ਮੌੜ ਰੈਲੀ ਵਿੱਚ ਮੁੱਖ ਮੰਤਰੀ ਖੋਲ੍ਹਣਗੇ ਹਲਕਿਆਂ ਲਈ ਗ੍ਰਾਂਟਾ ਦੇ ਗੱਫ਼ੇ : ਗੁਰਪ੍ਰੀਤ ਬਣਾਂਵਾਲੀ

 ਮੌੜ ਰੈਲੀ ਵਿੱਚ ਮੁੱਖ ਮੰਤਰੀ ਖੋਲ੍ਹਣਗੇ ਹਲਕਿਆਂ ਲਈ ਗ੍ਰਾਂਟਾ ਦੇ ਗੱਫ਼ੇ : ਗੁਰਪ੍ਰੀਤ ਬਣਾਂਵਾਲੀ  


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼     
    ‌‌          ਮਾਨਸਾ 14 ਦਸੰਬਰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਬਠਿੰਡਾ ਦੀ ਰੈਲੀ ਮੌੜ ਵਿਖੇ 17 ਦਸੰਬਰ ਨੂੰ ਕੀਤੀ ਜਾ ਰਹੀ ਹੈ।  ਜਿਸ ਵਿੱਚ ਹਲਕਾ ਸਰਦੂਲਗੜ੍ਹ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੈਕਾਰਿਆਂ ਦੀ ਗੂੰਜ ਵਿੱਚ ਭਰਵਾਂ ਸਵਾਗਤ ਕੀਤਾ ਜਾਵੇਗਾ। ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਇਸ ਰੈਲੀ ਵਿੱਚ ਸਰਦੂਲਗੜ੍ਹ ਅਤੇ ਹੋਰ ਹਲਕਿਆਂ ਦੇ ਧੜੱਲੇਦਾਰ ਵਿਕਾਸ ਲਈ ਮੁੱਖ ਮੰਤਰੀ ਵੱਲੋਂ ਵੱਡੀਆਂ ਘੋਸ਼ਨਾਵਾਂ ਕੀਤੀਆਂ ਜਾਣਗੀਆਂ ਜੋ ਕਿ ਹਲਕੇ ਮੁਤਾਬਕ ਰਿਪੋਰਟਾਂ ਮੁੱਖ ਮੰਤਰੀ ਕੋਲ ਪਹੁੰਚ ਚੁੱਕੀਆਂ ਹਨ।  ਜਿਸ ਦੀ ਤਿਆਰੀ ਵੀ ਕੀਤੀ ਜਾ ਚੁੱਕੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਪੈਸਾ ਅਜਾਈ ਨਹੀਂ ਕਰ ਰਹੀ।  ਪੰਜਾਬ ਦੇ ਲੋਕਾਂ ਦਾ ਇੱਕ-ਇੱਕ ਪੈਸਾ ਸੂਬੇ ਦੀ ਤਰੱਕੀ ਲਈ ਖੁਸ਼ਹਾਲੀ ਅਤੇ ਵਿਕਾਸ ਉੱਤੇ ਖਰਚਿਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕਰੀਬ ਹਰ ਲੋਕ ਸਭਾ ਹਲਕੇ ਵਿੱਚ ਰੈਲੀਆਂ ਕਰਕੇ ਵਿਕਾਸ ਦੀਆਂ ਘੋਸ਼ਨਾਵਾਂ ਕੀਤੀਆਂ ਜਾਣਗੀਆਂ।  ਸਰਕਾਰ ਵੱਲੋ ਇੱਕਲੇ-ਇੱਕਲੇ ਹਲਕੇ ਦੇ ਵਿਕਾਸ ਦਾ ਵੱਡਾ ਪੁਲੰਦਾ ਅਤੇ ਗ੍ਰਾਂਟਾ ਦੇ ਗੱਫੇ ਹਨ।  ਮੁੱਖ ਮੰਤਰੀ ਵੱਲੋਂ ਇਹ ਘੋਸ਼ਨਾਵਾਂ ਪੜਾਅ ਦਰ ਪੜਾਅ ਹੁੰਦੇ ਹੀ ਹਰ ਹਲਕੇ ਵਿੱਚ ਵਿਕਾਸ ਕਾਰਜ ਆਰੰਭ ਕੀਤੇ ਜਾਣਗੇ।  ਉਨ੍ਹਾਂ ਕਿਹਾ ਕਿ ਸਰਦੂਲਗੜ੍ਹ ਲਈ ਵੀ ਮੁੱਖ ਮੰਤਰੀ ਵੱਲੋਂ ਇਹ ਐਲਾਨ ਕੀਤੇ ਜਾਣੇ ਹਨ।

Post a Comment

0 Comments