ਜਲੂਰ ਵਿਖੇ ਸੰਤ ਭੂਰੀਵਾਲਿਆਂ ਦੀ ਸਲਾਨਾ ਬਰਸੀ ਮੌਕੇ ਦੇਸਾਂ ਵਿਦੇਸਾਂ ਚੋ ਹਜਾਰਾਂ ਸ਼ਰਧਾਲੂ ਹੋਏ ਨਤਮਸਤਕ

 ਜਲੂਰ ਵਿਖੇ ਸੰਤ ਭੂਰੀਵਾਲਿਆਂ ਦੀ ਸਲਾਨਾ ਬਰਸੀ ਮੌਕੇ ਦੇਸਾਂ ਵਿਦੇਸਾਂ ਚੋ ਹਜਾਰਾਂ ਸ਼ਰਧਾਲੂ ਹੋਏ ਨਤਮਸਤਕ

ਸੁਆਮੀ ਅਮ੍ਰਿਤਾਨੰਦ ਨੇ ਵਾਤਾਵਰਣ ਦੀ ਸ਼ੁੱਧਤਾ ਅਤੇ ਭਾਈਚਾਰਕ ਸਾਂਝਾਂ ਦੀ ਮਜਬੂਤੀ ਦਾ ਦਿੱਤਾ ਸੰਦੇਸ਼

ਝਲੂਰ ਕੁਟੀਆ ਦੇ ਉੱਤਰਾਧਿਕਾਰੀ ਸਵਾਮੀ ਰਾਮ ਜੀ ਨੇ ਸੰਗਤ ਦਾ ਕੀਤਾ ਧੰਨਵਾਦ 


ਬਰਨਾਲਾ 22 ਦਸੰਬਰ/ਕਰਨਪ੍ਰੀਤ ਕਰਨ           
       ਸ੍ਰੀ 1008 ਸਤਿਗੁਰ ਬ੍ਰਹਮਸਾਗਰ ਜੀ ਭੂਰੀ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 76ਵੀਂ ਸਲਾਨਾ ਬਰਸੀ ਬਰਨਾਲਾ ਦੇ ਪਿੰਡ ਝਲੂਰ ਵਿਖੇ ਮੌਜੂਦਾ ਗੱਦੀ ਨਸੀਨ ਸੁਆਮੀ ਅਮ੍ਰਿਤਾਨੰਦ ਜੀ ਝਲੂਰ ਵਾਲਿਆਂ ਦੀ ਦੇਖ ਰੇਖ ਹੇਠ ਮਨਾਈ ਗਈ| ਇਸ ਮੌਕੇ ਧੰਨ ਧੰਨ ਜਗਤੁਗੁਰੂ ਅਚਾਰੀਆ ਸ੍ਰੀ ਗਰੀਬਦਾਸ ਮਹਾਰਾਜ ਜੀ ਦੀ ਬਾਣੀ ਦੇ ਆਖੰਡ ਪਾਠਾਂ ਦੇ ਭੋਗ ਪਾਏ ਗਏ| ਇਸ ਸਬੰਧੀ ਗ੍ਰੀਬਦਾਸੀ ਕੁਟੀਆ ਝਲੂਰ ਦੇ ਉੱਪ ਮੁਖੀ ਸੁਆਮੀ ਅਨੰਤਾ ਨੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਤਿਗੁਰੂ ਬ੍ਰਹਮਸਾਗਰ ਜੀ ਭੂਰੀ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਦੇਸ ਵਿਦੇਸ਼ ਤੋ ਸੰਗਤਾਂ ਹਾਜਰੀ ਭਰਦੀਆਂ ਹਨ।ਉਹਨਾਂ ਦੱਸਿਆ ਕਿ ਇਸ ਵਾਰ ਵੀ ਪੰਜਾਬ ਤੋ ਇਲਾਵਾ

ਹਰਿਆਣਾ,ਦਿੱਲੀ,ਰਾਜਸਥਾਨ,ਹਿਮਾਚਲ ਪ੍ਰਦੇਸ,ਉੱਤਰ ਪ੍ਰਦੇਸ਼,ਉਤਰਾਂਚਲ ਪ੍ਰਦੇਸ,ਉੱਤਰਾਖੰਡ,ਮੱਧ ਪ੍ਰਦੇਸ਼ ਅਤੇ ਗੁਜਰਾਤ ਤੋ ਸ਼ਰਧਾਲੀ ਅਤੇ ਵੱਖ ਵੱਖ ਸੰਪਰਦਾਵਾਂ,‌ ਅਖਾੜਿਆਂ ਦੇ ਸੰਤ ਮਹਾਂ ਪੁਰਸ਼ਾਂ ਨੇ ਹਾਜਰੀ ਭਰਕੇ ਜਿੱਥੇ ਆਪਣਾ ਜੀਵਨ ਸਫਲਾ ਕੀਤਾ ਹੈ,ਓਥੇ ਪਹੁੰਚੇ ਸੰਤ ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। 

          ਲਗਾਤਾਰ ਤਿੰਨ ਦਿਨ ਚੱਲੇ ਇਹਨਾਂ ਸਮਾਗਮਾਂ ਵਿੱਚ ਰੋਜਾਨਾ ਸ਼ਾਮ ਨੂੰ ਸੰਧਿਆ ਆਰਤੀ ਤੋ ਉਪਰੰਤ ਸੰਤਾਂ ਮਹਾਪੁਰਸ਼ਾਂ ਦੁਆਰਾ ਸਤਿਸੰਗ ਅਤੇ ਕੀਰਤ ਕੀਤਾ ਜਾਂਦਾ ਰਿਹਾ ਹੈ।ਇਸ ਮੌਕੇ ਕੁਟੀਆਂ ਦੇ ਗੱਦੀ ਨਸ਼ੀਨ ਸੁਆਮੀ ਅਮ੍ਰਿਤਾ ਨੰਦ ਨੇ ਕਿਹਾ ਕਿ ਨਗਰ ਝਲੂਰ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸਤਿਗੁਰ ਭੂਰੀ ਵਾਲਿਆਂ ਦੀ ਸਲਾਨਾ ਬਰਸ਼ੀ ਬਹੁਤ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਗਈ ਹੈ।ਉਹਨਾਂ ਕਿਹਾ ਕਿ ਕੁਟੀਆਂ ਝਲੂਰ ਧਾਮ ਭਾਈਚਾਰਕ ਸਾਂਝਾਂ ਦੀ ਮਿਸ਼ਾਲ ਪੈਦਾ ਕਰਦਾ ਹੈ,ਜਿੱਥੇ ਹਰ ਧਰਮ ਦੇ ਲੋਕ ਨਤਮਸਤਕ ਹੁੰਦੇ ਹਨ ਅਤੇ ਸੰਤ ਮਹਾਂਪੁਰਸ਼ ਬਗੈਰ ਕਿਸੇ ਵਿਤਕਰੇਵਾਜੀ ਤੋ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਨ।ਅਖੀਰ ਵਿੱਚ ਉਹਨਾਂ ਆਏ ਸਮੂਹ ਸ਼ਰਧਾਲੀਆਂ ਅਤੇ ਸੰਤਾਂ,ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ।

         ਇਸ ਮੌਕੇ ਬਾਬਾ ਬਲਵੀਰ ਸਿੰਘ ਘੁੰਨਸ, ਬਾਬਾ ਹਰਪਾਲ ਦਾਸ ਡੇਰਾ ਇਮਾਮਗੜ,ਮਹੰਤ ਬਾਬਾ ਪਿਆਰਾ ਸਿੰਘ ਬਾਬਾ ਗਾਂਧਾ ਸਿੰਘ ,*ਸਵਾਮੀ ਚਰਨਕਮਲ ਕੌਰ ਕਰਤਾਰ ਆਸਰਾ ਟ੍ਰਸ੍ਟ ਚੰਡੀਗੜ੍ਹ*, ਸਵਾਮੀ ਰਾਜੇਸ਼ ਆਨੰਦ ਸਾਗਰ ਚੂੜਾਨੀ ਧਾਮਦੀਦੀ ਸਰਕਾਰ ਬਲਾਚੌਰ,ਸੁਆਮੀ ਪ੍ਰਕਾਸ਼ ਦੇਵ ,ਸੁਆਮੀ ਰਾਮਤੀਰਥ, ਸੁਆਮੀ ਆਤਮਾ ਨੰਦ,ਮਹੰਤ ਕਮਲ ਸਾਗਰ,ਮਹੰਤ ਸ੍ਰੀ ਅਨੰਦ ਸਾਗਰ,ਗੋਬਿੰਦ ਰਾਮ ਸ਼ਾਸ਼ਤਰੀ,ਰਾਮ ਦਾਸ ਸ਼ਾਸ਼ਤਰੀ ਰਾਜਸਥਾਨ,ਸੁਆਮੀ ਰਵੀ ਦੇਵ ਸ਼ਾਸ਼ਤਰੀ ਹਰਿਦੁਆਰ,ਸੁਆਮੀ ਨਿਰਮਲ ਦਾਸ,ਕਪਿਲਮੁਨੀ ਰਿਸ਼ੀਕੇਸ਼,ਮਹੰਤ ਸੁਖਦੇਵ ਦਾਸ ਭੁਨਰਹੇੜੀ,ਬਾਬਾ ਭਰਪੂਰ ਸਿੰਘ ਸੇਖਾ ਝਲੂਰ,ਬਰਨਾਲਾ ,ਝਲੂਰ ਕੁਟੀਆ ਦੇ ਉੱਤਰਾਧਿਕਾਰੀ ਸਵਾਮੀ ਰਾਮ ਜੀ ,ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ,ਚੇਅਰਮੈਨ ਭੋਲਾ ਸਿੰਘ ਵਿਰਕ,ਮਨਜੀਤ ਸਿੰਘ ਗੁਰੂ,ਅਕਾਲੀ ਦਲ ਤੋਂ ਕੁਲਵੰਤ ਸਿੰਘ ਕੰਤਾ ਤੋ ਇਲਾਵਾ ਸੇਵਾਦਾਰ ਵਿੱਚ ਮਲਕੀਤ ਸਿੰਘ,ਧਰਮਪਾਲ ਸਿੰਘ ਚਾਹਿਲ,ਚੰਨਾ ਧਾਲੀਵਾਲ ,ਜਰਨੈਲ ਸਿੰਘ ਧਾਲੀਵਾਲ ,ਪਰਮਜੀਤ ਸ਼ਰਮਾ,ਪੱਪੂ ਮੈਂਬਰ,ਸਰਬਜੀਤ ਸਿੰਘ,ਮੋਹਣ ਸਿੰਘ ਸਿੱਧੂ ਬੈਟਰੀਆਂ ਵਾਲਾ,ਰੂਪ ਸਿੰਘ,ਜੱਗਾ ਪੰਡਤ, ਡਿੰਪਲ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਸੇਵਾ ਵਿੱਚ ਸ਼ਾਮਲ ਸਨ ਝਲੂਰ ਕੁਟੀਆ ਦੇ ਉੱਤਰਾਧਿਕਾਰੀ ਸਵਾਮੀ ਰਾਮ ਜੀ ਨੇ ਸੰਗਤ ਦਾ ਧੰਨਵਾਦ ਕੀਤਾ !

Post a Comment

0 Comments