ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਵਿਚ ਸੇਵਾ ਵਜੋਂ ਕੰਬਲ ਵੰਡ ਕੇ ਅਸ਼ੀਰਵਾਦ ਲਿਆ।

 ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਵਿਚ ਸੇਵਾ ਵਜੋਂ ਕੰਬਲ ਵੰਡ ਕੇ ਅਸ਼ੀਰਵਾਦ ਲਿਆ।


ਬਰਨਾਲਾ,25 ਦਸੰਬਰ / ਕਰਨਪ੍ਰੀਤ ਕਰਨ   
  ‌‌      ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬਿਰਧ ਆਸ਼ਰਮ ਮਹਿਲਕਲਾਂ ਕੰਬਲ ਅਤੇ ਗਰਮ ਕੱਪੜੇ ਵੰਡਕੇ ਬਜ਼ੁਰਗਾਂ ਤੋਂ ਅਸ਼ੀਰਵਾਦ ਲਿਆ। ਟੰਡਨ ਸਕੂਲ ਦੇ ਵਿਦਿਆਰਥੀ ਹਰ ਬੁੱਧਵਾਰ ਨੂੰ ਸਕੂਲ ਵਿੱਚ ਚੈਰਿਟੀ ਬਾਕਸ ਵਿਚ ਆਪਣੀ ਸ਼ਰਧਾ ਅਨੁਸਾਰ ਪੈਸੇ ਪਾਉਂਦੇ ਹਨ। ਇਸਤੋਂ ਬਾਦ ਇਸ ਪੈਸਿਆਂ ਨੂੰ ਜਰੂਰਤ ਮੰਦਾ ਦੀ ਮਦਤ ਲਈ ਦਿਤਾ ਜਾਂਦਾ ਹੈ। ਇਸ ਚੈਰਿਟੀ ਬਾਕਸ ਵਿਚੋਂ ਇਕੱਠੇ ਹੋਏ ਪੈਸਿਆਂ ਨਾਲ ਵਿਦਿਆਰਥੀਆਂ ਨੇ ਕੰਬਲ ਅਤੇ ਵਰਮਾਰ ਖਰੀਦੇ। ਜਿਸ ਨੂੰ ਬਿਰਧ ਆਸ਼ਰਮ ਵਿੱਚ ਬੱਚਿਆਂ ਦਵਾਰ ਬਜ਼ੁਰਗਾਂ ਨੂੰ ਆਪਣੇ ਹੱਥਾਂ ਨਾਲ ਦਿੱਤਾ ਗਿਆ । ਜਿਹਨਾਂ ਬਜ਼ੁਰਗਾਂ ਨੂੰ ਆਪਣੀਆਂ ਨੇ ਉਹਨਾਂ ਨੂੰ ਠੁਕਰਾ ਦਿੱਤਾ। ਬੱਚਿਆਂ ਨੇ ਬਜ਼ੁਰਗਾਂ ਨਾਲ ਗੱਲਬਾਤ ਵੀ ਕੀਤੀ ਅਤੇ ਬਜ਼ੁਰਗਾਂ ਦੇ ਚੇਹਰੇ ਉਪਰ ਕੁੱਛ ਪਲ ਦੀ ਖੁਸ਼ੀ ਆ ਗਈ। ਉਹਨਾਂ ਨੇ ਬੱਚਿਆਂ ਵਿਚ ਆਪਣੇ ਪੋਤੇ -ਪੋਤਿਆਂ ਨੂੰ ਮਹਸੂਸ਼ ਕੀਤਾ। ਬਜ਼ੁਰਗਾਂ ਨੇ ਬੱਚਿਆਂ ਨੂੰ ਦੁਬਾਰਾ ਫਿਰ ਤੋਂ ਆਉਣ ਲਈ ਕਿਹਾ। ‌‌।                                     ਸਕੂਲ ਦੀ ਵਾਈਸ ਪ੍ਰਿਸੀਪਲ ਮੈਡਮ ਸ਼ਾਲਿਨੀ ਕੌਸ਼ਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬਿਰਧ ਆਸ਼ਰਮ ਅੱਜ ਇਕ ਅਭਿਸਾਪ ਦੀ ਤਰਾਂ ਹਨ। ਜਿਥੇ ਆਪਣੇ ਬੁਢੇ ਮਾਤਾ ਪਿਤਾ ਨੂੰ ਲੋਕ ਛੱਡ ਜਾਂਦੇ ਹਨ। ਜਿਹਨਾਂ ਨੇ ਸਾਰੀ ਜਿੰਦਗੀ ਤੁਹਾਨੂੰ ਖੁਸ਼ ਰੱਖਣ ਲਈ ਆਪਣੀ ਪ੍ਰਵਾਹ ਨਹੀਂ ਕੀਤੀ। ਮੈਡਮ ਨੇ ਕਿਹਾ ਕਿ ਆਪਣੇ ਮਾਤਾ ਪਿਤਾ ,ਦਾਦਾ ਦਾਦੀ ਦਾ ਕਹਿਣਾ ਮੰਨਿਆ ਕਰੋ ਅਤੇ ਉਹਨਾਂ ਦੀ ਇਜ਼ਤ ਕਰੋ। ਅਗਰ ਤੁਹਾਡੇ ਮਾਤਾ ਪਿਤਾ ਦਾਦਾ- ਦਾਦੀ ਨੂੰ ਮਾੜਾ ਚੰਗਾ ਬੋਲਦੇ ਹਨ ਤਾਂ ਉਹਨਾਂ ਦਾ ਵਿਰੋਧ ਕਰੋ। ਕਿਉਂਕਿ ਬਜ਼ੁਰਗਾਂ ਨੂੰ ਪਿਆਰ ਦੀ ਲੋੜ ਹੁੰਦੀ ਹੈ। ਇਸ ਪ੍ਰਕਾਰ ਦੇ ਉਪਰਾਲੇ ਨਾਲ ਬੱਚਿਆਂ ਵਿਚ ਆਪਣੀਆਂ ਪ੍ਰਤੀ ਆਪਸੀ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ। ਟੰਡਨ ਸਕੂਲ ਅਗੇ ਵੀ ਇਸ ਪ੍ਰਕਰ ਦੀ ਗਤੀਵਿਧੀ ਕਰਦਾ ਰਹੇਗਾ।

Post a Comment

0 Comments