ਪਿੰਡ ਸਰਿਆਲਾ ਵਿਖ਼ੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਗਿਆ

ਪਿੰਡ ਸਰਿਆਲਾ ਵਿਖ਼ੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਰਤਨ ਦਰਬਾਰ   ਕਰਵਾਇਆ ਗਿਆ


ਹੁਸ਼ਿਆਰਪੁਰ - 27 ਦਸੰਬਰ  ਹਰਪ੍ਰੀਤ ਬੇਗਮਪੁਰੀ  ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਕੀਰਤਨ ਦਰਬਾਰ  ਪਿੰਡ ਮੁਰਾਦਪੁਰ ਨਰਿਆਲਾਂ ਨੇੜੇ ਪਿੰਡ ਸਰਿਆਲਾ  ਗੁਰਦੁਆਰਾ ਸਿੰਘ ਸਭਾ ਵਿਖ਼ੇ ਕਰਵਾਇਆ ਗਿਆ, ਇਸ ਸਬੰਧੀ ਮੀਡੀਆ  ਨੂੰ ਪ੍ਰਬੰਧਕਾਂ ਨੇ ਦਸਿਆ 25 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਅਤੇ 27 ਦਸੰਬਰ ਨੂੰ  ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਸਰਬਤ ਦੇ ਭਲੇ ਲਈ ਅਰਦਾਸ ਕੀਤੀ, ਉਪਰੰਤ ਬੱਚੇ ਬਿਰਧ ਆਸ਼ਰਮ ਹਰਿਆਣੇ ਵਾਲੇ,ਕਥਾਵਾਚਕ ਭਾਈ ਸਰਬਜੀਤ ਸਿੰਘ ਜੀ ਜਲੰਧਰ ਵਾਲੇ,ਭਾਈ ਸੁਖਰਾਜ ਸਿੰਘ ਜੀ ਕੀਰਤਨੀ ਜੱਥਾ ਪ੍ਰੀਤਮਪੁਰ ਵਾਲੇ, ਆਦਿ ਜਥੇਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ,ਸਟੇਜ ਸੈਕਟਰੀ ਦੀ ਭੂਮਿਕਾ ਭਾਈ ਰਛਪਾਲ ਸਿੰਘ ਜੀ ਵਲੋਂ ਨਿਭਾਈ ਗਈ, ਤਿੰਨ ਦਿਨ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ, ਅਤੇ ਤਿੰਨ ਦਿਨ ਦੁੱਧ ਦੇ ਲੰਗਰ ਸਰਦਾਰ ਸਤਿੰਦਰ ਸਿੰਘ ਸ਼ਾਹੀ ਦੇ ਸਮੂਹ ਪਰਿਵਾਰ ਵਲੋਂ ਲਗਾਏ ਗਏ, 25 ਦਸੰਬਰ ਨੂੰ ਫਰੀ ਅੱਖਾਂ ਦਾ ਕੈਂਪ ਲਗਾਇਆ ਗਿਆ,ਵਿਸ਼ੇਸ ਦਸਤਾਰ ਬੰਦੀ ਕੈਂਪ ਦਾ ਆਯੋਜਨ ਕੀਤਾ ਗਿਆ,ਦਸਤਾਰ ਬੰਨਣ ਦੀ ਸਿਖਿਆ ਹਾਸਲ ਕਰਨ ਵਾਲੇ ਬੱਚਿਆਂ ਨੂੰ ਫਰੀ ਦਸਤਾਰਾਂ ਭੇਟ ਕੀਤੀਆਂ ਗਈਆਂ,ਦਸਤਾਰ ਬੰਨਣ ਦੀ ਬੱਚਿਆਂ ਨੂੰ ਸਿੱਖਿਆ  ਸਰਦਾਰ ਗੁਰਪ੍ਰੀਤ ਸਿੰਘ ਜੀ ਵਲੋਂ ਦਿੱਤੀ ਗਈ, ਪ੍ਰਬੰਧਕਾਂ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ, ਪ੍ਰਬੰਧਕਾਂ ਨੇ ਦਸਿਆ ਇਹ ਕੀਰਤਨ ਦਰਬਾਰ ਸਰਦਾਰ ਅਜਮੇਰ ਸਿੰਘ ਸ਼ਾਹੀ USA  ' ਪਿੰਡ ਸਰਿਆਲਾ ਦੇ ਮੌਜੂਦਾ ਸਰਪੰਚ ਗੁਰਜੀਤ ਸਿੰਘ ਸ਼ਾਹੀ ਵਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਸਰਿਆਲਾ ਮੂੰਡੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਇਸ ਮੌਕੇ ਪਿੰਡ ਸਰਿਆਲਾ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ, ਕੈਸ਼ੀਅਰ ਜਸਵੀਰ ਸਿੰਘ,  ਸਰਪੰਚ ਗੁਰਜੀਤ ਸਿੰਘ, ਕਰਨਪ੍ਰੀਤ ਸਿੰਘ,ਮੈਂਬਰ ਮਲਕੀਤ ਸਿੰਘ, ਮੱਖਣ ਸਿੰਘ, ਵਰਿੰਦਰ ਸਿੰਘ ਸਮੂਹ ਸ਼ਾਹੀ ਪਰਿਵਾਰ ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਸਨ

Post a Comment

0 Comments