ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ।

 ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪਰਿਵਾਰ ਮਿਲਣ ਸਮਾਰੋਹ ਦਾ ਆਯੋਜਨ।


ਬੁਢਲਾਡਾ 20ਦਸੰਬਰ ਦਵਿੰਦਰ ਸਿੰਘ ਕੋਹਲੀ     
 ਮਾਨਵਤਾ ਦੀ ਸੇਵਾ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਲੰਬੇ ਸਮੇਂ ਤੋਂ ਸੇਵਾ ਕਰਦੀ ਆ ਰਹੀ ਹੈ। ਸਥਾਨਕ ਸ਼ਹਿਰ ਵਿੱਚ ਪ੍ਰੀਸ਼ਦ ਵੱਲੋਂ ਪਰਿਵਾਰ ਮਿਲਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਵੰਦੇ ਮਾਤਰਮ ਦੀ ਰਸਮ ਅਦਾ ਕਰਨ ਤੋਂ ਬਾਅਦ ਨਵਨਿਯੁਕਤ ਪ੍ਰਧਾਨ ਅਮਿਤ ਜਿੰਦਲ, ਵਾਇਸ ਪ੍ਰਧਾਨ ਬੋਬੀ ਬਾਂਸਲ ਨੇ ਦੱਸਿਆ ਕਿ ਇਹ ਪ੍ਰੋਗਰਾਮ ਪਰਿਵਾਰਾਂ ਨੂੰ ਆਪਣੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਰੱਖਿਆ ਜਿਸ ਵਿੱਚ ਪਰਿਵਾਰਾਂ ਦੀ ਆਪਸੀ ਜਾਣ ਪਛਾਣ ਵੱਧਦੀ ਹੈ। ਇਸ ਮੌਕੇ ਸੰਸਥਾਂ ਦੇ ਐਡਵੋਕੇਟ ਚੰਦਨ ਗੁਪਤਾ ਨੂੰ ਜਿਲ੍ਹਾ ਪ੍ਰਧਾਨ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਤੇ ਵਧਾਈ ਦਿੰਦਿਆਂ ਸਨਮਾਣਿਤ ਵੀ ਕੀਤਾ ਗਿਆ। ਮਹਿਲਾ ਪ੍ਰਮੁੱਖ ਸੁਨੀਤਾ ਤਨੇਜਾ, ਡਾ. ਸੁਮਨ ਦੀ ਅਗਵਾਈ ਹੇਠ ਸਭਿਆਚਾਰਕ ਪ੍ਰੋਗਰਾਮ ਦੌਰਾਨ ਬੱਚਿਆ ਮਹਿਲਾਵਾਂ ਅਤੇ ਪੁਰਸ਼ਾਂ ਦੀਆਂ ਖੇਡਾਂ ਦਾ ਆਯੋਜਨ ਕੀਤਾ। ਲੱਕੀ ਡਰਾਅ ਰਾਹੀਂ ਲੱਕੀ ਚਾਈਲਡ, ਲੱਕੀ ਜੋੜੇ ਦੇ ਜੇਤੂਆਂ ਨੂੰ ਸਨਮਾਨ ਚਿਨ੍ਹ ਭੇਂਟ ਕੀਤੇ ਗਏ। ਸ਼ਿਵ ਕਾਂਸਲ ਅਤੇ ਨੇ ਆਮ ਗਿਆਨ ਦੇ ਪ੍ਰਸਨ ਪੁੱਛੇ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਮੰਚ ਸੰਚਾਲਨ ਬਿਮਲ ਜੈਨ ਨੇ ਸਾਨਦਾਰ ਢੰਗ ਨਾਲ ਕੀਤਾ। ਇਸ ਮੌਕੇ ਸੈਕਟਰੀ ਐਡਵੋਕੇਟ ਸੁਨੀਲ ਗਰਗ, ਕੈਸ਼ੀਅਰ ਸਤੀਸ਼ ਕੁਮਾਰ, ਜਸਵੰਤ ਰਾਏ ਸਿੰਗਲਾ, ਡਾ. ਕ੍ਰਿਸ਼ਨ ਲਾਲ, ਚਾਰਟਡ ਅਕਾਊਂਟੈਂਟ ਰਾਜ ਮਿੱਤਲ, ਰਾਜੂ ਕਾਂਸਲ, ਦੀਪਕ, ਅਸੋਕ ਤਨੇਜਾ, ਡਾ. ਕ੍ਰਿਸ਼ਨ ਲਾਲ ਕਿੱਟੂ, ਡਾ. ਰਾਜੇਸ਼, ਸੀਤਾ ਰਾਮ, ਨਰੇਸ਼ ਕੁਮਾਰ, ਯੋਗੇਸ਼ ਸ਼ਰਮਾਂ, ਪ੍ਰਦੀਪ ਬਾਂਸਲ, ਵਿੱਕੀ ਸਿੰਗਲਾ, ਪੁਨੀਤ ਗੋਇਲ, ਸੀਤਾ ਰਾਮ, ਰਾਜੂ ਬਾਂਸਲ, ਡਾ. ਰਾਜੇਸ਼ ਗਗਨ, ਅਸ਼ੋਕ ਕੁਮਾਰ, ਦੀਪਕ ਬੱਬਲ, ਸੁਰਿੰਦਰ ਬੱਬਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਬਰਾਂ ਨੇ ਪਰਿਵਾਰ ਸਮੇਤ ਭਾਗ ਲਿਆ।

Post a Comment

0 Comments