ਜਿਲਾ ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਇੰਸਪੈਕਟਰ ਵਲੋਂ ਐਸੀਡੇੰਟ ਰੋਕਣ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਾਏ

 ਜਿਲਾ ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਇੰਸਪੈਕਟਰ ਵਲੋਂ ਐਸੀਡੇੰਟ ਰੋਕਣ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਾਏ 


ਬਰਨਾਲਾ 22 ਦਸੰਬਰ ਕਰਨਪ੍ਰੀਤ ਕਰਨ  -
ਧੁੰਦ ਵਿੱਚ ਗੱਡੀ ਚਲਾਉਣਾ ਖ਼ਤਰੇ ਤੋਂ ਖਾਲੀ ਨਹੀਂ ਇਸੇ ਲਈ ਧੁੰਦ ਵਿੱਚ ਗੱਡੀ ਚਲਾਉਂਦੇ ਹੋਏ ਗਤੀ ਘੱਟ ਕਰੋ ਅਤੇ ਹੈਡ ਲਾਈਟਾਂ ਚਾਲੂ ਕਰੋ। ਹਮੇਸ਼ਾ ਲੋਅ ਬੀਮ ਮੋਡ ਤੇ ਹੈਡਲਾਈਟ ਨੂੰ ਰੱਖੋ,ਤਾਂ ਜੋ ਤੁਸੀ ਸੜਕ ਨੂੰ ਚੰਗੀ ਤਰ੍ਹਾਂ ਦੇਖ ਸਕੋ। ਇਹਨਾਂ ਸਬਦਾਂ ਦਾ ਪ੍ਰਗਟਾਵਾ ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਇੰਸਪੈਕਟਰ  ਜਸਬੀਰ ਸਿੰਘ ਢੀਂਡਸਾ ਨੇ ਸੜਕਾਂ ਤੇ ਐਸੀਡੇੰਟ ਰੋਕਣ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਾਉਂਦੀਆਂ ਮੀਡਿਆ ਨਾਲ ਗੱਲਬਾਤ ਕਰਦਿਆਂ ਕੀਤਾ ! ਉਹਨਾਂ ਦੱਸਿਆ ਕਿ ਜਿਲਾ ਬਰਨਾਲਾ ਪੁਲਿਸ ਮੁਖੀ ਸ਼੍ਰੀ ਅਮਿਤ ਸ਼ਾਹ ਸਮੇਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫਿਕ ਵਿੰਗ ਵਲੋਂ ਐਸੀਡੇੰਟ ਰੋਕਣ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਾਏ ਜਾ ਰਹੇ ਹਨ 

          ਉਹਨਾਂ ਕਿਹਾ ਕਿ ਧੁੰਦ ਵਿਚ ਹਾਈ ਬੀਮ ਰੱਖਣ ਨਾਲ ਕੋਈ ਮਦਦ ਨਹੀਂ ਮਿਲਦੀ ਕਿਉਂਕਿ ਧੁੰਦ ਦੇ ਵਿਚੋਂ ਕੋਈ ਨਹੀਂ ਵੇਖ ਸਕਦਾ। ਜੇਕਰ ਤੁਹਾਡੇ ਵਾਹਨ ਉੱਤੇ ਵਾਗ ਲੈਂਪ ਲੱਗੇ ਹੋਏ ਹਨ ਤਾਂ ਉਨ੍ਹਾ ਨੂੰ ਚਾਲੂ ਕਰੋ। ਧੁੰਦ ਦੇ ਦੌਰਾਨ, ਨਾ ਸਿਰਫ ਵੇਖਣਾ ਮਹੱਤਵਪੂਰਣ ਹੈ, ਬਲਕਿ ਵੇਖਿਆ ਜਾਣਾ ਵੀ ਮਹੱਤਵਪੂਰਣ ਹੈ। ਹਮੇਸ਼ਾ ਸਾਵਾਧਨ ਰਹੋ ਅਤੇ ਹੇਠ ਲਿਖੇ ਅਨੁਸਾਰ ਸਾਵਧਾਨੀਆਂ ਰੱਖੋ: * ਧੁੰਦ ਵਿਚ ਹਮੇਸ਼ਾ ਹੌਲੀ ਗੱਡੀ ਚਲਾਓ• ਆਪਣੀਆਂ ਹੈਡਲਾਈਟਾਂ ਚਾਲੂ ਕਰੋ ਅਤੇ ਉਨ੍ਹਾ ਨੂੰ ਲੋਅ ਬੀਮ ਮੋਡ ਉੱਤੇ ਰੱਖੋ। • ਇਹ ਯਕੀਨੀ ਬਣਾਓ ਕਿ ਤੁਸੀਂ ਦਿਖਾਈ ਦੇ ਰਹੇ ਹੋ। ਆਪਣੇ ਫੌਗ ਲੈਂਪ ਅਤੇ ਪਾਰਕਿੰਗ ਲਾਈਟਾਂ ਚਾਲੂ ਕਰੋ।,ਡੀਸਟਰ ਅਤੇ ਵਿੰਡਸਕ੍ਰੀਨ ਵਾਈਪਰ ਦੀ ਵਰਤੋਂ ਕਰੋ।• ਵਾਹਨਾਂ ਵਿਚਾਲੇ ਹਮੇਸ਼ਾ ਸੁਰੱਖਿਅਤ ਦੂਰੀ ਬਣਾ ਕੇ ਰੱਖੋ |•ਜੇਕਰ ਸੱਚਮੁਚ ਹੀ ਡ੍ਰਾਈਵ ਕਰਨਾ ਅਸੰਭਵ ਹੈ ਤਾਂ, ਪੂਰੀ ਤਰ੍ਹਾਂ ਨਾਲ ਸਾਇਡ ਤੇ ਰੋਕ ਲਵੋ ਅਤੇ ਆਪਣੇ ਬਲਿੰਕਰ ਚਾਲੂ ਰੱਖੋ।• ਸੜਕ ਉੱਤੇ ਲੱਗੀਆਂ ਚਿੱਟੀ ਪੱਟੀਆਂ ਨੂੰ ਦੇਖ ਕੇ ਡਰਾਇਵਿੰਗ ਲਈ ਸਹਾਇਤਾ ਲਵੋ।ਉਹਨਾਂ ਕਿਹਾ ਕਿ ਯਾਦ ਰੱਖੋ  ਤੁਹਾਡੇ ਕਰਕੇ ਤੁਹਾਡੇ ਪਰਿਵਾਰ ਦੀ ਖੁਬਸੂਰਤ ਦੁਨੀਆਂ ਹੈ।

Post a Comment

0 Comments