ਅਭੈ ਓਸਵਾਲ ਟਾਊਨਸ਼ਿੱਪ ਵਿਖੇ ਵਾਸਤੂਵਿਕ’ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਵੱਡੀ

ਅਭੈ ਓਸਵਾਲ ਟਾਊਨਸ਼ਿੱਪ ਵਿਖੇ ਵਾਸਤੂਵਿਕ’ ਵਿਸ਼ੇਸ਼ ਸਮਾਗਮ  ਕਰਵਾਇਆ ਗਿਆ 

ਵੱਡੀ ਗਿਣਤੀ ਚ ਸ਼ਹਿਰ ਦੇ ਵਪਾਰੀਆਂ,ਟਾਊਨਸ਼ਿਪ ਦੇ ਖਰੀਦਦਾਰਾਂ ਨੇ ਪਰਿਵਾਰਾਂ ਸਮੇਤ ਸਿਰਕਤ ਕੀਤੀ  


ਬਰਨਾਲ਼ਾ,17,ਦਸੰਬਰ /ਕਰਨਪ੍ਰੀਤ ਕਰਨ     ‌‌    
      ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨ ਬਰਨਾਲਾ ਵਿਖੇ ਇੱਕ ਵਿਸ਼ੇਸ਼ ਪ੍ਰੇਰਨਾਦਾਇਕ ਸਮਾਗਮ ‘ਵਾਸਤੂਵਿਕ’ ਅਭੈ ਓਸਵਾਲ ਟਾਊਨਸ਼ਿਪ, ਰਾਏਕੋਟ ਰੋਡ ਬਰਨਾਲਾ ਵਿਖੇ ਕਰਵਾਇਆ ਗਿਆ ਜਿਸ ਵਿਚ ਸ਼ਹਿਰ ਦੇ ਵਪਾਰੀਆਂ,ਟਾਊਨਸ਼ਿਪ ਦੇ ਖਰੀਦਦਾਰਾਂ ਨੇ ਪਰਿਵਾਰਾਂ ਸਮੇਤ ਸਿਰਕਤ ਕੀਤੀ ! ਸ਼੍ਰੀ ਸਾਹਿਲ ਗੋਇਲ ਡਿਪਟੀ ਡਾਇਰੈਕਟਰ, ਸਿਵਿਲ ਪ੍ਰਸ਼ਾਸ਼ਨ ਵਲੋਂ ਏ.ਡੀ ਸੀ ਸੁਖਪਾਲ ਸਿੰਘ ਅਸਿਸਟੈਂਟ ਕਮਿਸਨਰ ਜਨਰਲ, ਗ੍ਰੀਨ ਐਵੀਨਿਊ,ਲੱਖੀ ਕਲੋਨੀ ਦੇ ਸੰਸਥਾਪਕ ਬਾਬੂ ਲੱਖਪਤ ਰਾਏ,ਆਸਥਾ ਇਨਕਲੇਵ ਦੇ ਐੱਮ.ਡੀ ਦੀਪਕ ਸੋਨੀ,ਸੀ ਆਈ ਏ ਇੰਚਾਰਜ ਬਲਜੀਤ ਸਿੰਘ ,ਟ੍ਰੈਫ਼ਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ,ਜਿੰਨ੍ਹਾ ਦਾ ਅਭੈ ਓਸਵਾਲ ਟਾਊਨਸ਼ਿੱਪ ਵਿਖੇ ਵਾਈਸ ਪ੍ਰਧਾਨ ਸ੍ਰੀ ਅਨਿਲ ਖੰਨਾ ਦੇ ਨਾਲ ਬਲਵਿੰਦਰ ਸ਼ਰਮਾ ਤਹਿਤ ਸਮੁੱਚੀ ਟੀਮ ਵਲੋਂ ਸਵਾਗਤ ਕੀਤਾ ਗਿਆ !  

     ਇਸ ਸਮਾਗਮ ਵਿੱਚ ਸਭ ਤੋਂ ਪਹਿਲਾਂ ਪੰਡਿਤ ਸ਼ਿਵ ਕੁਮਾਰ ਗੌੜ,ਪੰਡਿਤ ਰਾਕੇਸ਼ ਕੁਮਾਰ ਗੌੜ ,ਅਤੇ ਧੂਰੀ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਸ਼੍ਰੀ ਬੁੱਧ ਰਾਮ ਜੀ ਵਲੋਂ ਪੂਜਾ ਅਰਚਨਾ ਕਰਦਿਆਂ ਸੁਭ ਮਹੂਰਤ ਕੀਤਾ ਗਿਆ ਅਤੇ ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨ  ਦੀ ਸਫਲਤਾ ਅਤੇ ਇਥੇ ਘਰ ਬਣਾਉਣ ਦਾ ਸੁਪਨਾ ਲੈਣ ਵਾਲੇ ਪਰਿਵਾਰਾਂ ਦੀ ਸੁਖ ਸ਼ਾਂਤੀ ਸੰਬੰਧੀ ਧਾਰਮਿਕ ਅਰਦਾਸ ਕੀਤੀ ਗਈ ! ਇਸ ਮੌਕੇ ਅਭੈ ਓਸਵਾਲ ਟਾਊਨਸ਼ਿੱਪ ਦੇ ਵਾਈਸ ਪ੍ਰਧਾਨ ਸ੍ਰੀ ਅਨਿਲ ਖੰਨਾ ਨੇ ਦੱਸਿਆ ਕਿ ਇਸ ਸਮਾਗਮ ਵਿਚ ਪ੍ਰਸਿੱਧ ਵਾਸਤੂ ਸਲਾਹਕਾਰ ਅਤੇ ਮੁੱਖ ਮਹਿਮਾਨ ਡਾ. ਜੈ ਮਦਾਨ ਵਲੋਂ ਜੀਵਨ 'ਚ ਸ਼ਾਂਤੀ, ਸ਼ਕਤੀ ਅਤੇ ਖ਼ੁਸ਼ਹਾਲੀ ਸਬੰਧੀ ਪ੍ਰੇਰਨਾਦਾਇਕ ਵਿਚਾਰ ਪੇਸ਼ ਕੀਤੇ ਗਏ ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨ ਚ ਪ੍ਰੇਰਨਾਦਾਇਕ ਸਮਾਗਮ ‘ਵਾਸਤੂਵਿਕ ਦਾ ਆਗਾਜ਼ ਕਰਦਿਆਂ ਡਾਕਟਰ *ਜੈ ਮਦਾਨ*ਵਲੋਂ ਪੁੱਜੇ ਮਹਿਮਾਨਾਂ ਨੂੰ ਜਿੰਦਗੀ ,ਸਫਲਤਾ ਸਫਲਤਾ ਸੰਬੰਧੀ ਕੀਤੀਆਂ ਗੁਣਕਾਰੀ ਗੱਲਾਂ ਬਾਰੀਕੀਆਂ ਦਾ ਜਿਕਰ ਕੀਤਾ! ਜਿਸ ਵਿਚ ਸੈਂਕੜੇ ਪਰਿਵਾਰਾਂ ਨੇ ਸੁਣਿਆ ! ਪ੍ਰੋਜੈਕਟ ਦੇਖਰੇਖ ਕਰਦੀ ਕੰਪਨੀ ਆਰ ਐੱਸ.ਵੀ ਇਨਫਰਾ ਵਲੋਂ ਹਰਕਮਲ ਕੌਰ ਅਵਤਾਰ ਸਿੰਘ ਵਲੋਂ ਇਸ ਸਮਾਗਮ ਤਹਿਤ ਸਰੋਤਿਆਂ ਦਰਸ਼ਕਾਂ ਨੂੰ ਕੀਲ ਕੇ ਰੱਖਿਆ ! ਸਮੁਚੇ ਪ੍ਰੋਗਰਾਮ ਦੀ ਰੂਪਰੇਖਾ ਸੰਜੀਵ ਓਹਰੀ ਵਲੋਂ ਮੁਖ ਭੂਮਿਕਾ ਨਿਭਾਈ ਗਈ !

     ਇਸ ਮੌਕੇ ਪਲਾਟਾਂ ਦੇ ਸੇਲ ਚ ਚੈੱਨਲ ਪਾਰਟਨਰ ਵਜੋਂ ਨਿਵਾਜੇ ਪ੍ਰਾਪਰਟੀ ਐਸੋ.ਦੇ ਪ੍ਰਧਾਨ ਰਾਕੇਸ਼ ਕੁਮਾਰ,ਰਾਜ ਧੌਲਾ,ਵਿਜੇ ਕੁਮਾਰ,ਰਾਜਪਾਲ ਸ਼ਰਮਾ, ਸ਼੍ਰੀ ਕੈਲਾਸ਼ ਅਤੇ ਸੰਦੀਪ ਗੋਇਲ,ਸਮੇਤ ਹੋਰ ਕਈਆਂ ਨੂੰ ਸਨਮਾਨਿਤ ਕੀਤਾ ਗਿਆ ! ਇਸ ਮੌਕੇ ਅਭੈ ਓਸਵਾਲ ਟਾਊਨਸ਼ਿਪ ਸੈਂਟਰਾ ਗਰੀਨ ਦੀ ਸੇਲਜ਼ ਟੀਮ ਮੈਨੇਜਰ ਜਗਤਾਰ ਸਿੰਘ ਜਟਾਣਾ,ਲਵਿਸ਼ ਕੁਮਾਰ,ਜੈਸਮੀਨ ਕੌਰ ,ਹਰਪ੍ਰੀਤ ਕੌਰ ,ਹਿਮਾਨੀ ਅਰੋੜਾ,ਵਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਦੀ ਪ੍ਰਸੰਸ਼ਾ ਕੀਤੀ ਗਈ ! Post a Comment

0 Comments