ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਵਿਖ਼ੇ ਸ ਪ੍ਰਕਾਸ ਸਿੰਘ ਬਾਦਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਪ ਅੱਜ।

 ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਵਿਖ਼ੇ ਸ ਪ੍ਰਕਾਸ ਸਿੰਘ ਬਾਦਲ ਜੀ ਦੇ ਜਨਮ ਦਿਨ  ਨੂੰ ਸਮਰਪਿਤ ਖੂਨਦਾਨ ਕੈਪ ਅੱਜ।

 


ਬਰਨਾਲਾ,7,ਦਸੰਬਰ /ਕਰਨਪ੍ਰੀਤ ਕਰਨ                     -*ਫ਼ਖਰ ਏ ਕੌਮ ਪੰਥ ਰਤਨ ਸ ਪ੍ਰਕਾਸ ਸਿੰਘ  ਬਾਦਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਨੇੜੇ ਬਸ ਸਟੈਂਡ ਬਰਨਾਲ਼ਾ ਵਿਖ਼ੇ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।

  ਜਾਣਕਾਰੀ ਦਿੰਦਿਆ ਹਲਕਾ ਇੰਚਾਰਜ ਸ ਕੁਲਵੰਤ ਸਿੰਘ ਕੀਤੂ ਜੀ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ ਪ੍ਰਕਾਸ ਸਿੰਘ ਜੀ ਦਾ ਜਨਮ ਦਿਨ ਸਦਭਾਵਨਾ ਦਿਵਸ ਵਜੋਂ ਸਮੁੱਚੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਵੇਰੇ 9 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਉਪਰੰਤ ਖ਼ੂਨਦਾਨ ਕੈਂਪ ਲਾਇਆ ਜਾਵੇਗਾ। ਸਿਵਲ ਹਸਪਤਾਲ ਬਰਨਾਲ਼ਾ, ਬਾਂਸਲ ਲਾਈਫਲਾਇਨ ਬਰਨਾਲ਼ਾ, ਗੁਪਤਾ ਹਸਪਤਾਲ ਬਠਿੰਡਾ ਅਤੇ ਪੰਜਾਬ ਕੈਸਰ ਹਸਪਤਾਲ ਬਠਿੰਡਾ ਦੇ ਡਾਕਟਰਾਂ ਦੀਆ ਟੀਮਾਂ  ਪੁੱਜ ਰਹੀਆਂ ਹਨ। ਹਲਕਾ ਬਰਨਾਲਾ ਦੇ ਸਾਰੇ ਹੀ ਵਰਕਰ ਸਾਹਿਬਾਨ ਇਸ ਸਮੇਂ ਖ਼ੂਨਦਾਨ ਕੈਂਪ ਵਿੱਚ ਪੁੱਜ ਰਹੇ ਹਨ। ਇਸ ਸਮੇਂ s ਪਰਮਜੀਤ ਸਿੰਘ ਖਾਲਸਾ ਮੈਬਰ SGPC, ਸਾਬਕਾ ਚੇਅਰਮੈਨ ਸ ਰੁਪਿੰਦਰ ਸਿੰਘ ਸੰਧੂ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਆਦਿ ਆਗੂ ਹਾਜਰ ਸਨ।ਹਾਜ਼ਰ ਸਨ।

Post a Comment

0 Comments