ਟਰੈਫਿਕ ਇੰਚਾਰਜ ਜਸਬੀਰ ਸਿੰਘ ਢੀਂਡਸਾ ਨੇ ਐਸੀਡੇੰਟ ਰੋਕਥਾਮ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਾਏ ਹੁਣ ਅਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫਲੈਕਟਰ ਟੇਪ ਲਾਉਣ ਦਾ ਬੀੜਾ ਚੁੱਕਿਆ

 ਟਰੈਫਿਕ ਇੰਚਾਰਜ ਜਸਬੀਰ ਸਿੰਘ ਢੀਂਡਸਾ ਨੇ ਐਸੀਡੇੰਟ ਰੋਕਥਾਮ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਾਏ ਹੁਣ ਅਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫਲੈਕਟਰ ਟੇਪ ਲਾਉਣ ਦਾ ਬੀੜਾ ਚੁੱਕਿਆ 

ਸੜਕਾਂ ਤੇ ਦਿਨ ਰਾਤ ਐਸੀਡੈਂਟਾਂ ਦਾ ਕਾਰਨ ਬਣਦੇ ਅਵਾਰਾ ਪਸ਼ੂਆਂ ਤੋਂ ਬਚੋ 


ਬਰਨਾਲਾ 23 ਦਸੰਬਰ/ਕਰਨਪ੍ਰੀਤ ਕਰਨ ) -
ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਜਸਬੀਰ ਸਿੰਘ ਢੀਂਡਸਾ ਨੇ ਕਿਹਾ ਕਿ ਜਿਲਾ ਬਰਨਾਲਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਸਮੇਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫਿਕ ਵਿੰਗ ਵਲੋਂ ਐਸੀਡੇੰਟ ਰੋਕਣ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਗਵਾਏ ਜਿਸ ਰਾਹੀਂ ਧੁੰਦ ਵਿੱਚ ਗੱਡੀ ਚਲਾਉਣਾ ਖ਼ਤਰੇ ਤੋਂ ਖਾਲੀ ਨਹੀਂ ਇਸੇ ਲਈ ਧੁੰਦ ਵਿੱਚ ਗੱਡੀ ਚਲਾਉਂਦੇ ਹੋਏ ਗਤੀ ਘੱਟ ਕਰੋ ਅਤੇ ਹੈਡ ਲਾਈਟਾਂ ਚਾਲੂ ਕਰੋ ਦੇ ਬੋਰਡ ਲਾਏ ਤੇ ਹੁਣ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਲਾਇ ਇਕ ਨਵਾਂ ਕਦਮ ਚੁੱਕਿਆ ਹੈ ਹੁਣ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫਲੈਕਟਰ ਟੇਪ ਲਾਉਣ ਦਾ ਬੀੜਾ ਚੁੱਕਿਆ ਹੈ ! ਉਹਨਾਂ ਕਿਹਾ ਕਿ ਸੜਕਾਂ ਤੇ ਅਵਾਰਾ ਪਸ਼ੂਆਂ ਰਾਹੀਂ ਘੁੰਮਦੀ ਮੌਤ ਤੋਂ ਬਚਣਾ ਚਾਹੀਦਾ ਹੈ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਦੇ ਉਪਰਾਲੇ ਕਰਦੇ ਰਹੀਏ ! ਜਲਦ ਹੀ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ  ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਤੇ ਦੂਜਿਆਂ ਦੀਆਂ ਜਿੰਦਗੀਆਂ ਬਚਾ ਸਕਦੇ ਹਾਂ !

Post a Comment

0 Comments