ਸ਼੍ਰੀ.ਆਰ.ਪੀ ਗੋਇਲ ਜੱਜ ਸਾਹਿਬ (ਲੋਕ ਅਦਾਲਤ) ਨੇ ਸ੍ਰੀ ਸਨਾਤਨ ਧਰਮ ਸਭਾ (ਰਜਿ:) ਵਲੋਂ ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਤੇ ਮੱਥਾ ਟੇਕ ਲਿਆ ਅਸ਼ੀਰਵਾਦ

 ਸ਼੍ਰੀ.ਆਰ.ਪੀ ਗੋਇਲ ਜੱਜ ਸਾਹਿਬ (ਲੋਕ ਅਦਾਲਤ) ਨੇ ਸ੍ਰੀ ਸਨਾਤਨ ਧਰਮ ਸਭਾ (ਰਜਿ:) ਵਲੋਂ  ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਤੇ ਮੱਥਾ ਟੇਕ ਲਿਆ ਅਸ਼ੀਰਵਾਦ 


ਬਰਨਾਲਾ,18 ,ਦਸੰਬਰ /ਕਰਨਪ੍ਰੀਤ ਕਰਨ       
        -ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ ਦੇ ਸੌ ਸਾਲਾ ਸਥਾਪਨਾ ਦਿਵਸ 'ਤੇ ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਵਿਚ ਸ਼੍ਰੀ.ਆਰ.ਪੀ ਗੋਇਲ ਜੱਜ ਸਾਹਿਬ (ਲੋਕ ਅਦਾਲਤ) ਨੇ ਮੱਥਾ ਟੇਕ ਪ੍ਰਭੂ ਦਾ ਅਸ਼ੀਰਵਾਦ ਲਿਆ ਨਾਲ ਆਏ ਸ਼੍ਰੀ ਮੁਨੀਸ਼ ਕਾਂਸਲ ਮੇਮ੍ਬਰ ਲੋਕ ਅਦਾਲਤ ,ਆੜ੍ਹਤੀਆ ਐਸੋਸੀਏਸਨ ਪ੍ਰਧਾਨ ਕ੍ਰਿਸ਼ਨ ਬਿੱਟੂ ਅਤੇ ਕੈਮਿਸਟ ਐਸੋਸੀਏਸਨ ਦੇ ਪ੍ਰਧਾਨ ਨਰਿੰਦਰ ਅਰੋੜਾ ਦਾ ਪੁੱਜਣ ਤੇ ਸਨਾਤਨ ਧਰਮ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾਂ,ਡਾਇਰੈਕਟਰ ਸ਼ਿਵ ਸਿੰਗਲਾ, ਡਾਕਟਰ ਰਾਕੇਸ਼ ਜਿੰਦਲ,ਵਲੋਂ ਸਨਮਾਨਿਤ ਕੀਤਾ ਗਿਆ ਅਤੇ ਚੱਲ ਰਹੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਤੇ ਚਾਨਣਾ ਪਾਇਆ ! 

                        ਇਸ ਮੌਕੇ ਸ਼੍ਰੀ.ਆਰ.ਪੀ ਗੋਇਲ ਜੱਜ ਸਾਹਿਬ (ਲੋਕ ਅਦਾਲਤ) ਨੇ ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਨੂੰ ਇਸ ਪਾਵਨ ਅਵਸਰ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਹੋ ਰਹੇ ਮਹਾਨ ਕਾਰਜ  ਦੇ  ਸਮਾਗਮ ਦਾ ਤਿਨਕਾ ਭਰ ਹਿੱਸਾ ਬਣਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ ! ਜਿਸ ਲਈ ਐੱਸ ਡੀ ਸਭਾ ਲੋਕਾਈ ਲਈ ਪੁੰਨ ਦਾ ਇੱਕ ਵੱਡਾ ਕਾਰਜ ਕਰ ਰਹੀ ਹੈ  ਇਸ ਮੌਕੇ ਉਹਨਾਂ ਨੂੰ ਸਨਾਤਨ ਧਰਮ ਸਭਾ  ਵਲੋਂ ਸਨਮਾਨਿਤ ਕੀਤਾ ਗਿਆ ਇਸ ਪਾਵਨ ਮੌਕੇ ਤੇ ਸਭਾ ਮੇਮ੍ਬਰ ,ਸੰਦੀਪ ਕੁਮਾਰ,ਜਗਸੀਰ ਸੰਧੂ,,ਮੁਨੀਸ਼ੀ ਦੱਤ,ਰਾਜ ਕੁਮਾਰ ਸ਼ਰਮਾ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ।

Post a Comment

0 Comments