ਪੰਜਾਬ ਪੁਲਿਸ ਝੂਠੇ ਮੁਕਾਬਲੇ ਬਣਾਉਣ ਲਈ ਬਦਨਾਮ ਹੈ ਅਤੇ ਝੂਠੇ ਮੁਕਾਬਲਿਆਂ ਦੇ ਰਾਹੀਂ ਹੀ ਪੰਜਾਬ ਵਿੱਚੋਂ ਸਿੱਖ ਨੌਜਵਾਨੀ ਨੂੰ ਖਤਮ ਕੀਤਾ ਗਿਆ ਅਤੇ ਹੁਣ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਦੇ ਨਾਮ ਹੇਠ ਦੁਬਾਰਾ ਫਿਰ ਤੋਂ ਨੌਜਵਾਨਾਂ ਦਾ ਕਤਲ ਕਰਕੇ ਸਿੱਖ ਕੌਮ ਨੂੰ ਕਮਜ਼ੋਰ ਕਰ ਰਹੀ ਹੈ:-ਮੋਹਾਲੀ

ਪੰਜਾਬ ਪੁਲਿਸ ਝੂਠੇ ਮੁਕਾਬਲੇ ਬਣਾਉਣ ਲਈ ਬਦਨਾਮ ਹੈ ਅਤੇ ਝੂਠੇ ਮੁਕਾਬਲਿਆਂ ਦੇ ਰਾਹੀਂ ਹੀ ਪੰਜਾਬ ਵਿੱਚੋਂ ਸਿੱਖ ਨੌਜਵਾਨੀ ਨੂੰ ਖਤਮ ਕੀਤਾ ਗਿਆ ਅਤੇ ਹੁਣ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਦੇ ਨਾਮ ਹੇਠ ਦੁਬਾਰਾ ਫਿਰ ਤੋਂ ਨੌਜਵਾਨਾਂ ਦਾ ਕਤਲ ਕਰਕੇ ਸਿੱਖ ਕੌਮ ਨੂੰ ਕਮਜ਼ੋਰ ਕਰ ਰਹੀ ਹੈ :-ਮੋਹਾਲੀ 


ਚੰਡੀਗੜ੍ਹ - ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼     
ਆਲ ਇੰਡੀਆ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਮੋਹਾਲੀ ਨੇ ਇੱਕ ਲਿਖਤੀ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਦੇ ਉੱਤੇ ਗੰਭੀਰ ਦੋਸ਼ ਲਗਾਏ ਅਤੇ ਕਿਹਾ ਕਿ ਪੰਜਾਬ ਦੀ ਮੌਜੂਦਾ ਆਮ ਆਦਮੀ ਦੀ ਸਰਕਾਰ ਪੰਜਾਬ ਨੂੰ 1984 ਵਾਲੇ ਦੌਰ ਵਿੱਚ ਵਾਪਸ ਲੈ ਕੇ ਜਾ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਦਾੜੀ ਵਾਲੇ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਐਨਕਾਊਂਟਰ ਕੀਤਾ ਜਾਂਦਾ ਸੀ ਅਤੇ ਪੁਲਿਸ ਇਨਕਾਊਂਟਰ ਕਿਵੇਂ ਹੁੰਦੇ ਹਨ ਇਹ ਕੋਈ ਗੁੱਝੀ ਲੋਕੀ ਗੱਲ ਨਹੀਂ ਹੈ ਲੋਕ ਜਾਣਦੇ ਹਨ ਕਿ ਪੰਜਾਬ ਪੁਲਿਸ ਝੂਠੇ ਮੁਕਾਬਲੇ ਬਣਾਉਣ ਲਈ ਬਦਨਾਮ ਹੈ ਅਤੇ ਝੂਠੇ ਮੁਕਾਬਲਿਆਂ ਦੇ ਰਾਹੀਂ ਹੀ ਪੰਜਾਬ ਵਿੱਚੋਂ ਸਿੱਖ ਨੌਜਵਾਨੀ ਨੂੰ ਖਤਮ ਕੀਤਾ ਗਿਆ ਅਤੇ ਹੁਣ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਦੇ ਨਾਮ ਹੇਠ ਦੁਬਾਰਾ ਫਿਰ ਤੋਂ ਨੌਜਵਾਨਾਂ ਦਾ ਕਤਲ ਕਰਕੇ ਸਿੱਖ ਕੌਮ ਨੂੰ ਕਮਜ਼ੋਰ ਕਰ ਰਹੀ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪੰਜਾਬ ਵਿੱਚ ਗੈਂਗਸਟਰਵਾਦ ਬਹੁਤ ਤੇਜ਼ੀ ਨਾਲ ਫੈਲਿਆ ਹੈ ਪਰ ਇਹ ਵੀ ਕੇਂਦਰੀ ਸਰਕਾਰ ਏਜੰਸੀਆਂ ਦੀ ਪੈਦਾਇਸ਼ ਹੈ ਜੇਕਰ ਮੈਂ ਉਦਾਹਰਣ ਦੇ ਤੌਰ ਤੇ ਮੰਨਾ ਤਾਂ ਹਰਿਆਣੇ ਦਾ ਇਕ ਨੌਜਵਾਨ ਸਿੱਧੂ ਮੂਸੇ ਵਾਲੇ ਦਾ ਕਤਲ ਕਰਵਾਉਣ ਵਾਲਾ ਲਾਰੈਂਸ ਬਿਸ਼ਨੋਈ ਸਰਕਾਰੀ ਪੁਸ਼ਤ ਪਨਾਹੀ ਦੇ ਹੇਠ ਇਹ ਕੰਮ ਕਰਵਾ ਰਿਹਾ ਹੈ ਕਿਉਂਕਿ ਸੱਤਾਧਾਰੀ ਰਾਜਨੀਤਕ ਲੋਕਾਂ ਨੇ ਕਈ ਅਜਿਹੇ ਨਜਾਇਜ਼ ਕੰਮ ਕਰਵਾਉਣੇ ਹੁੰਦੇ ਹਨ ਜਿਹੜੇ ਉਹ ਆਪਣੇ ਵਿਰੋਧੀਆਂ ਨੂੰ ਸ਼ਾਂਤ ਕਰਨ ਲਈ ਕਰਾਉਂਦੇ ਹਨ ਉਸ ਲਈ ਭਾਵੇਂ ਪੁਲਿਸ ਬਲ ਉਹਨਾਂ ਦੇ ਕੋਲ ਹੁੰਦਾ ਹੈ ਫਿਰ ਵੀ ਉਹ ਇਸ ਦਾ ਇਸਤੇਮਾਲ ਨਹੀਂ ਕਰ ਸਕਦੇ ਇਸ ਲਈ ਗੈਂਗਸਟਰ ਪੈਦਾ ਕੀਤਾ ਜਾਂਦਾ ਹੈ ਜਿਸ ਦੀ ਉਦਾਹਰਣ ਲੱਖਾ ਸਿਧਾਣਾ ਵਰਗਾ ਨੌਜਵਾਨ ਵੀ ਹੈ ਜੋ ਆਪਣੇ ਮੂੰਹੋਂ ਇਹ ਗੱਲ ਬਹੁਤ ਵਾਰ ਦੱਸ ਚੁੱਕਾ ਹੈ ਪਰ ਫੇਰ ਵੀ ਪੰਜਾਬ ਪੁਲਿਸ ਵੱਲੋਂ ਰਾਹੋ ਥਿੜਕੇ ਨੌਜਵਾਨਾਂ ਨੂੰ ਸਮਝਾਉਣ ਦੀ ਥਾਂ ਰਿਹੈਬਲੀ ਟੈਸ਼ਨ ਸੈਂਟਰ ਖੋਲਣ ਦੀ ਥਾਂ ਉਹਨਾਂ ਨੂੰ ਐਨਕਾਊਂਟਰ ਵਾਲਾ ਫਾਰਮੂਲਾ ਲਗਾ ਕੇ ਖਤਮ ਕੀਤਾ ਜਾ ਰਿਹਾ ਹੈ ਇਸ ਨਾਲ ਪੰਜਾਬ ਕਮਜ਼ੋਰ ਹੋ ਰਿਹਾ ਹੈ ਪੰਜਾਬ ਨੂੰ ਪਹਿਲਾਂ ਹੀ ਬੇਰੁਜ਼ਗਾਰੀ ਦੀ ਮਾਰ ਕਾਰਨ ਨੌਜਵਾਨ ਬੱਚਿਆਂ ਦਾ ਵਿਦੇਸ਼ਾਂ ਦੇ ਵਿੱਚ ਚਲੇ ਜਾਣਾ ਪੰਜਾਬ ਨੂੰ ਨੌਜਵਾਨਾਂ ਤੋਂ ਵੀਹੂਣਾ ਕਰ ਰਿਹਾ ਹੈ ਅਤੇ ਕੇਂਦਰ ਸਰਕਾਰ ਦੇ ਮਨਸੂਬੇ ਪੰਜਾਬ ਨੂੰ ਬੁੱਢਸਤਾਨ ਬਣਾ ਕੇ ਪੰਜਾਬ ਵਿੱਚ ਪੰਜਾਬ ਤੋਂ ਬਾਹਰੀ ਲੋਕਾਂ ਦਾ ਦਾਖਲਾ ਕਰਵਾ ਕੇ ਪੰਜਾਬ ਦੀ ਨਸਲ ਕੁਸ਼ੀ ਕਰਕੇ ਪੰਜਾਬ ਨੂੰ ਖੋਖਲਾ ਕਰਨ ਦੀ ਸਾਜਿਸ਼ ਹੈ ਇਸ ਸਾਜਿਸ਼ ਦਾ ਹਿੱਸਾ ਮੌਜੂਦਾ ਪੰਜਾਬ ਸਰਕਾਰ ਵੀ ਬਣ ਗਈ ਹੈ ਇਹ ਸਰਕਾਰ ਦਿੱਲੀ ਦੇ ਭਾਰਤੀ ਜਨਤਾ ਪਾਰਟੀ ਦੇ ਪਿੱਠੂ ਅਤੇ ਭਾਜਪਾ ਦੀ ਬੀ ਟੀਮ ਦੇ ਮੁਖੀ ਹਰਵਿੰਦਰ ਕੇਜਰੀਵਾਲ ਵੱਲੋਂ ਚਲਾਈ ਜਾ ਰਹੀ ਸਰਕਾਰ ਹੈ ਪੰਜਾਬੀਆਂ ਦੀ ਮਜਬੂਰੀ ਸੀ ਕਿ ਅਕਾਲੀ ਦਲ ਕਾਂਗਰਸ ਦੋਵੇਂ ਪੰਜਾਬ ਨੂੰ ਲੰਮੇ ਸਮੇਂ ਤੋਂ ਕੋਈ ਸੇਧ ਨਹੀਂ ਸੀ ਦੇ ਸਕੇ ਇਸ ਲਈ ਝਾੜੂ ਵਾਲੇ ਲਾਲਾ ਜੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲ ਗਿਆ ਪਰ ਲਾਲਾ ਜੀ ਦੀ ਸੋਚ ਉਹੀ ਗੰਗੂ ਅਤੇ ਚੰਦੂ ਵਾਲੀ ਹੈ ਜੋ ਸਿੱਖੀ ਨੂੰ ਵਾਧਾ ਫੁੱਲਦਾ ਦੇਖ ਕੇ ਬਹੁਤ ਤੜਪਦੇ ਹਨ ਇਸ ਲਈ ਆਨੇ ਬਹਾਨੇ ਸਿੱਖ ਨੌਜਵਾਨਾਂ ਦੇ ਕਤਲ ਕਰਕੇ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚ ਰਹੇ ਹਨ ਆਮ ਲੋਕਾਂ ਨੂੰ ਚੇਤੇ ਰਹਿਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚੋ ਕਿਸੇ ਕੇਸ ਵਿੱਚ ਫੜੇ ਨੌਜਵਾਨ ਅੰਮ੍ਰਿਤ ਪਾਲ ਸਿੰਘ ਅਤੇ ਉਸ ਦੇ ਨਾਲ ਹੋਰ ਫੜੇ ਨੌਜਵਾਨਾਂ ਨੂੰ ਪੰਜਾਬ ਵਿੱਚ ਨਾ ਰੱਖ ਕੇ ਅਸਾਮ ਲੈ ਕੇ ਜਾਣਾ ਇਹ ਵੀ ਇੱਕ ਕੇਂਦਰੀ ਸਾਜਿਸ਼ ਦਾ ਹਿੱਸਾ ਸੀ ਜਿਸ ਨੂੰ ਅਰਵਿੰਦ ਕੇਜਰੀਵਾਲ ਦੀ ਰਹਿਨੁਮਾਈ ਥੱਲੇ ਅੰਜਾਮ ਦਿੱਤਾ ਗਿਆ ਸੋ ਮੈਂ ਹਰ ਰੋਜ਼ ਪੰਜਾਬ ਵਿੱਚ ਨੌਜਵਾਨਾਂ ਦੇ ਹੋ ਰਹੇ ਧੜਾ ਧੜ ਕਤਲਾ ਦਾ ਵਿਰੋਧ ਕਰਦਾ ਹਾਂ ਅਤੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੰਦਾ ਹਾਂ ਕਿ ਜਲਦੀ ਤੋਂ ਜਲਦੀ ਇਸ ਘਨੌਣੇ ਕੰਮ ਨੂੰ ਰੋਕਿਆ ਜਾਵੇ ਨਹੀਂ ਤਾਂ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਕ ਸੰਘਰਸ਼ ਵਿਡਾਂਗੇ ਜਦ ਤੱਕ ਪੰਜਾਬ ਦੇ ਨੌਜਵਾਨਾਂ ਦੇ ਕਤਲ ਬੰਦ ਨਹੀਂ ਹੁੰਦੇ ਉਦੋਂ ਤੱਕ ਹਰ ਪੰਜਾਬੀ ਨੂੰ ਇਸ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਮੈਂ ਹਮਖਿਆਲੀ ਸੋਚ ਵਾਲੇ ਸਾਰੇ ਰਾਜਨੀਤਿਕ ਦਲਾਂ ਧੜਿਆ ਅਤੇ ਨਿੱਜੀ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਸਟੇਟਮੈਂਟ ਦੇ ਕੇ ਗਵਰਨਰ ਪੰਜਾਬ ਨੂੰ ਇੱਕ ਇੱਕ ਮੈਮੋਰੰਡਮ ਵੀ ਦਿੱਤਾ ਜਾਵੇ ਮੈਂ ਵੀ ਗਵਰਨਰ ਸਾਹਿਬ ਨੂੰ ਅੱਜ ਇੱਕ ਪੱਤਰ ਲਿਖ ਕੇ ਮੈਮੋਰੰਡਮ ਦੇਣ ਦਾ ਯਤਨ ਕਰਾਂਗਾ ਪੰਜਾਬ ਹਤੈਸ਼ੀ ਮਨਜੀਤ ਸਿੰਘ ਮੋਹਾਲੀ ਸੂਬਾ ਪ੍ਰਧਾਨ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਗੈਰੀ ਕੰਬੋਜ਼ ਸੋਸ਼ਲ ਮੀਡੀਆ ਆਈਟੀ ਸੈੱਲ ਇੰਨਚਾਰਜ਼ ਪੰਜਾਬ 

Post a Comment

0 Comments