ਨਹਿਰੀ ਪਾਣੀ ਦੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਬਣਾਂਵਾਲੀ

 ਨਹਿਰੀ ਪਾਣੀ ਦੀ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਬਣਾਂਵਾਲੀ 

ਭੰਮੇ ਖੁਰਦ ਵਿਖੇ ਭੂਮੀ ਰੱਖਿਆ ਵਿਭਾਗ ਦੀ ਅਗਵਾਈ ਚ ਮੋਘਾ ਲਾਇਆ


ਗੁਰਜੀਤ ਸ਼ੀਂਹ 

ਸਰਦੂਲਗੜ 5 ਦਸੰਬਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਇਸ ਸਬੰਧੀ ਸਰਕਾਰ ਵੱਲੋਂ 100ਕਰੋੜ ਰੁਪਿਆ ਖਰਚ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੇ ਸਾਰੇ ਖਾਲ ਸੂਏ ਪੱਕੇ ਹੋਣਗੇ।ਉੱਡਤ ਬ੍ਰਾਂਚ ਝੇਰਿਆਂਵਾਲੀ ਤੱਕ ਬਣੇਗੀ।

ਇਹ ਪ੍ਰਗਟਾਵਾ ਸਰਦੂਲਗੜ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਿੰਡ ਭੰਮੇ ਖੁਰਦ ਵਿਖੇ ਨਹਿਰੀ ਪਾਈਪ ਲਾਈਨ ਦਾ ਮੋਘਾ ਲਾਉਣ ਸਮੇਂ ਪਤਰਕਾਰਾਂ ਕੋਲ ਕੀਤਾ।  ਇਹ ਪਾਈਪ ਲਾਈਨ ਪਿੰਡ ਭੰਮੇ ਕਲਾਂ ਅਤੇ ਪਿੰਡ ਭਮੇ ਖੁਰਦ ਦੇ  ਰਕਬੇ  ਨੂੰ ਸਿੰਚਾਈ ਦਾ ਸਾਧਨ  ਬਣੇਗੀ ਜਿਸ ਨਾਲ ਦੋਨੇ ਪਿੰਡਾਂ ਦੇ ਲਗਭਗ 700 ਏਕੜ ਨੂੰ ਪਾਣੀ ਦਾ ਸਾਧਨ ਬਣੇਗੀ|  ਇਹ ਪਾਈਪ ਲਾਈਨ ਭੂਮੀ ਰੱਖਿਆ ਵਿਭਾਗ ਦੇ ਐਕਸ਼ਨ ਰਵਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਪਾਈ ਜਾਵੇਗੀ। ਜਿਸ ਤੇ ਲਗਭਗ 70 ਲੱਖ ਰੁਪਏ ਤੋਂ ਵਧੇਰੇ ਲਾਗਤ ਆਵੇਗੀ| ਇਸ ਪਾਈਪ ਲਾਈਨ ਦੀ ਲੰਬਾਈ ਲਗਭਗ 5356 ਮੀਟਰ ਦੇ ਲਗਭਗ ਹੈ| ਇਸ ਮੌਕੇ ਭੂਮੀ ਰੱਖਿਆ ਵਿਭਾਗ ਦੇ ਐਕਸਨ ਰਵਿੰਦਰ ਸਿੰਘ ਗਿੱਲ,ਗਗਨਦੀਪ ਸਿੰਘ ਜੀਐਸਓ,ਅੰਡਰ ਗਰਾਊਂਡ ਪਾਈਪ ਲਾਈਨ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਤੋਂ ਇਲਾਵਾ 

ਅਮਰੀਕ ਸਿੰਘ ਨੰਬਰਦਾਰ, ਰੇਸ਼ਮ ਸਿੰਘ, ਜੱਗਾ ਭਗਤ ,ਅਰਸ਼ਦੀਪ ਸਿੰਘ ਮੈਂਬਰ ,ਜੈਲਾ ਸਿੰਘ ਸਾਬਕਾ ਮੈਂਬਰ, ਭੋਲਾ ਸਿੰਘ ਸਾਬਕਾ ਮੈਂਬਰ, ਜੀਤੀ ਸਿੰਘ, ਬੁੱਧ ਸਿੰਘ, ਜਸਪਾਲ ਸਿੰਘ ਸਾਬਕਾ ਸਰਪੰਚ, ਬੂਟਾ ਸਿੰਘ ਨੰਬਰਦਾਰ, ਡਾ ਗੁਰਜੰਟ ਸਿੰਘ,ਬਿੱਲੂ ਸਿੰਘ ਮਾਨ ਅਤੇ  ਥਾਣਾ ਝੁਨੀਰ ਦੇ ਐਸਐਚਓ ਨੇ ਵੀ ਆਪਣੀ ਹਾਜ਼ਰੀ ਲਗਵਾਈ|


Post a Comment

0 Comments