ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ

 ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ


ਹਰਪ੍ਰੀਤ ਬੇਗਮਪੁਰੀ
           
                   ਹੁਸ਼ਿਆਰਪੁਰ - 12 ਦਸੰਬਰ  ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ 11ਦਸੰਬਰ ਨੂੰ  ਹੁਸ਼ਿਆਰਪੁਰ ਤੋਂ ਦਸੂਹਾ ਰੋਡ ਕਸਬਾ ਹਰਿਆਣਾ ਨੇੜੇ ਪਿੰਡ ਡੱਲੇਵਾਲ ਰਾਇਲ ਫਾਰਮ ਵਿਚ ਕਰਵਾਇਆ ਗਿਆ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦਸਿਆ ਸਭ ਤੋ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪ ਕਰਵਾਏ ਗਏ, ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਵੱਖ ਵੱਖ ਕੀਰਤਨੀ ਜਥੇ ਗਿਆਨੀ ਸਰਬਣ ਦਾਸ, ਰਾਜ ਕੁਮਾਰ,ਜਗਰੂਪ ਸਿੰਘ,ਕੁਲਵੰਤ ਕਜਲਾ ਆਦਿ ਨੇ  ਕੀਰਤਨ ਕਰਕੇ ਸੰਗਤਾਂ ਨੂੰ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਜੋੜਿਆ, ਅਤੁਟ ਲੰਗਰ ਵਰਤਾਏ ਗਏ, ਇਸ ਮੌਕੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸਤਿਗੁਰੂ ਨਿਰੰਜਣ ਦਾਸ ਜੀ ਮਹਾਰਾਜ ਮੌਜੂਦਾ ਗੱਦੀ ਨਸ਼ੀਨ ਡੇਰਾ ਸ਼੍ਰੀ 108 ਸੰਤ ਸਰਬਣ ਦਾਸ ਜੀ, ਸੱਚ ਖੰਡ ਬੱਲਾਂ  ਅਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ,ਵਾਰਾਣਸੀ (ਯੂ. P.) ਅਤੇ ਹੋਰ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਸੰਤ ਮਹਾਂਪੁਰਸ਼ ਸੰਤ ਗੁਰਬਚਨ ਦਾਸ ਜੀ,ਸੰਤ ਲੇਖ ਰਾਜ ਜੀ, ਸੰਤ ਗੁਰਦੀਪ ਗਿਰੀ ਜੀ,ਸੰਤ ਕ੍ਰਿਸ਼ਨ ਨਾਥ ਜੀ, ਸੰਤ ਪ੍ਰੀਤਮ ਦਾਸ ਜੀ,ਸੰਤ ਸੁਖਵਿੰਦਰ ਸਿੰਘ ਜੀ,ਸੰਤ ਸੁਖਵਿੰਦਰ ਦਾਸ ਜੀ,ਸੰਤ ਨਰੇਸ਼ ਗਿਰ ਜੀ ਸੰਤ ਪ੍ਰੇਮ ਦਾਸ ਜੀ,ਸੰਤ ਰਾਮ ਗਿਰ ਜੀ,ਸੰਤ ਕੈਲਾਸ਼ ਗਿਰ ਜੀ, ਆਦਿ ਸੰਤ ਮਹਾਂਪੁਰਸ਼ ਪਹੁੰਚੇ,ਇਹ ਸਮਾਗਮ ਡੇਰਾ ਸੰਤ ਸਰਬਣ ਦਾਸ ਜੀ ਮਹਾਰਾਜ ਸੱਚ ਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਨਿਰੰਜਣ ਦਾਸ  ਮਹਾਰਾਜ ਜੀ ਦੀ ਸਰਪ੍ਰਸਤੀ ਹੇਠ  ਕਰਵਾਇਆ ਗਿਆ,ਸਟੇਜ ਸੈਕਟਰੀ ਦੀ ਬਾਖੂਬੀ ਸੇਵਾ ਸ਼੍ਰੀ ਸੋਮ ਰਾਜ ਜੀ ਫਗਵਾੜਾ ਵਾਲਿਆਂ ਵਲੋਂ ਨਿਭਾਈ ਗਈ,ਪ੍ਰਬੰਧਕਾ ਵਲੋਂ ਸਭ ਦਾ ਸਤਿਕਾਰ ਅਤੇ ਧੰਨਵਾਦ ਕੀਤਾ ਗਿਆ, ਉਨ੍ਹਾਂ ਦਸਿਆ ਇਹ ਸਮਾਗਮ ਸ਼੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਹਰਿਆਣਾ ਜ਼ਿਲਾ ਹੁਸ਼ਿਆਰਪੁਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਇਸ ਮੌਕੇ ਪ੍ਰਧਾਨ ਬਲਵੰਤ ਸਿੰਘ ਕੈਸ਼ੀਅਰ ਪ੍ਰਸ਼ੋਤਮ ਲਾਲ,ਸਕੱਤਰ ਬਲਵਿੰਦਰ ਕੌਰ,ਅਵਤਾਰ ਸਿੰਘ,ਰਵਿੰਦਰ ਸਿੰਘ, ਹਰਪ੍ਰੀਤ ਸਿੰਘ,ਪਰਮਜੀਤ ਸਿੰਘ,ਕਮਲਪ੍ਰੀਤ ਸਿੰਘ, ਮੁਨੀਸ਼ ਕੁਮਾਰ,ਸਚਿਨ, ਪਿਉਸ਼ ਚੋਪੜਾ,ਜਸਪ੍ਰੀਤ,ਅਤੇ ਹੋਰ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ

Post a Comment

0 Comments