ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਸਕੂਲ ਵਿੱਚ ਸੁਪਨੇ ਸਮਾਗਮ ਵਿਚ ਲੋਕ ਅਦਾਲਤ ਚੇਅਰਮੈਨ ਬਰਨਾਲਾ ਡਾ. ਰਾਜਿੰਦਰਪਾਲ ਗੋਇਲ ਨੇ ਸਿਰਕਤ ਕੀਤੀ

 ਜੀ.ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਸਕੂਲ ਵਿੱਚ ਸੁਪਨੇ ਸਮਾਗਮ ਵਿਚ ਲੋਕ ਅਦਾਲਤ ਚੇਅਰਮੈਨ ਬਰਨਾਲਾ ਡਾ. ਰਾਜਿੰਦਰਪਾਲ ਗੋਇਲ  ਨੇ ਸਿਰਕਤ ਕੀਤੀ 


ਬਰਨਾਲਾ, 21 ਦਸੰਬਰ. ਕਰਨਪ੍ਰੀਤ ਕਰਨ       
     
ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਚ ਮੈਨੇਜਿੰਗ ਡਾਰਿਕਟਰ ਸ਼੍ਰੀ  ਸੁਸ਼ੀਲ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਕੂਲ ਵਿੱਚ ਸੁਪਨੇ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀਮਾਨ ਡਾ. ਰਾਜਿੰਦਰਪਾਲ ਗੋਇਲ ਜੀ (ਲੋਕ ਅਦਾਲਤ ਚੇਅਰਮੈਨ ਬਰਨਾਲਾ), ਸ਼੍ਰੀ ਮਾਨ ਵਿਪਨ ਗੁਪਤਾ ਜੀ (ਸੋਸ਼ਲ ਵਰਕਰ ਭਦੋੜ) ਮੌਜੂਦ ਰਹੇ । 

            ਸ਼੍ਰੀਮਾਨ ਡਾ. ਰਾਜਿੰਦਰਪਾਲ ਗੋਇਲ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੁਪਨਿਆਂ ਨੂੰ ਉਹ ਲੋਕ ਪੂਰਾ ਕਰਦੇ ਹਨ ਜੋ ਮਿਹਨਤ ਅਤੇ ਲਗਨ ਵਿੱਚ ਵਿਸ਼ਵਾਸ ਰੱਖਦੇ ਹਨ ਉਹਨਾਂ ਨੂੰ ਆਪਣੀ ਜਿੰਦਗੀ ਦੀਆਂ ਮੁਸ਼ਕਿਲਾਂ ਅਤੇ ਔਕੜਾ ਨੂੰ ਪੂਰਾ ਕਰਨ ਵਿੱਚ ਕਿੰਨੀ ਸਖਤ ਮਿਹਨਤ ਕਰਨੀ ਪਈ ਇਸ ਬਾਰੇ ਉਹਨਾਂ ਨੇ ਆਪਣੀ ਜਿੰਦਗੀ ਦੇ ਉਹ ਪਲ ਵੀ ਸਾਂਝੇ ਕੀਤੇ। ਉਹਨਾਂ ਨੇ ਬੱਚਿਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਬੱਚਿਆਂ ਨੂੰ ਸਮਝਾਇਆ ਕਿ ਪੈਸੇ ਦੀ ਅਹਿਮੀਅਤ ਜਿੰਦਗੀ ਵਿੱਚ ਮਾਇਨੇ ਨਹੀਂ ਰੱਖਦੀ , ਕੋਸ਼ਿਸ਼ਾਂ ਸੁਪਨੇ ਪੂਰੇ ਕਰਦੀਆਂ ਹਨ । ਇਸ ਦੇ ਨਾਲ ਹੀ ਮੁੱਖ ਮਹਿਮਾਨਾਂ ਵਲੋਂ ਰਾਜ ਪੱਧਰ ਤੱਕ ਖੇਡੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ  ਐੱਮ ਡੀ ਸ਼੍ਰੀ ਸੁਸ਼ੀਲ ਗੋਇਲ ਨੇ ਬੋਲਦਿਆਂ ਕਿਹਾ ਕਿ ਜੀ ਹੋਲੀ ਹਾਰਟ ਪਬਲਿਕ ਸਕੂਲ ਵਿਖੇ  ਸੁਪਨੇ" (ਸਫ਼ਲਤਾ ਦਾ ਰਾਹ) ਸਮਾਗਮ ਤੇ ਮੁੱਖ ਮਹਿਮਾਨ ਡਾ. ਰਜਿੰਦਰ ਪਾਲ ਗੋਇਲ ਚੇਅਰਮੈਨ ਸਥਾਈ ਲੋਕ ਅਦਾਲਤ, ਬਰਨਾਲਾ ਦਾ ਪੁੱਜਣਾ ਸਾਡੇ ਲਈ ਮਾਣ ਦੀ ਗੱਲ ਹੈ ਸਮੁੱਚੀ ਮੈਨੇਜਮੈਂਟ,ਪ੍ਰਿੰਸੀਪਲ,ਅਧਿਆਪਕਾਂ ਅਤੇ ਜੋਸ਼ੀਲੇ ਵਿਦਿਆਰਥੀਆਂ ਵਲੋਂ  ਉਹਨਾਂ ਦੇ ਮਹਾਨ ਵਿਚਾਰਾਂ ਨੂੰ ਧਿਆਨਪੁਰਵਕ ਸੁਣਿਆ ਗਿਆ ਜਿੰਨਾ ਦੇ ਬਹੁਮੁੱਲੇ ਵਿਚਾਰਾਂ ਸਦਕਾ ਪਰਿਵਾਰ ਦੇ  ਲੱਗਭੱਗ  8  ਬੱਚਿਆਂ ਨੂੰ  ਦਿਸ਼ਾ ਨਿਰਦੇਸ਼  ਦਿੰਦਿਆਂ ਆਈ ਏ ਐੱਸ .ਪੀ ਸੀ ਐੱਸ  ਦੇ ਅਹੁਦਿਆਂ ਦੇ ਕਾਬਿਲ ਬਣਾਇਆ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਅਗਰਵਾਲ ਜੀ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਸ਼ਰਮਾ ਨੇ ਮੁੱਖ ਮਹਿਮਾਨਾਂ ਦਾ ਸਮਾਗਮ ਵਿੱਚ ਪਹੁਚਣ ਲਈ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਸਫ਼ਲ ਹੋਣ ਅਤੇ ਆਪਣੇ ਸੁਪਨੇ ਪੂਰੇ ਕਰਨ ਲਈ ਪ੍ਰੇਰਿਤ ਕੀਤਾ।

Post a Comment

0 Comments