ਘਿਣਾਉਣੀ ਹਰਕਤ : ਬਦਫੈਲੀ ਮਗਰੋਂ ਗੁਪਤ ਅੰਗ 'ਚ ਪਾਈ ਲੋਹੇ ਦਾ ਰਾਡ; ਸ਼ਰਮਨਾਕ ਕਾਰੇ ਤੋਂ ਬਾਅਦ ਹੋਸ਼ੋ-ਹਵਾਸ ਖੋ ਬੈਠਾ ਮਜ਼ਦੂਰ

 ਘਿਣਾਉਣੀ ਹਰਕਤ : ਬਦਫੈਲੀ ਮਗਰੋਂ ਗੁਪਤ ਅੰਗ 'ਚ ਪਾਈ ਲੋਹੇ ਦਾ ਰਾਡ; ਸ਼ਰਮਨਾਕ ਕਾਰੇ ਤੋਂ ਬਾਅਦ ਹੋਸ਼ੋ-ਹਵਾਸ ਖੋ ਬੈਠਾ ਮਜ਼ਦੂਰ

 


ਭਵਾਨੀਗੜ੍ਹ : ਨੇੜਲੇ ਪਿੰਡ ਸੰਘਰੇੜੀ ਦੇ ਇੱਕ ਮਜਦੂਰ ਨੌਜਵਾਨ ਨਾਲ ਕਥਿਤ ਬਦਫੈਲੀ ਹੋਣ ਤੇ ਬਾਅਦ ਵਿੱਚ ਉਸਦੇ ਗੁਪਤ ਅੰਗ ’ਚ ਟਰੈਕਟਰ ਦਾ ਸਪੈੰਡਲ (ਲੋਹੇ ਦਾ ਰਾਡ) ਪਾ ਦੇਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਦੇ ਪਰਿਵਾਰ ਨੇ ਪਿੰਡ ਦੇ ਹੀ ਇੱਕ ਵਿਅਕਤੀ ’ਤੇ ਇਸ ਸ਼ਰਮਨਾਕ ਕਾਰੇ ਨੂੰ ਅੰਜਾਮ ਦੇਣ ਦੇ ਦੋਸ਼ ਲਗਾਏ ਹਨ। ਫਿਲਹਾਲ ਪੀੜਤ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹੈ।

ਮਾਮਲੇ ਸਬੰਧੀ ਮੰਗਲਵਾਰ ਨੂੰ ਇੱਥੇ ਸੰਯੁਕਤ ਪ੍ਰੈੱਸ ਕਲੱਬ ਦਫ਼ਤਰ ਵਿਖੇ ਪੀੜਤ ਨੌਜਵਾਨ ਦੇ ਭਰਾ, ਚਾਚੇ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੰਘੀ ਇੱਕ ਦਸੰਬਰ ਸ਼ਾਮ ਨੂੰ ਪੀੜਤ ਨੌਜਵਾਨ ਦਿਹਾੜੀ ਕਰਕੇ ਆਇਆ ਸੀ ਤਾਂ ਸ਼ਾਮ ਨੂੰ ਪਿੰਡ ਦੇ ਦਰਵਾਜੇ ਤੋੰ ਪਿੰਡ ਦਾ ਇੱਕ ਵਡੇਰੀ ਉਮਰ ਦਾ ਵਿਅਕਤੀ ਉਸਨੂੰ ਵਰਗਲਾ ਕੇ ਮੋਟਰਸਾਇਕਲ ’ਤੇ ਬਿਠਾ ਕੇ ਆਪਣੇ ਖੇਤ ਲੈ ਗਿਆ ਜਿੱਥੇ ਸ਼ਰਾਬ ਪਿਲਾ ਕੇ ਉਕਤ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਉਨ੍ਹਾਂ ਦੇ ਲੜਕੇ ਨਾਲ ਬਦਫੈਲੀ ਕੀਤੀ ਗਈ ਅਤੇ ਫਿਰ ਉਸਦੇ ਪਿਛਵਾੜੇ 'ਚ ਟਰੈਕਟਰ ਦਾ ਸਪੈਂਡਲ ਪਾ ਦਿੱਤਾ। ਪਰਿਵਾਰ ਅਨੁਸਾਰ ਪੀੜਤ ਕਾਫੀ ਤਕਲੀਫ਼ ਝੱਲਣ ਤੋਂ ਬਾਅਦ ਹੋਸ਼ੋ ਹਵਾਸ ਖੋ ਬੈਠਾ। ਘਟਨਾ ਤੋਂ ਬਾਅਦ ਪੀੜਤ ਨੂੰ ਉਕਤ ਵਿਅਕਤੀ ਵੱਲੋਂ ਹੀ ਇਲਾਜ ਲਈ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਨੇਹਾ ਲਗਾ ਦਿੱਤਾ ਕਿ ਤੁਹਾਡੇ ਮੁੰਡੇ ਨੇ ਆਪਣੀ ਪਿੱਠ ’ਚ ਛੁਰੀ ਮਾਰ ਲਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਗੁਪਤ ਅੰਗ ਵਿੱਚ ਪਾਈ ਲੋਹੇ ਦੀ ਰਾਡ ਡਾਕਟਰਾਂ ਨੇ ਅਪਰੇਸ਼ਨ ਕਰ ਕੇ ਕੱਢੀ ਹੈ ਤੇ ਦੇਖਿਆ ਕਿ ਉਨ੍ਹਾਂ ਦਾ ਲੜਕਾ ਇਲਾਜ ਅਧੀਨ ਬੇਸੁੱਧ ਪਿਆ ਸੀ ਤੇ ਹੋਸ਼ ’ਚ ਆਉਣ ’ਤੇ ਪੀੜਤ ਨੇ ਉਨ੍ਹਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਜਿਸ ’ਤੇ ਉਹ ਸਾਰੇ ਹੈਰਾਨ ਰਹਿ ਗਏ। ਪਰਿਵਾਰ ਨੇ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਉਕਤ ਵਿਅਕਤੀ ਨਾਲ ਗੱਲ ਕੀਤੀ ਤਾਂ ਉਹ ਧਮਕੀਆਂ ਦੇਣ ਲੱਗਾ ਜਿਸ ਉਪਰੰਤ ਉਨ੍ਹਾਂ ਵੱਲੋਂ ਪੁਲਿਸ ਨੂੰ ਪੂਰੀ ਘਟਨਾ ਦੀ ਲਿਖ਼ਤੀ ਸ਼ਿਕਾਇਤ ਕੀਤੀ ਗਈ ਪਰੰਤੂ ਉਨ੍ਹਾਂ ’ਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਤੇ ਗਰੀਬ ਪਰਿਵਾਰ ਹੋਣ ਕਰਕੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜੇਕਰ ਸਥਾਨਕ ਪੁਲਸ ਵੱਲੋਂ ਦੋਸ਼ੀ ਖਿਲਾਫ਼ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਗੁਹਾਰ ਲਗਾਉਣਗੇ।

Post a Comment

0 Comments