕਿੰਗਜ਼ ਅਰੀਨਾ ਕ੍ਰਿਕਟ ਅਕੈਡਮੀ ਬੋਕਸ ਕ੍ਰਿਕਟ ਸਟੇਡੀਅਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਸਃ ਗਗਨਦੀਪ ਸਿੰਘ ਐਸ ਡੀ ਐਮ ਬੁਢਲਾਡਾ ਜੀ ਨੇ ਰਿਬਨ ਕੱਟ ਕੇ ਕੀਤਾ 

ਇਸ ਮੌਕੇ ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਬਰਨਾਲਾ ਦੇ ਕ੍ਰਿਕਟ ਪ੍ਰੇਮੀਆਂ ਵਾਸਤੇ ਕਿੰਗਜ਼ ਗਰੁੱਪ ਦੇ ਪ੍ਰਬੰਧਕਾਂ ਵਲੋਂ ਲਿਆ ਗਿਆ ਇਹ ਇਤਿਹਾਸਿਕ ਫੈਸਲਾ ਹੈ ਜਿੱਥੇ ਕ੍ਰਿਕਟ ਦੀ ਖੇਡ ਨਾਲ ਜੁੜੇ ਅਤੇ ਸ਼ੋਕੀਨ ਵਿਦਿਆਰਥੀ ਕਿੰਗਜ਼ ਅਰੀਨਾ ਬੋਕਸ ਕ੍ਰਿਕਟ ਸਟੇਡੀਅਮ ਨਾਲ ਜੁੜ ਕੇ ਆਪਣੀ ਖੇਡ ਪ੍ਰਤਿਭਾ ਨੂੰ ਨਿਖਾਰਨ ਚ ਨਿੱਗਰ ਯੋਗਦਾਨ ਪਾ ਸਕਣਗੇ ! ਵਿਸਥਾਰ ਤਹਿਤ ਦੱਸਦਿਆਂ ਕਿਹਾ ਕਿ ਇਸ ਬੋਕਸ ਕ੍ਰਿਕਟ ਸਟੇਡੀਅਮ ਦਾ ਸਾਇਜ 105/50 ਹੈ ਜੋ ਚਾਰੋਂ ਪਾਸਿਓਂ ਕਵਰਡ ਹੈ ! ਬੋਕਸ ਕ੍ਰਿਕਟ ਸਟੇਡੀਅਮ  ਵਿਚ ਛੇ -ਛੇ ਖਿਡਾਰੀਆਂ ਦੀਆਂ 2 ਟੀਮਾਂ ਖੇਡ ਸਕਦੀਆਂ ਹਨ ਅਤੇ ਬਚੇ ਪਰਿਵਾਰ ਸਮੇਤ ਪੁੱਜ ਕੇ ਲਾਹਾ ਲੈਣ !

          ਇਸ ਮੌਕੇ ਮੁਖ ਪ੍ਰਬੰਧਕ ਸਰਦਾਰ ਹਰਦੇਵ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਬੋਕਸ ਕ੍ਰਿਕਟ ਸਟੇਡੀਅਮ ਦਾ ਸਮਾਂ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ ਨਾਈਟ ਦੇ ਪਰੋਗਰਾਮਾਂ ਦੀ ਰੂਪ ਰੇਖਾ ਵੀ ਉਲੀਕੀ ਜਾਵੇਗੀ ਕ੍ਰਿਕਟ ਪ੍ਰੇਮੀ ਆਪਣੀ ਰੀਝ ਨਾਲ ਪ੍ਰੈਕਟਿਸ ਕਰ ਸਕਦੇ ਹਨ ਨਸ਼ਿਆਂ ਤੋਂ ਦੂਰ ਖੇਡਾਂ ਨਾਲ ਜੁੜਦਿਆਂ ਸਰੀਰਕ ਫਿੱਟਨੈੱਸ ਤੇ ਮਾਨਸਿਕ ਵਿਕਾਸ ਚ ਵਾਧਾ ਹੋਵੇਗਾ ! ਇਸ ਮੌਕੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਃ ਹਰਦੇਵ ਸਿੰਘ

ਬਾਜਵਾ,ਅੰਤਰਰਾਸ਼ਟਰੀ ਹਰਪ੍ਰੀਤ ਸਿੰਘ ਹੈਪੀ ਬਾਕਸਰ ,ਡਾਕਟਰ ਰਾਜਬੰਸ਼ ਸਿੰਘ ਸੂਚ, ਹਰਬੰਸ ਸਿੰਘ ਭੱਠਲ ਐਮ ਸੀ, ਡਾ,ਸੁਧੀਰ ਰਿਸ਼ੀ,ਪੰਕਜ ਮਿੱਤਲ,ਡਾ ਚਰਨਪ੍ਰੀਤ ਸਿੰਘ ਗਿੱਲ,ਪਰਮ ਬਾਜਵਾ,ਲਵ ਬਾਜਵਾ,ਗੁਰਵਿੰਦਰ ਬਾਜਵਾ,ਡਾ ਰਾਜਵੰਸ਼ ਸੂਦ, ਸੀਨੀਅਰ ਕ੍ਰਿਕਟ ਲੀਗ ਬਰਨਾਲਾ ਦੇ ਸਾਰੀਆਂ ਟੀਮਾਂ ਦੇ ਖਿਡਾਰੀ ਹਾਜ਼ਰ ਸਨ

Post a Comment

0 Comments