ਪੈਲਸਾਂ ਦੀਆਂ ਦਿੱਕਤਾਂ ਅਤੇ ਸੁਰੱਖਿਆ ਨੂੰ ਲੈ ਕੇ ਪੈਲੇਸ ਵਫ਼ਦ ਐੱਸ.ਐੱਸ.ਪੀ.ਬਰਨਾਲਾ ਨੂੰ ਜਲਦ ਮਿਲੇਗਾ- ਪਿਆਰਾ ਲਾਲ ਰਾਏਸਰੀਆ

 ਪੈਲਸਾਂ ਦੀਆਂ ਦਿੱਕਤਾਂ ਅਤੇ ਸੁਰੱਖਿਆ ਨੂੰ ਲੈ ਕੇ ਪੈਲੇਸ ਵਫ਼ਦ ਐੱਸ.ਐੱਸ.ਪੀ.ਬਰਨਾਲਾ ਨੂੰ ਜਲਦ ਮਿਲੇਗਾ- ਪਿਆਰਾ ਲਾਲ ਰਾਏਸਰੀਆ


ਬਰਨਾਲਾ,18 ਦਸੰਬਰ (ਕਰਨਪ੍ਰੀਤ ਕਰਨ ): ਪੰਜਾਬ ਦੇ ਲੋਕਾਂ ਵਿੱਚ ਜਿੱਥੇ ਲਗਜਰੀ ਪੈਲੇਸਾਂ ਵਿੱਚ ਵਿਆਹ ਕਰਨਾ  ਇੱਕ ਸਟੇਟਸ-ਸਿੰਬਲ ਬਣ ਗਿਆ ਹੈ,ਪਰੰਤੂ ਸਰਕਾਰ ਵਲੋਂ ਪੈਲਿਸਾਂ ਲਈ ਜਾਰੀ ਕੀਤੀਆਂ ਹਿਦਾਇਤਾਂ,ਪੈਲਿਸ ਮਨੇਜਮੈਂਟ ਅਤੇ ਵਿਆਹ ਪਾਰਟੀਆਂ ਦੇ ਆਪਸੀ ਇਕਰਾਰਨਾਮੇਆਂ ਵਿੱਚ ਲਚਕੀਲਾਪਨ ਜਿਓਂ ਦਾ ਤਿਓਂ ਬਰਕਰਾਰ ਹੈ ਜਿਸ ਵਿੱਚ ਸੁਧਾਰ ਕਰਨ ਦੀ ਜਰੂਰਤ ਹੈ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੈਲੇਸ ਐਸੋਸੀਏਸ਼ਨ ਦੇ ਚੇਅਰਮੈਨ ਪਿਆਰਾ ਲਾਲ ਰਾਏਸਰੀਆ ਨੇ ਇਹ ਮੁੱਦਾ ਮੀਡਿਆ ਦੇ ਧਿਆਨ ਵਿੱਚ ਲਿਆਉਂਦੀਆਂ ਕੀਤਾ ਉਹਨਾਂ ਕਿਹਾ ਕਿ ਆਰਥਿਕ ਪੱਧਰ ਤੇ ਟੁੱਟੇ ਕੁਝ ਪਰਿਵਾਰ,ਵਿਤੋਂ ਵੱਧ ਖ਼ਰਚ ਕਰਨ ਸਦਕਾ ਕਰਜਾਈ ਹੋ ਜਾਂਦੇ ਹਨ। ਕਿਓਂ ਕਿ ਸ਼ਾਨੋ ਸੌਕਤ ਨੂੰ ਦਰਸਾਉਂਦੀਆਂ ਦਾਜ ਦੀਆਂ ਛੁਪੀਆਂ ਰਸਮਾਂ ਤਹਿਤ ਮਹਿੰਗੇ ਕੱਪੜੇ ,ਸੋਨੇ ਦੀਆਂ ਮਿਲਣੀਆਂ,ਗੱਡੀਆਂ,ਮਹਿੰਗੇ ਪੈਲਸ,ਵਿਤੋਂ ਬਾਹਰ ਹੁੰਦੀਆਂ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੰਦੇ ਹਨ ਇਸਦੀ ਗਾਜ਼ ਪੈਲੇਸ ਪ੍ਰਬੰਧਕਾਂ 'ਤੇ ਡਿੱਗ ਪੈਂਦੀ ਹੈ। ਕਿ ਕੁੱਝ ਲੋਕ ਪੈਲੇਸਾਂ ਵਿੱਚ 5 ਹਜ਼ਾਰ ਜਾਂ 10 ਹਜ਼ਾਰ ਦੇ ਕੇ ਵਿਆਹ ਦੀ ਮਿਤੀ ਦਰਜ ਕਰਵਾ ਜਾਂਦੇ ਹਨ ਤੇ ਬਕਾਇਆ ਵਿਆਹ ਸਮਾਪਤ ਹੋਣ ਉਪਰੰਤ ਦੇਣ ਦਾ ਵਾਅਦਾ ਕਰ ਜਾਂਦੇ ਹਨ। 

                             ਵਿਆਹ ਵਾਲੇ ਦਿਨ ਬਰਾਤ ਨੂੰ ਤੋਰ ਕੇ ਵਿਆਹ ਵਾਲੇ ਖਾਣ-ਪੀਣ ਬੈਠ ਜਾਂਦੇ ਹਨ ਜਦ ਪੈਲੇਸ ਦਾ ਮੈਨੇਜਰ ਵਿਆਹ ਕਰਨ ਵਾਲੇ ਮੁੱਖ ਮੈਂਬਰ ਨੂੰ ਰਹਿੰਦੀ ਪੇਮੈਂਟ ਦੀ ਮੰਗ ਕਰਦਾ ਹੈ ਤਾਂ ਉਹ ਮੈਂਬਰ ਟਾਲ-ਮਟੋਲ ਦੀ ਨੀਤੀ ਅਪਣਾਉਂਦਿਆਂ ਅਗਲੇ ਦਿਨ ਦਾ ਵਾਅਦਾ ਕਰਕੇ ਆਪਣੇ ਰਿਸ਼ਤੇਦਾਰਾਂ ਨਾਲ ਤੁਰ ਜਾਂਦਾ ਹੈ। ਇਹ ਬਿਪਤਾ ਵਿਆਹ ਪਕਾਉਣ ਵਾਲੇ ਹਲਵਾਈ ਜਾਂ ਕੇਟਰਜ ਜੋ ਪਰ-ਪਲੇਟ ਕਰਦੇ ਹਨ ’ਤੇ ਵੀ ਪੈਂਦੀ ਹੈ। ਕੁੱਕ ਵੱਲੋਂ ਬਣਾਈਆਂ ਸਬਜੀਆਂ-ਭਾਜੀਆਂ ਵਿਆਹ 'ਚ ਸ਼ਾਮਿਲ ਹੋਏ ਕੁੱਝ ਪਰਿਵਾਰਕ ਮੈਂਬਰ ਨੁਕਸ ਕੱਢ ਦਿੰਦੇ ਹਨ ਰਹਿੰਦੀ ਬਕਾਇਆ ਰਾਸ਼ੀ ਪਾਰਟੀ ਅਤੇ ਪੈਲਸਾਂ ਲਈ ਸਿਰਦਰਦੀ ਬਣ ਜਾਂਦੀ ਹੈ ਝਗੜੇ ਉਪਰੰਤ ਕਈ ਵਾਰ ਥਾਣੇ ਆਦਿ ਵੀ ਜਾਣਾ ਪੈਂਦਾ ਹੈ।ਇਸ ਝਗੜੇ ਦਾ ਮੁੱਖ ਕਾਰਨ ਵਿਆਹ ਕਰਨ ਵਾਲੀ ਪਾਰਟੀ ਆਪਣੇ ਸਮਰੱਥਾ ਤੋਂ ਵੱਧ ਖਰਚ ਕਰ ਬੈਠਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਦਾ ਮੱਧਿਅਮ ਵਰਗ ਦਾ ਪਰਿਵਾਰ ਰਿਸ਼ਤੇਦਾਰ ਤੇ ਗੁਆਂਢੀਆਂ ਤੇ ਆਪਣਾ ਪ੍ਰਭਾਵ ਪਾਉਣ ਦਾ ਮਾਰਾ ਵਿਤੋਂ ਵੱਧ ਖਰਚ ਕਰ ਬੈਠਦਾ ਹੈ।ਚੇਅਰਮੈਨ ਪਿਆਰਾ ਲਾਲ ਨੇ ਕਿਹਾ ਕਿ ਉਹ ਛੇਤੀ ਹੀ ਇੱਕ ਵਫ਼ਦ ਲੈ ਕੇ ਐੱਸ.ਐੱਸ.ਪੀ. ਬਰਨਾਲਾ ਨੂੰ ਮਿਲੇਗਾ ਤੇ ਪੈਲੇਸ ਦਿੱਕਤਾਂ ਅਤੇ  ਸੁਰੱਖਿਆ ਬਾਰੇ ਮਾਮਲਾ ਚੁੱਕੇਗਾ !

Post a Comment

0 Comments