ਤਿੰਨ ਰਾਜਾਂ ਵਿੱਚ ਭਾਜਪਾ ਦੀ ਵੱਡੀ ਜਿੱਤ 'ਤੇ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਲੱਡੂ ਵੰਡ ਦੇ ਖੁਸ਼ੀ ਸਾਂਝੀ ਕੀਤੀ

 ਤਿੰਨ ਰਾਜਾਂ ਵਿੱਚ ਭਾਜਪਾ ਦੀ ਵੱਡੀ ਜਿੱਤ 'ਤੇ  ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਲੱਡੂ ਵੰਡ ਦੇ ਖੁਸ਼ੀ ਸਾਂਝੀ ਕੀਤੀ

ਰਾਜਾਂ ਵਿੱਚ ਜਿੱਤ ਟਰੇਲਰ, 2024 ਵੀ  ਭਾਜਪਾ ਜਿੱਤੇਗੀ - ਕੇਵਲ ਸਿੰਘ ਢਿੱਲੋਂ


ਬਰਨਾਲਾ,3,ਦਸੰਬਰ /ਕਰਨਪ੍ਰੀਤ ਕਰਨ/ - ਭਾਜਪਾ ਦੀ ਤਿੰਨ ਰਾਜਾਂ ਵਿੱਚ ਜਿੱਤ ਹੋਣ 'ਤੇ ਅੱਜ ਬਰਨਾਲਾ ਵਿਖੇ ਭਾਜਪਾ ਦੇ ਪੰਜਾਬ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਤਿੰਨ ਰਾਜਾਂ ਛਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਜਪਾ ਦੀ ਵੱਡੀ ਜਿੱਤ ਨਾਲ ਸਰਕਾਰ ਬਣੀ ਹੈ। ਜਿਸਦੀ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਾਰਟੀ ਪ੍ਰਧਾਨ ਜੇਪੀ ਨੱਢਾ, ਅਮਿਤ ਸ਼ਾਹ ਅਤੇ ਸਾਰੀ ਪਾਰਟੀ ਲੀਡਰਸ਼ਿਪ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਉਹ ਰਾਜਸਥਾਨ ਵਿੱਚ ਚੋਣ ਪ੍ਰਚਾਰ ਕਰਨ ਲਈ ਗਏ ਸਨ ਚੋਣ ਪ੍ਰਚਾਰ ਦੌਰਾਨ ਹੀ ਉਹਨਾਂ ਨੂੰ ਭਾਜਪਾ ਦੀ ਵੱਡੀ ਜਿੱਤ ਦੀ ਉਮੀਦ ਸੀ, ਜੋ ਅੱਜ ਸੱਚ ਹੋਈ ਹੈ। ਉਹਨਾਂ ਕਿਹਾ ਕਿ ਇਹ ਜਿੱਤ ਸਿਰਫ ਭਾਜਪਾ ਦੀ ਨਹੀਂ, ਬਲਕਿ ਵਿਕਾਸ ਦੀ ਜਿੱਤ ਹੈ। ਕਿਉਂਕਿ ਡਬਲ ਇੰਜਨ ਦੀ ਸਰਕਾਰ ਨਾਲ ਭਾਰਤ ਵੱਡੀ ਤਰੱਕੀ ਦੀਆਂ ਮੰਜ਼ਿਲਾਂ ਛੋਹ ਰਿਹਾ ਹੈ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਜਿੱਤ 2024 ਦੀਆਂ ਚੋਣਾਂ ਦਾ ਟ੍ਰੇਲਰ ਹੈ। 2024 ਵਿੱਚ ਮੁੜ ਭਾਜਪਾ ਵੱਡੀ ਲੀਡ ਨਾਲ ਜਿੱਤ ਦਰਜ ਕਰਕੇ ਕੇਂਦਰ ਵਿੱਚ ਸਰਕਾਰ ਬਣਾਏਗੀ‌। ਉਥੇ ਨਾਲ ਹੀ ਕੇਵਲ ਸਿੰਘ ਢਿੱਲੋਂ ਨੇ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਉਪਰ ਤੰਜ ਕਸਦਿਆਂ ਕਿਹਾ ਆਪ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਇਹਨਾਂ ਚੋਣਾਂ ਵਿੱਚ ਫਜ਼ੂਲ ਖਰਚੀ ਕੀਤੀ ਹੈ। ਪੰਜਾਬ ਦੇ ਲੋਕਾਂ ਦੀ ਪੈਸਾ ਇਹਨਾਂ ਚੋਣਾਂ ਦੇ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਦੀ ਖਰਚਿਆਂ ਗਿਆ ਹੈ, ਜੋ ਬਹੁਤ ਗਲਤ ਹੈ। ਆਪ ਪਾਰਟੀ ਆਪਣੇ ਪ੍ਰਚਾਰ ਉਪਰ ਪਾਰਟੀ ਜਾਂ ਦਿੱਲੀ ਸਰਕਾਰ ਦਾ ਪੈਸਾ ਖਰਚ ਕਰੇ। ਉਥੇ ਨਾਲ ਹੀ ਉਹਨਾਂ ਕਿਹਾ ਕਿ ਆਪ ਪਾਰਟੀ ਨੂੰ ਭਾਰਤ ਦੇ ਸਾਰੇ ਹਿਸਿਆਂ ਦੇ ਲੋਕਾਂ ਨੂੰ ਨਕਾਰ ਦਿੱਤਾ ਹੈ, ਜਿਸ ਕਰਕੇ ਪੰਜਾਬ ਦੇ ਲੋਕ ਵੀ ਆਪ ਨੂੰ 2027 ਵਿੱਚ ਸਬਕ ਸਿਖਾਉਣਗੇ

ਇਸ ਮੌਕੇ ਸੀਨੀਅਰ ਭਾਜਪਾ ਆਗੂ ਯਾਦਵਿੰਦਰ ਸਿੰਘ ਸ਼ੰਟੀ, ਰਜਿੰਦਰ ਉਪਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਧਾਲੀਵਾਲ, ਪਰਮਜੀਤ ਕੌਰ ਚੀਮਾ, ਗੁਰਲਾਲ ਸਿੰਘ ਚੀਮਾ, ਚੇਅਰਮੈਨ ਜੀਵਨ ਬਾਂਸਲ, ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ ਗੁਰਜੰਟ ਸਿੰਘ ਕਰਮਗੜ੍ਹ, ਜੱਗਾ ਸਿੰਘ ਮਾਨ, ਮੱਖਣ ਸਿੰਘ ਧਨੌਲਾ, ਧਰਮ ਸਿੰਘ ਫੌਜੀ ਐਸਸੀ, ਨਰਿੰਦਰ ਗਰਗ ਨੀਟਾ ਕੌਂਸਲਰ, ਹਰਬਖਸ਼ੀਸ਼ ਸਿੰਘ ਗੋਨੀ ਐਮਸੀ, ਮਜਦੂਰ ਸੰਘ ਜਿਲਾ ਪ੍ਰਧਾਨ ਬਲਕਰਨ ਸਿੰਘ  ਐਡਵੋਕੇਟ ਵਿਸ਼ਾਲ ਸ਼ਰਮਾ ,ਸਟਾਰ ਇਮੀਗ੍ਰੇਸਨ ਐੱਮ.ਡੀ ਜਤਿੰਦਰ ਜਿੱਮੀ ਐਡਵੋਕੇਟ ਰੋਹਨ ਸਿੰਗਲਾ, ਪੀਏ ਦੀਪ ਸੰਘੇੜਾ, ਹੈਪੀ ਸੰਘੇੜਾ, ਗੁਲਸ਼ਰਨ ਸਿੰਘ ਢੀਂਡਸਾ, ਵਿੱਕੀ ਪਾਵੇਲ, ਬਲਜਿੰਦਰ ਸਿੰਘ  ਵੀ ਹਾਜ਼ਰ ਸਨ।

Post a Comment

0 Comments