*ਘਾਬਦਾਂ ਸਕੂਲ ਦੀ ਘਟਨਾ ਮੰਦਭਾਗੀ, ਬੱਚਿਆਂ ਦੇ ਖਾਣੇ ਵਿੱਚ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਸਰਕਾਰੀ ਆਸਾਮੀ ਦੇਵੇ ਸਰਕਾਰ: ਡੀ.ਟੀ.ਐੱਫ਼.*

 *ਘਾਬਦਾਂ ਸਕੂਲ ਦੀ ਘਟਨਾ ਮੰਦਭਾਗੀ, ਬੱਚਿਆਂ ਦੇ ਖਾਣੇ ਵਿੱਚ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਸਰਕਾਰੀ ਆਸਾਮੀ ਦੇਵੇ ਸਰਕਾਰ: ਡੀ.ਟੀ.ਐੱਫ਼.*


ਮੋਗਾ 2 ਦਸੰਬਰ  [ ਕੈਪਟਨ ਸੁਭਾਸ਼ ਚੰਦਰ ਸ਼ਰਮਾ] := ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ 50 ਦੇ ਕਰੀਬ ਵਿਦਿਆਰਥੀਆਂ ਦੇ ਹੋਸਟਲ ਦਾ ਖਾਣਾ ਖਾਣ ਪਿੱਛੋਂ ਬਿਮਾਰ ( ਫੂਡ ਪੁਆਇਜਨਿੰਗ) ਹੋਣ 'ਤੇ ਪ੍ਰਤੀਕਿਰਿਆ ਕਰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਹੈ ਕਿ ਇਹ ਘਟਨਾ ਮੰਦਭਾਗੀ ਹੈ ਅਤੇ ਸਰਕਾਰ ਨੂੰ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਤੁਰੰਤ ਜਾਂਚ ਕਰਾ ਕੇ ਜ਼ਿੰਮੇਵਾਰ ਠੇਕੇਦਾਰ ਅਤੇ ਅਧਿਕਾਰੀਆਂ/ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਔਜਲਾ ਤੇ ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਨੇ ਕਿਹਾ ਕਿ ਬੱਚਿਆਂ ਦੇ ਖਾਣੇ ਦੇ ਮਾਮਲੇ ਵਿੱਚ ਠੇਕੇਦਾਰੀ ਸਿਸਟਮ ਨੂੰ ਖ਼ਤਮ ਕਰਕੇ ਨਵੋਦਿਆ ਸਕੂਲਾਂ ਦੀ ਤਰਜ਼ 'ਤੇ ਸਾਰੇ ਸਰਕਾਰੀ ਸਕੂਲਾਂ ਵਿੱਚ ਕੇਟਰਰ ਦੀ ਅਸਾਮੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਠੇਕੇਦਾਰੀ ਸਿਸਟਮ ਮੁਨਾਫ਼ਾ ਅਧਾਰਤ ਹੋਣ ਕਾਰਨ ਇਸ ਅਤਿ ਸੰਵੇਦਨਸ਼ੀਲ ਕਰਤੱਵ ਨਾਲ ਨਿਆਂ ਨਹੀਂ ਕਰ ਸਕਦਾ। ਵਿੱਤ ਸਕੱਤਰ ਜਸਵਿੰਦਰ ਬਠਿੰਡਾ,ਜਥੇਬੰਦਕ ਸਕੱਤਰ ਕਰਨੈਲ ਚਿੱਟੀ ਅਤੇ ਪ੍ਰੈਸ ਸਕੱਤਰ ਲਖਵੀਰ ਹਰੀਕੇ ਨੇ ਕਿਹਾ ਕਿ ਇਹ ਕੰਮ ਪੂਰੀ ਸੰਜੀਦਗੀ ਦੀ ਮੰਗ ਕਰਦਾ ਹੈ ਅਤੇ ਇਸ ਨੂੰ ਸਰਕਾਰ ਨੂੰ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਹੈ। ਇੱਕ ਸਰਕਾਰੀ ਮੁਲਾਜ਼ਮ ਹੀ ਇਸ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕਦਾ ਹੈ। ਆਗੂਆਂ ਨੇ ਕਿਹਾ ਕਿ ਕੇਟਰਰ ਦੀ ਅਸਾਮੀ ਦੇਣ ਨਾਲ ਅਧਿਆਪਕਾਂ ਨੂੰ ਮਿਡ ਡੇ ਮੀਲ ਦੇ ਕੰਮ ਤੋਂ ਨਿਜਾਤ ਮਿਲੇਗੀ ਅਤੇ ਇਸ ਗੈਰ-ਵਿੱਦਿਅਕ ਕੰਮ ਤੋਂ ਛੁਟਕਾਰੇ ਨਾਲ ਉਹ ਬੱਚਿਆਂ ਨੂੰ ਪੜ੍ਹਾਉਣ ਦੀ ਆਪਣੀ ਅਸਲੀ ਡਿਊਟੀ ਨਾਲ ਇਨਸਾਫ਼ ਕਰ ਸਕਣਗੇ।

Post a Comment

0 Comments