ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ. ਬੀ. ਐੱਸ. ਈ. ਵੱਲੋਂ ਅਧਿਆਪਕਾਂ ਲਈ ਚੱਲ ਰਹੇ ਦੋ ਦਿਨਾਂ ਟਰੈਨਿੰਗ ਪ੍ਰੋਗਰਮ ਦੀ ਹੋਈ ਸਮਾਪਤੀ।


 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ. ਬੀ. ਐੱਸ. ਈ. ਵੱਲੋਂ ਅਧਿਆਪਕਾਂ ਲਈ ਚੱਲ ਰਹੇ ਦੋ ਦਿਨਾਂ ਟਰੈਨਿੰਗ ਪ੍ਰੋਗਰਮ ਦੀ ਹੋਈ ਸਮਾਪਤੀ।

ਬਰਨਾਲਾ19,ਦਸੰਬਰ (ਕਰਨਪ੍ਰੀਤ ਕਰਨ ) ਮਸ਼ਹੂਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਸੀ. ਬੀ. ਐੱਸ. ਈ. ਵੱਲੋਂ ਮਿਤੀ 15 ਅਤੇ 16 ਦਸੰਬਰ 2023 ਨੂੰ ਦੋ ਦਿਨਾ ਅਧਿਆਪਕ ਸਿਖਲਾਈ ਪ੍ਰੋਗਰਾਮ ਅੱਜ ਸਮਾਪਤ ਹੋਇਆ। ਜਿਸ ਵਿੱਚ ਸੀ. ਬੀ. ਐੱਸ. ਈ. ਦੇ ਰਿਸੋਰਸ ਪਰਸਨ ਹਰਵੰਤ ਸਿੰਘ (ਪ੍ਰਿੰਸੀਪਲ ਪਾਥਵੇਜ ਗਲੋਬਲ ਸਕੂਲ ਮੋਗਾ) ਅਤੇ ਪੁਸ਼ਪਿੰਦਰਾ ਕੁਮਾਰ ਰਾਣਾ (ਪ੍ਰਿੰਸੀਪਲ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਬਾਦਲ) ਪਹੁੰਚੇ ਹੋਏ ਸਨ । 

                                       ਇਸ ਸੈਸ਼ਨ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਨਿੱਜੀ ਤਜ਼ਰਬਿਆਂ ਬਾਰੇ ਜਾਣਕਾਰੀ ਦੇ  ਨਾਲ ਬਲੂਮ ਟੈਕਸੋਨੋਮੀ ਅਤੇ ਕਲਾਸਰੂਮ ਟੀਚਿੰਗ ਵਿੱਚ ਇਸਦੀ ਵਰਤੋਂ ਦੇ ਵਿਸ਼ੇ ਤੇ ਵਿਚਾਰ, ਮੁਲਾਂਕਣ ਤੇ ਮੁਲਾਂਕਣ ਅਭਿਆਸ ਨੂੰ ਮਜਬੂਤ ਕਰਨ ਅਤੇ ਹਰ ਬੱਚੇ ਵੱਲ ਧਿਆਨ ਦੇਣ ਅਤੇ ਸਿਖਲਾਈ ਲਈ ਹੁਨਰ ਵਿਕਸਿਤ ਕਰਨ ਲਈ ਰਣਨੀਤੀਆਂ ਬਣਾਉਣ ਤੇ ਜ਼ੋਰ ਦਿੱਤਾ। ਸੈਸ਼ਨ ਜਾਣਕਾਰੀ ਭਰਪੂਰ ਸੀ ਅਤੇ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ 70 ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਅੰਤ ਵਿੱਚ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਜੀ ਨੇ ਆਏ ਹੋਏ ਰਿਸੋਰਸ ਪਰਸਨਜ ਵੱਲੋਂ ਵੱਖ ਵੱਖ ਖੇਤਰ ਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਸਾਰੇ ਅਧਿਆਪਕਾਂ ਨੂੰ ਇਸ ਸ਼ੈਸਨ ਦੋਰਾਨ ਲਈ ਗਈ ਜਾਣਕਾਰੀ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ।

Post a Comment

0 Comments