ਭਾਈ ਰਾਜੋਆਣਾ ਦੇ ਮਸਲੇ ’ਤੇ ਗ੍ਰਹਿ ਮੰਤਰੀ ਦੀ ਟਿੱਪਣੀ ਨੇ ਬਾਦਲਾਂ ਪੱਲੇ ਕੂਟਨੀਤਕ ਹਾਰ ਪਾਈ : ਜਥੇਦਾਰ ਪੰਜੋਲੀ

 ਭਾਈ ਰਾਜੋਆਣਾ ਦੇ ਮਸਲੇ ’ਤੇ ਗ੍ਰਹਿ ਮੰਤਰੀ ਦੀ ਟਿੱਪਣੀ ਨੇ ਬਾਦਲਾਂ ਪੱਲੇ ਕੂਟਨੀਤਕ ਹਾਰ ਪਾਈ : ਜਥੇਦਾਰ ਪੰਜੋਲੀ


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼ 

ਚੰਡੀਗੜ-ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿਚ ਭਾਈ ਬਲਵੰਤ ਸਿੰਘ ਰਾਜੋਆਣ ਦੇ ਮਸਲੇ ’ਤੇ ਕੀਤੀ ਟਿੱਪਣੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਅਮਿਤ ਸ਼ਾਹ ਦਾ ਇਹ ਬਿਆਨ ਤਲਖ, ਸਖਤ ਤੇ ਗਲਤ ਇਸ ਕਰਕੇ ਹੈ ਕਿਉਂਕਿ ਇਹ ਸਿਰਫ ਹੰਕਾਰ ਦਾ ਨਿਸ਼ਾਨੀ ਹੈ, ਜਦਕਿ ਬਾਦਲ ਦਲ ਦੇ ਪੱਲੇ ਕੇਵਲ ਕੂਟਨੀਤਕ ਹਾਰ ਉਨ੍ਹਾਂ ਦੀ ਝੋਲੀ ਪਾ ਦਿੱਤੀ ਗਈ ਹੈ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਭਾਜਪਾ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਆ ਰਹੀ, ਪ੍ਰੰਤੂ ਅਮਿਤ ਸ਼ਾਹ ਦੀ ਇਸ ਟਿੱਪਣੀ ਨੇ ਸਾਰੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਪ੍ਰਕਾਸ਼ ਪੁਰਬ ਮੌਕੇ ਗ੍ਰਹਿ ਵਿਭਾਗ ਵੱਲੋਂ ਜਾਰੀ ਹੋਇਆ ਨੋਟੀਫਿਕੇਸ਼ਨ ਮਹਿਜ਼ ਡਰਾਮਾ ਹੀ ਨਿਕਲਿਆ ਅਤੇ ਕੇਂਦਰ ਸਰਕਾਰ ਭਾਈ ਰਾਜੋਆਣਾ ਨੂੰ ਫਾਂਸੀ ਚਾੜਨ ਲਈ ਬਜ਼ਿੱਦ ਹੈ। ਉਨ੍ਹਾਂ ਕਿਹਾ ਕਿ ਹੰਕਾਰੇ ਹੋਏ ਹਾਕਮਾਂ ਅੱਗੇ ਤਰਲੇ ਮਿੰਨਤਾਂ ਕਰਨ ਦਾ ਕੋਈ ਅਰਥ ਨਹੀ ਰਹਿ ਜਾਂਦਾ ਇਸ ਕਰਕੇ ਕੇਂਦਰ ਸਰਕਾਰ ਨਾਲ ਨਜਿੱਠਣ ਲਈ ਕੋਈ ਸਖਤ ਪ੍ਰੋਗਰਾਮ ਉਲੀਕਿਆ ਜਾਣਾ ਚਾਹੀਦਾ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਵੇਦਨਸ਼ੀਲ ਮਾਮਲੇ ਉਤੇ ਭਾਰਤ ਸਰਕਾਰ ਦਾ ਇਕ ਸਖਤ ਰਵੱਈਆ ਸਿਖ ਕੌਮ ਵਿਚ ਪਹਿਲਾਂ ਹੀ ਵਧ ਰਹੀ ਦੂਰੀ, ਕੁੜੱਤਣ ਤੇ ਨਫਰਤ ਤੇ ਟਕਰਾਅ ਨੂੰ ਹੋਰ ਵਧਾਏਗਾ।ਉਨ੍ਹਾਂ ਕਿਹਾ ਕਿ ਸਾਰੇ ਸੰਸਾਰ ਵਿਚ ਸਿੱਖਾਂ ਦੀ ਟਾਰਗਿਟ ਕਿਲਿੰਗ ਦੇ ਚਰਚੇ ਹਨ ਜਿੰਨਾਂ ਤੋਂ ਭਾਰਤ ਸਰਕਾਰ ਇਨਕਾਰ ਕਰ ਰਹੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਖਾੜਕੂਵਾਦ ਦੌਰਾਨ ਬੇਸ਼ੁਮਾਰ ਸਿਖ ਨੌਜਵਾਨਾਂ ਨੂੰ ਬਚਾਇਆ ਤੇ ਸ਼੍ਰੋਮਣੀ ਕਮੇਟੀ ਵਿਚ ਨੌਕਰੀਆਂ ਦਿਤੀਆਂ, ਇਥੋਂ ਤੱਕ ਕਿ ਅਜਮੇਰ ਜੇਲ੍ਹ ਵਿਚ ਨਜਰਬੰਦ ਹਾਈਜੈਕਰ ਸਿਖ ਨੌਜਵਾਨਾਂ ਨੂੰ ਅਕਾਲੀ ਭਾਜਪਾ ਸਰਕਾਰ ਮੌਕੇ ਸ਼੍ਰੀ ਅਡਵਾਨੀ ਰਾਹੀਂ ਰਿਹਾ ਕਰਵਾਇਆ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਮੰਨਿਆ ਕਿ ਉਹ 21 ਸਿਖ ਨੌਜਵਾਨਾਂ ਨੂੰ ਪੁਲਿਸ ਕੋਲ ਪੇਸ਼ ਕਰਵਾ ਬੈਠੇ ਜਿੰਨਾਂ ਸਾਰਿਆਂ ਨੂੰ ਜੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਇਆ ਗਿਆ।ਉਨ੍ਹਾਂ ਕਿਹਾ ਕਿ 1978 ਤੋਂ ਇਕ ਵੀ ਸਿਖ ਨੌਜਵਾਨ ਨੂੰ ਸ.ਬਾਦਲ ਨੇ ਨਹੀ ਬਚਾਇਆ ਪਰ ਕੇਵਲ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਉਨ੍ਹਾਂ ਦਾ ਯਕੀਨ ਕੀਤਾ ਸੀ ਜਿਸ ਵਿਚ ਬਾਦਲ ਦਲ ਅਸਫਲ ਰਿਹਾ ਹੈ।ਉਨ੍ਹਾਂ ਕਿਹਾ ਬਾਦਲ ਦਲ ਦੀ ਸਮੁਚੀ ਰਣਨੀਤੀ ਭਾਜਪਾ ਸਰਕਾਰ ਤੋਂ ਸਿਖ ਨਜਰਬੰਦਾਂ ਸਮੇਤ ਕਿਸੇ ਵੀ ਮਸਲੇ ਉਤੇ ਕੌਮ ਨੂੰ ਹੱਕ ਤੇ ਇਨਸਾਫ ਨਹੀ ਦਿਵਾ ਸਕੀ।

ਜਥੇਦਾਰ ਪੰਜੋਲੀ ਨੇ ਸੁਝਾਅ ਦਿਤਾ ਕਿ ਹੁਣ ਸ਼੍ਰੋਮਣੀ ਕਮੇਟੀ ਨੂੰ ਰਹਿਮ ਦੀ ਅਪੀਲ ਵਾਪਿਸ ਲੈ ਲੈਣੀ ਚਾਹੀਦੀ ਹੈ ਕਿਉਂਕਿ ਭਾਈ ਰਾਜੋਆਣਾ ਦਾ ਵੀ ਇਹੀ ਫੈਸਲਾ ਹੈ ਤੇ ਭਾਰਤ ਸਰਕਾਰ ਨੂੰ ਸਿੱਧੇ ਤੌਰ ਤੇ ਫਾਂਸੀ ਲਈ ਵੰਗਾਰਿਆ ਜਾਵੇ।ਉਨ੍ਹਾਂ ਕਿਹਾ ਕਿ ਹੰਕਾਰੇ ਹੋਏ ਹਾਕਮਾਂ ਅੱਗੇ ਤਰਲੇ ਮਿੰਨਤਾਂ ਕਰਨ ਦਾ ਕੋਈ ਅਰਥ ਨਹੀ ਬਣਦਾ।ਉਨ੍ਹਾਂ ਕਿਹਾ ਕਿ ਕੌਮ ਦਾ ਮਾਣ ਸਭ ਤੋਂ ਉਚਾ ਹੈ।ਉਨ੍ਹਾਂ ਕਿਹਾ ਕਿ ਮੁਲਕ ਦੇ ਹਾਕਮ ਇਤਿਹਾਸ ਨੂੰ ਭੁੱਲਕੇ, ਅਹਿਸਾਨਫਰਾਮੋਸ਼ ਬਣ ਚੁਕੇ ਹਨ ਤੇ 1947 ਮੌਕੇ ਕੀਤੇ ਵਾਅਦੇ ਭੁੱਲਕੇ ਹੁਣ ਸਿਖ ਕੌਮ ਦੀ ਨੀਵੀਂ ਪਵਾਉਣੀ ਚਾਹੁੰਦੇ ਹਨ ਜੋਕਿ ਕਦਾਚਿਤ ਨਹੀ ਹੋ ਸਕਦਾ!

Post a Comment

0 Comments