ਹਾਦਸਾ ਪੀੜਤਾਂ ਦੀ ਮੱਦਦ ਪਹਿਲ ਦੇ ਅਧਾਰ ਤੇ ਹੁੰਦੀ ਹੈ। : ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ.

 ਹਾਦਸਾ ਪੀੜਤਾਂ ਦੀ ਮੱਦਦ ਪਹਿਲ ਦੇ ਅਧਾਰ ਤੇ ਹੁੰਦੀ ਹੈ। : ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ.

ਮੁਆਵਜ਼ਾ ਰਾਸ਼ੀ ਬਿਨਾਂ ਕਿਸੇ ਸਿਫਾਰਸ਼ ਤੋਂ ਜਾਰੀ ਕੀਤੀ ਜਾਂਦੀ ਹੈ ।

 


ਗੁਰਜੀਤ ਸ਼ੀਂਹ                                            ਮਾਨਸਾ 7 ਦਸੰਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਖੇਤੀਬਾੜੀ ਨਾਲ ਜੁੜੇ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਮਿਲ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਗੈਰ ਕਿਸੇ ਭੇਦਭਾਵ , ਸਿਫ਼ਾਰਸ਼ ਤੋਂ ਬਿਨਾਂ ਹਰ ਲੋੜਵੰਦ ਦੀ ਸਹਾਇਤਾ ਕਰ ਰਹੀ ਹੈ ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਬੁੱਧ ਰਾਮ ਐਮ.ਐਲ.ਏ.ਹਲਕਾ ਬੁਢਲਾਡਾ ਅਤੇ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਨੇ ਮਾਰਕੀਟ ਕਮੇਟੀ ਦਫਤਰ ਬੁਢਲਾਡਾ ਵਿੱਚ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਸੰਕਸ਼ਨ ਪੱਤਰ ਦਿੰਦਿਆਂ ਸਾਂਝੇ ਕੀਤੇ ।

ਮਾਰਕੀਟ ਕਮੇਟੀ ਬੁਢਲਾਡਾ ਅਧੀਨ ਆਉਂਦੇ ਪਿੰਡ ਵਰ੍ਹੇ ਦੇ ਦਰਸ਼ਨ ਸਿੰਘ ਪੁੱਤਰ ਰੂਪ ਸਿੰਘ ਨੂੰ 10000 ਰੁਪੈ , ਪਿੰਡ ਰੱਲੀ ਦੇ ਦਰਸ਼ਨ ਸਿੰਘ ਪੁੱਤਰ ਨਾਹਰ ਸਿੰਘ ਨੂੰ 10000 ਰੂਪੈ, ਪਿੰਡ ਬੱਛੋਆਣਾ ਦੇ ਗੁਰਦੀਪ ਸਿੰਘ ਪੁੱਤਰ ਅਮਰੀਕ ਸਿੰਘ ਨੂੰ 10000 ਰੁਪੈ, ਪਿੰਡ ਬੀਰੋਕੇ ਕਲਾਂ ਦੇ ਮੱਖਣ ਸਿੰਘ ਪੁੱਤਰ ਜਗਰਾਜ ਸਿੰਘ ਨੂੰ 10000 ਰੁਪੈ, ਪਿੰਡ ਬੋੜਾਵਾਲ ਦੀ ਸੁਖਜੀਤ ਕੌਰ ਪਤਨੀ ਨਿਰਭੈ ਸਿੰਘ ਨੂੰ 10000 ਰੁਪੈ ਦੀ ਸਹਾਇਤਾ ਰਾਸ਼ੀ ਦੇ ਸੰਕਸ਼ਨ ਪੱਤਰ ਵੰਡੇ ਗਏ , ਸਹਾਇਤਾ ਰਾਸ਼ੀ ਦੀ ਇਹ ਰਕਮ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਇਹਨਾਂ ਪੀੜਤਾਂ ਦੇ ਹੱਥ ਦੀ ਇੱਕ-ਇੱਕ ਉਂਗਲੀ ਖੇਤੀਬਾੜੀ ਦੇ ਕੰਮ ਕਰਦਿਆਂ ਦੌਰਾਨ ਕਟ ਗਈ ਸੀ। 

ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਬੁਢਲਾਡਾ ਦੇ ਅਧੀਨ ਆਉਂਦੇ ਪਿੰਡਾਂ ਵਿਚਲੇ ਖੇਤੀਬਾੜੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਪੜਤਾਲ ਦੌਰਾਨ ਯੋਗ ਪਾਏ ਜਾਂਦੇ ਕੇਸਾਂ ਨੂੰ ਪਹਿਲ ਦੇ ਅਧਾਰ ਤੇ ਜਾਰੀ ਕੀਤੀ ਜਾਂਦੀ ਹੈ I

ਇਸ ਮੌਕੇ ਮਾਰਕੀਟ ਕਮੇਟੀ ਬੁਢਲਾਡਾ ਦੇ ਸਕੱਤਰ ਜੈ ਸਿੰਘ ਗਿੱਲ ਨੇ ਸਾਉਣੀ ਦੀ ਫਸਲ ਖਰੀਦ ਵਧੀਆ ਤਰੀਕੇ ਨਾਲ ਹੋਈ ਹੈ ਅਤੇ ਬਾਸਮਤੀ ਦਾ ਰੇਟ ਸਭ ਤੋਂ ਵੱਧ ਬੁਢਲਾਡਾ ਮੰਡੀ ਵਿੱਚ ਮਿਲਿਆ ਹੈ।

ਇਸ ਮੌਕੇ ਹਾਦਸਾ ਪੀੜਤਾਂ ਤੋਂ ਬਿਨਾਂ ਗੁਰਦਰਸ਼ਨ ਸਿੰਘ ਪਟਵਾਰੀ , ਬੂਟਾ ਸਿੰਘ ਕੁਲਾਣਾ, ਮਾਰਕੀਟ ਕਮੇਟੀ ਦੇ ਮੁਲਾਜ਼ਮ ਹਾਜ਼ਰ ਸਨ।

Post a Comment

0 Comments