ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਸ਼ੇਰਸਿੰਘ ਪੁਰਾ ਵਿਖੇ ਲੋੜਵੰਦ ਲੜਕੀਆਂ ਲਈ ਮੁਫ਼ਤ ਸਿਲਾਈ ਸੈਟਰ ਖੋਲ੍ਹਿਆ - ਇੰਜ ਸਿੱਧੂ

 ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਸ਼ੇਰਸਿੰਘ ਪੁਰਾ ਵਿਖੇ ਲੋੜਵੰਦ ਲੜਕੀਆਂ ਲਈ ਮੁਫ਼ਤ ਸਿਲਾਈ ਸੈਟਰ ਖੋਲ੍ਹਿਆ - ਇੰਜ ਸਿੱਧੂ


ਬਰਨਾਲਾ,8 ,ਦਸੰਬਰ /ਕਰਨਪ੍ਰੀਤ ਕਰਨ      
      ਸਥਾਨਕ ਗੁਰੂ ਘਰ ਵਿੱਚ ਪਿੰਡ ਸੈਰਸਿੰਘ ਪੁਰਾ ਵਿੱਖੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾਕਟਰ ਐਸ ਪੀ ਸਿੰਘ ਉਬਰਾਏ ਦੇ ਦਿਸ਼ਾ ਨਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਇਕ ਸਿਲਾਈ ਸੈੱਟਰ ਲੋੜਵੰਦ ਲੜਕੀਆਂ ਲਈ ਖੋਲ੍ਹਿਆ ਗਿਆ ਜਿਸ ਵਿੱਚ ਤਕਰੀਬਨ 50 ਕੁੜੀਆ ਨੇ ਦਾਖਲਾ ਲਿਆ ਅਤੇ ਮੈਡਮ ਕਰਮਜੀਤ ਕੌਰ ਨੂੰ ਇਸ ਦਾ ਸਿਲਾਈ ਟੀਚਰ ਨਿਯੁਕਤ ਕੀਤਾ ਗਿਆ ਸੰਸਥਾ ਵੱਲੋਂ ਮੈਡਮ ਇੰਦਰਜੀਤ ਕੌਰ ਐਜੂਕੇਸ਼ਨਨਿਸਟ ਅਤੇ ਜ਼ਿਲ੍ਹਾ ਪ੍ਰਧਾਨ ਸਿੱਧੂ ਨੇ ਇਸ ਦਾ ਸਾਝੇ ਤੋਰ ਤੇ ਉਦਘਾਟਨ ਕੀਤਾ। ਸਿੱਧੂ ਨੇ ਦੱਸਿਆ ਕਿ 12 ਦਸੰਬਰ ਨੂੰ ਜ਼ਿਲ੍ਹਾ ਜੇਲ੍ਹ ਅਤੇ 2 ਸਕੂਲਾਂ ਵਿੱਚ ਸਾਫ਼ ਪਾਣੀ ਪੀਣ ਵਾਸਤੇ ਹੈਵੀ ਡਿਊਟੀ ਵਾਟਰ ਫਿਲਟਰ ਸਾਡੀ ਸੰਸਥਾ ਵੱਲੋਂ ਲਗਾਏ ਜਾ ਰਹੇ ਹਨ ਤਾਕਿ ਜੇਲ੍ਹ ਦੇ ਕੈਦੀ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਸਾਫ ਪਾਣੀ ਪੀ ਸਕਣ। ਬੀਬੀ ਇੰਦਰਜੀਤ ਕੌਰ ਅਤੇ ਸਿੱਧੂ ਨੇ ਗੁਰੂਦਵਾਰਾ ਕਮੇਟੀ ਅਤੇ ਪੰਚਾਇਤ ਅਤੇ ਸਬੇਦਾਰ ਗੁਰਜੰਟ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਸੇਟਰ ਨੂੰ ਖੋਲਣ ਲਈ ਪੂਰਾ ਸਹਿਯੋਗ ਦਿੱਤਾ।ਸਿੱਧੂ ਨੇ ਦੱਸਿਆ ਕਿ ਜਿਲਾ ਬਰਨਾਲਾ ਅੰਦਰ ਹੋਰ ਅਜਿਹੇ 25 ਤੋਂ 30 ਸਿਲਾਈ ਕੇਦਰ ਟਰੱਸਟ ਵੱਲੋ ਖੋਲ੍ਹੇ ਜਾਣਗੇ ਤਾਕਿ ਲੋੜਮੰਦ ਲੜਕੀਆਂ ਸਿਲਾਈ ਦਾ ਕੰਮ ਸਿੱਖ ਕੇ ਆਪਣੇ ਪੈਰਾਂ ਤੇ ਖੜਿਆ ਹੋ ਸਕਣ 6 ਮਹੀਨੇ ਦੀ ਟ੍ਰੇਨਿੰਗ ਉਪਰੰਤ ਇਹਨਾਂ ਲੜਕੀਆਂ ਦੇ ਇਮਤਿਹਾਨ ਲੈਕੇ ਮਾਨਤਾ ਪ੍ਰਾਪਤ ਸੰਸਥਾ   ISO ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।ਇਸ ਮੌਕੇ ਲੱਖਵਿੰਦਰ ਸਿੰਘ ਗੁਰਮੁੱਖ ਸਿੰਘ ਲਾਲੀ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਗੁਰਜੰਟ ਸਿੰਘ ਹੌਲਦਾਰ ਭੋਲਾ ਸਿੰਘ ਸਾਬਕਾ ਸਰਪੰਚ ਹੌਲਦਾਰ ਗੁਰਜੰਟ ਸਿੰਘ ਉਗੋ ਕੁਲਵਿੰਦਰ ਸਿੰਘ ਕਾਲਾ ਗੁਰਜੰਟ ਸਿੰਘ ਸੋਨਾ ਆਦਿ ਹਾਜਰ ਸਨ।

Post a Comment

0 Comments