ਵਾਈ.ਐੱਸ.ਸਕੂਲ ਵਿਖੇ ਪੁਰਾਣੇ (ਸਾਬਕਾ) ਵਿਦਿਆਰਥੀਆਂ ਦੀ ਮਿਲਨੀ ਦਾ ਆਯੋਜਨ

 ਵਾਈ.ਐੱਸ.ਸਕੂਲ ਵਿਖੇ ਪੁਰਾਣੇ (ਸਾਬਕਾ) ਵਿਦਿਆਰਥੀਆਂ ਦੀ ਮਿਲਨੀ ਦਾ ਆਯੋਜਨ

 


ਬਰਨਾਲਾ,5 ,ਦਸੰਬਰ/ਕਰਨਪ੍ਰੀਤ ਕਰਨ
-ਵਾਈ.ਐੱਸ.ਸਕੂਲ ਬਰਨਾਲਾ ਵਿਖੇ ਸਾਬਕਾ ਵਿਦਿਆਰਥੀ ਦੀ ਮਿਲਣੀ ਦਾ ਪ੍ਰਬੰਧਨ ਕੀਤਾ ਗਿਆ ਜਿਸ ਵਿੱਚ ਸਕੂਲ ਤੋਂ ਪੜ੍ਹ ਚੁੱਕੇ ਕਈ ਪੁਰਾਣੇ ਵਿਦਿਆਰਥੀ ਨੇ ਸ਼ਿਰਕਤ ਕੀਤੀ। ਸਕੂਲ ਵਿੱਚ ਵਿਦਿਆਰਥੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਵਧੀਆ ਅਨੁਭਵ ਕਰਾਉਣ ਲਈ ਪੁਰਾਣੀ ਵੀਡੀਓ ਅਤੇ ਤਸਵੀਰਾਂ ਰਾਹੀਂ ਉਹਨਾਂ ਦੀਆਂ ਯਾਦਾਂ ਨੂੰ ਤਰੋ- ਤਾਜਾ ਕੀਤਾ ਗਿਆ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਕੱਠੇ ਮਿਲਕੇ ਕੇਕ ਕੱਟਣ ਦੀ ਰਸਮ ਅਦਾ ਕੀਤੀ। 

ਇੱਕ-ਦੂਜੇ ਨਾਲ਼ ਪੁਰਾਣੀਆਂ ਗੱਲਾਂ ਨੂੰ ਸਾਂਝਾ ਅਤੇ ਤਾਜਾ ਕਰਦੇ ਹੋਏ ਮਾਹੌਲ ਨੂੰ ਅਨੰਦਮਈ ਬਣਾਉਣ ਤੋਂ ਇਲਾਵਾ ਕਈ ਪ੍ਰਕਾਰ ਦੀਆਂ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ।ਇਸ ਤੋਂ ਬਾਅਦ ਵਿਦਿਆਰਥੀ ਨੂੰ ਦੁਪਹਿਰ ਦਾ ਭੋਜਨ ਪਰੋਸਿਆ ਗਿਆ।

ਵਿਦਿਆਰਥੀ ਆਪਣੇ ਦੋਸਤਾਂ ਅਤੇ ਅਧਿਆਪਕ ਨੂੰ ਮਿਲਕੇ ਬਹੁਤ ਹੀ ਚੰਗਾ ਮਹਿਸੂਸ ਕਰ ਰਹੇ ਸਨ। ਵਾਈ.ਐੱਸ.ਸਕੂਲ ਦਾ ਆਪਣੇ ਸਾਬਕਾ ਪੜ੍ਹਾਈ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਨਾਲ ਵੀ ਮੁੜ ਸੰਪਰਕ ਦਾ ਇਹ ਯਤਨ ਅਤਿ ਸ਼ਲਾਘਾਯੋਗ ਅਤੇ ਉੱਤਮ ਉਪਰਾਲਾ ਰਿਹਾ

Post a Comment

0 Comments