ਸੀ.ਪੀ.ਆਈ.ਐਮ ਦੇ ਦਫਤਰ ਬਾਬਾ ਹਰਦਿਤ ਸਿੰਘ ਭੱਠਲ ਤੇ ਕਬਜ਼ਾ ਕਰਨ ਵਾਲਿਆਂ ਨੂੰ ਐੱਸ ਐੱਸ ਪੀ ਬਰਨਾਲਾ ਨੇ ਬਾਹਰ ਕੱਢਿਆ

 ਸੀ.ਪੀ.ਆਈ.ਐਮ ਦੇ ਦਫਤਰ ਬਾਬਾ ਹਰਦਿਤ ਸਿੰਘ ਭੱਠਲ ਤੇ ਕਬਜ਼ਾ ਕਰਨ ਵਾਲਿਆਂ  ਨੂੰ ਐੱਸ ਐੱਸ ਪੀ ਬਰਨਾਲਾ ਨੇ ਬਾਹਰ ਕੱਢਿਆ 


ਬਰਨਾਲਾ, 21 ਦਸੰਬਰ ਕਰਨਪ੍ਰੀਤ ਕਰਨ   
   ਕਾਮਰੇਡ ਸੁਰਿੰਦਰ ਦਰਦੀ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਪੀ ਆਈ ਐਮ ਦਾ ਇੱਕ  ਵਫਦ  ਸਰਦਾਰ ਹਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਐਸਐਸ ਪੀ ਨੂੰ ਮਿਲਿਆ ਕਿਓਂ ਕਿ ਕੁਝ ਸ਼ਰਾਰਤੀ ਅਨਸਰ ਸੀਪੀਐਮ ਦੇ ਦਫਤਰ ਦੇ ਉੱਪਰ ਕਬਜ਼ਾ ਕਰਕੇ ਜਿੰਦਾ ਤੋੜ ਕੇ ਅੰਦਰ ਬੈਠ ਗਏ ਹਨ ਬੋਰਡ ਭੰਨ ਦਿੱਤਾ ਗਿਆ ਹੈ ਜਿਹੜੇ ਪੱਥਰ ਅੰਦਰ ਲੱਗੇ ਹੋਏ ਸੀ ਉਹ ਵੀ ਸਾਰੇ ਭੰਨ ਦਿੱਤੇ ਗਏ ਹਨ  ਐਸਐਸਪੀ ਸਾਹਿਬ ਨੂੰ ਸਾਰੇ ਕਾਗਜ਼ ਦਿਖਾਏ ਕਿ ਸੀਪੀਆਈਐਮ ਬਾਬਾ ਹਰਦਿਤ ਸਿੰਘ ਭੱਠਲ ਦੇ ਨਾਂ ਤੇ ਉਹਨਾਂ ਦੀ ਯਾਦ ਵਿੱਚ ਦਫਤਰ ਲੋਕਾਂ ਤੋਂ ਲੋਕਾਂ ਦੀ ਮਦਦ ਨਾਲ ਆਮ ਸਮੂਹ ਸੰਗਤ ਦੀ ਮਦਦ ਨਾਲ ਅਸੀਂ ਇਹ ਦਫਤਰ ਦੀ ਉਸਾਰੀ ਕੀਤੀ 

                 ਸੀਪੀਐਮ ਵਾਲਿਆਂ ਨੇ ਸੀਪੀਐਮ ਦੀਆਂ ਬਰਾਂਚਾਂ ਦੀਆਂ ਮੀਟਿੰਗਆ  ਹੁੰਦੀਆਂ ਰਹੀਆਂ ਹਨ ਹ ਚਾਹੇ ਉਹ ਖੇਤ ਮਜ਼ਦੂਰ ਦੀ ਹੋਵੇ ਇਕ ਕਿਸਾਨਾਂ ਦੀ ਹੋਵੇ ਚਾਹੇ ਪਾਰਟੀ ਦੀ ਹੋਵੇ ਚਾਹੇ ਉਹ ਕਿਰਤੀ ਮਜ਼ਦੂਰਾਂ ਦੀ ਹੋਵੇ ਚਾਹੇ ਉਹ ਮਿਡ ਦੇ ਮੀਲ,ਚਾਹੇ ਉਹ ਨਰੇਗਾ ਵਰਕਰਾਂ ਦੀ ਹੋਵੇ ਇਹ ਦਫਤਰ ਸ਼ਹੀਦ ਭਗਤ ਸਿੰਘ ਨਗਰ ਵਿੱਚ ਸੀ ਆਪਣਾ ਦੁੱਖ ਐਸ ਐਸ ਪੀ ਕੋਲੇ ਰੋਏ  ਤਾਂ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਦੇ ਬਹੁਤ ਹੀ ਰਿਣੀ ਹੈ ਔਰ ਸਾਰੀ ਪਾਰਟੀ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਮੁਲਾਜ਼ਮ ਭੇਜ ਕੇ ਜਿਹੜੇ ਅੰਦਰ ਬੰਦੇ ਲਾਭ ਸਿੰਘ ਨੇ ਬਿਠਾਏ ਸੀ ਉਹ ਸਾਰੇ ਬਾਹਰ ਕੱਢ ਕੇ ਜਿੰਦਾ ਲਾ ਕੇ ਚਾਬੀ ਉਹ ਆਪ ਲੈ ਗਏ ਸਾਨੂੰ ਆਸ ਹੈ ਸੋ ਅਸੀਂ ਪੰਜਾਬ ਪੁਲਿਸ ਦੇ ਐਸਐਸਪੀ ਡੀਐਸਪੀ ਤੇ ਇੰਸਪੈਕਟਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਡੀ ਗੱਲ ਸੁਣੀ ਤੇ ਸਾਡਾ ਮਸਲਾ ਹੱਲ ਕੀਤਾ ਇਸ ਵਿੱਚ ਕਾਮਰੇਡ ਜਸਵੰਤ ਸਿੰਘ ਅਸਪਾਲਾਂ ਕਾਮਰੇਡ ਬਲਵੀਰ ਸਿੰਘ ਹੰਡਿਆਇਆ ਕਾਮਰੇਡ ਬੇਅੰਤ ਸਿੰਘ ਨਿਹੱਲੂਵਾਲ ਨੇਕਾਮਰੇਡ ਮੇਵਾ ਸਿੰਘ ਬਰਨਾਲਾ ਕਾਮਰੇਡ ਸੁਰਿੰਦਰ ਦਰਦੀ ਬਰਨਾਲਾ ਕਾਮਰੇਡ ਹਰਨੇਕ ਸਿੰਘ ਚੀਮਾ ਕਾਮਰੇਡ ਆਰਥਿੰਗ ਚੀਮਾ ਕਾਮਰੇਡ ਮਨਪ੍ਰੀਤ ਨਾਈ ਵਾਲਾ ਤੇ ਹੋਰ ਆਦਿ ਸਾਥੀ ਸ਼ਾਮਿਲ ਸਨ

Post a Comment

0 Comments