ਜ਼ਿਲਾ ਬਰਨਾਲਾ ਨਾਲ ਸੰਬੰਧਿਤ ਪੰਜਾਬ ਸਫਾਈ ਕਰਮਚਾਰੀ ਯੂਨੀਅਨ ਵਲੋਂ ਹੜਤਾਲ ਜਾਰੀ

 ਜ਼ਿਲਾ ਬਰਨਾਲਾ ਨਾਲ ਸੰਬੰਧਿਤ ਪੰਜਾਬ ਸਫਾਈ ਕਰਮਚਾਰੀ ਯੂਨੀਅਨ ਵਲੋਂ ਹੜਤਾਲ ਜਾਰੀ 

ਬਰਨਾਲਾ ਵਿਖੇ ਸਫ਼ਾਈ ਸੇਵਕਾਂ ਨੇ ਮੁਕੰਮਲ ਹੜਤਾਲ ਕਰਕੇ ਕੰਮਕਾਰ ਕੀਤਾ ਬੰਦ


ਬਰਨਾਲਾ 20,ਦਸੰਬਰ ਕਰਨਪ੍ਰੀਤ ਕਰਨ   
         ਬਰਨਾਲਾ ਨਾਲ ਸੰਬੰਧਿਤ ਪੰਜਾਬ ਸਫਾਈ ਕਰਮਚਾਰੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 9 ਦਿਨਾਂ ਤੋਂ ਭੁੱਖ ਹੜਤਾਲ 'ਤੇ ਚੱਲ ਰਹੇ ਸਫ਼ਾਈ ਸੇਵਕਾਂ ਵਲੋਂ ਜਿੱਥੇ ਅੱਜ 10ਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰੱਖੀ ਗਈ, ਉੱਥੇ ਮੁਕੰਮਲ ਤੌਰ 'ਤੇ ਹੜਤਾਲ ਕਰਕੇ ਸਫ਼ਾਈ ਦਾ ਸਾਰਾ ਕੰਮਕਾਰ ਬੰਦ ਕਰ ਦਿੱਤਾ ਗਿਆ ਹੈ। ਨਗਰ ਕੌਂਸਲ ਦਫ਼ਤਰ ਬਰਨਾਲਾ ਅੱਗੇ ਕੂੜ ਦੀਆਂ ਭਰੀਆਂ ਟਰਾਲੀਆਂ ਖੜ੍ਹੀਆਂ ਕਰਕੇ ਸਫ਼ਾਈ ਸੇਵਕਾਂ ਵਲੋਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

       ਯੂਨੀਅਨ ਆਗੂ ਬਿੰਦੂ ਰਾਣੀ ਨੇ ਦੱਸਿਆ ਕਿ ਪਿਛਲੇ 8 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸਫ਼ਾਈ ਸੇਵਕਾਂ ਦੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਈ ਸਾਰ ਨਹੀਂ ਲਈ ਗਈ। ਜਿਸ ਕਾਰਨ ਅੱਜ ਮਜ਼ਬੂਰਨ ਉਨ੍ਹਾਂ ਨੂੰ ਸ਼ਹਿਰ ਵਿਚ ਸਫ਼ਾਈ ਦਾ ਕੰਮਕਾਰ ਬੰਦ ਕਰਨਾ ਪਿਆ ! ਉਹਨਾਂ ਯੂਨੀਅਨ ਨੂੰ ਵਿਸ਼ਵਾਸ ਦਿਵਾਉਣ ਤੇ ਨਗਰ ਕੌਂਸਲ ਬਰਨਾਲਾ ਦੀ ਮੀਟਿੰਗ ਦੌਰਾਨ ਮਤਾ ਪਾਉਣ ਦੇ ਬਾਵਜੂਦ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ

ਸਫ਼ਾਈ ਮਜ਼ਦੂਰ/ਸੀਵਰਮੈਨ ਯੂਨੀਅਨ ਬੰਦ ਕਰਕੇ ਮੁਕੰਮਲ ਹੜਤਾਲ ਕਰਨੀ ਪੈ ਰਹੀ ਹੈ  ਬਰਨਾਲਾ ਦੇ ਪ੍ਰਧਾਨ ਸਤਪਾਲ ਰਿੰਕੂ,ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਸਫ਼ਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹੈ ਕਿ ਆਊਟਸੋਰਸ 'ਤੇ ਕੰਮ ਕਰ ਰਹੇ ਗੁਲਸ਼ਨ ਕੁਮਾਰ, ਜਨਰਲ ਸਕੱਤਰ ਰਾਹੁਲ ਸਫ਼ਾਈ ਸੇਵਕਾਂ ਕਿਹਾ ਕਿ  ਨਗਰ ਕੌਂਸਲ ਭਦੌੜ,ਹੰਡਿਆਇਆ ਤੇ ਤਪਾ ਮੰਡੀ ਵਿਖੇ ਪਹਿਲਾਂ ਸਫ਼ਾਈ ਸੇਵਕਾਂ ਨੂੰ ਕੰਟਰੈਕਟ ਬੇਸ 'ਤੇ ਕੀਤਾ ਜਾ ਚੁੱਕਾ ਹੈ। ਇਸ ਮੰਗ ਸਬੰਧੀ  ਦੱਸਿਆ ਕਿ ਅੱਜ 9ਵੇਂ ਦਿਨ ਭੁੱਖ ਹੜਤਾਲ ਉੱਪਰ ਸਫ਼ਾਈ ਸੇਵਕ ਸਨੀ ਕੁਮਾਰ ਤੇ ਅੱਜੀ ਬੈਠੇ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਭਰੀਆਂ ਸੁੱਟੀਆਂ ਜਾਣਗੀਆਂ ਤੇ ਸੰਘਰਸ਼ ਨੂੰ ਵੀ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਪੱਕੇ ਸਫ਼ਾਈ ਸੇਵਕ ਯੂਨੀਅਨ, ਨਗਰ ਸੁਧਾਰ ਟਰੱਸਟ ਸਫ਼ਾਈ ਸੇਵਕ ਯੂਨੀਅਨ ਅਤੇ ਸੀਵਰਮੈਨ ਯੂਨੀਅਨ ਵਲੋਂ ਵੀ ਸਫ਼ਾਈ ਸੇਵਕਾਂ ਦੇ ਸੰਘਰਸ਼ ਦੀ ਹਿਮਾਇਤ ਕੀਤੀ ਗਈ। ਇਸ ਮੌਕੇ ਰਾਕੇਸ਼ ਚਾਵਰੀਆ, ਰਾਮ ਸਿੰਘ,ਮੁਕੇਸ਼ ਕੁਮਾਰ ਬਾਜਵਾ, ਸਾਹਿਲ ਕੁਮਾਰ,ਅਜੈ ਕੁਮਾਰ,ਦੀਪੂ,ਜਸਵੰਤ ਕੁਮਾਰ, ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਲਸ਼ਨ ਕੁਮਾਰ ਜ਼ਿਲ੍ਹਾ ਸਕੱਤਰ ਰਾਹੁਲ ਕੁਮਾਰ ,ਵਿਨੈ ਕੁਮਾਰ ,ਪ੍ਰਧਾਨ ਬਿੰਦੂ ਰਾਣੀ, ਮੁਕੇਸ਼ ਕੁਮਾਰ,ਰਮੇਸ਼ ਕੁਮਾਰ,ਰਵੀ, ਰਾਜਨ, ਜੋਨਸੀ, ਰਾਖੀ ਪ੍ਰਧਾਨ, ਸੋਨੂੰ, ਸੁਰੇਸ਼ ਕੁਮਾਰ, ਸਿੰਕਦਰ ਆਦਿ ਹਾਜ਼ਰ ਸਨ

Post a Comment

0 Comments