ਐਫ਼, ਆਈ,ਆਰ, ਵਿਚ ਮੁਲਜ਼ਮ ਦੇ ਨਾਮ ਅੱਗੇ ਸਰਦਾਰ ਸ਼ਬਦ ਵਰਤੇ ਜਾਣ 'ਤੇ ਹਾਈ ਕੋਰਟ ਨੇ ਪੰਜਾਬ ਪੁਲੀਸ ਨੂੰ ਸਖ਼ਤ ਫਟਕਾਰ ਪਾਈ

 ਐਫ਼, ਆਈ,ਆਰ, ਵਿਚ ਮੁਲਜ਼ਮ ਦੇ ਨਾਮ ਅੱਗੇ ਸਰਦਾਰ ਸ਼ਬਦ ਵਰਤੇ ਜਾਣ 'ਤੇ ਹਾਈ ਕੋਰਟ ਨੇ ਪੰਜਾਬ ਪੁਲੀਸ ਨੂੰ ਸਖ਼ਤ ਫਟਕਾਰ ਪਾਈ


ਚੰਡੀਗੜ੍ਹ -ਚੀਫ ਪੰਜਾਬ ਇੰਡੀਆ ਨਿਊਜ਼       
      ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਈ ਹੈ। ਦਰਅਸਲ ਇਹ ਫਟਕਾਰ ਇੱਕ FIR ਵਿੱਚ ਇੱਕ ਮੁਲਜ਼ਮ ਦੀ ਜਾਤ ਲਿਖੇ ਜਾਣ ਕਾਰਨ ਲੱਗੀ ਹੈ। ਹਲਾਂਕਿ ਪੰਜਾਬ ਦੇ ਡੀਜੀਪੀ ਵੱਲੋਂ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਨ ਦੇ ਬਾਵਜੂਦ FIR ਵਿੱਚ ਜਾਤੀ ਅਤੇ ਧਰਮ ਦਾ ਕੋਈ ਜ਼ਿਕਰ ਨਾ ਹੋਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਫਿਰ ਵੀ NDPS ਦੇ ਇੱਕ ਕੇਸ ਵਿੱਚ ਮੁਲਜ਼ਮ ਦੀ ਜਾਤ ਦੇ ਤੌਰ 'ਤੇ ਸਰਦਾਰ ਸ਼ਬਦ ਵਰਤਿਆ ਗਿਆ। 

ਮੁਲਜ਼ਮ ਦੇ ਨਾਮ ਅੱਗੇ ਸਰਦਾਰ ਸ਼ਬਦ ਵਰਤੇ ਜਾਣ 'ਤੇ ਹਾਈ ਕੋਰਟ ਨੇ ਪੰਜਾਬ ਪੁਲੀਸ ਨੂੰ ਸਖ਼ਤ ਫਟਕਾਰ ਲਗਾਈ ਹੈ। . ਪੁਲਿਸ ਦੇ ਰਵੱਈਏ 'ਤੇ ਸਵਾਲ ਉਠਾਉਂਦੇ ਹੋਏ ਹਾਈ ਕੋਰਟ ਨੇ ਹੁਕਮਾਂ ਦੀ ਕਾਪੀ ਪੰਜਾਬ ਦੇ ਡੀਜੀਪੀ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਪਟੀਸ਼ਨ ਦਾਇਰ ਕਰਦੇ ਹੋਏ ਤਰਨ ਤਾਰਨ ਵਾਸੀ ਗੁਰਨਿਸ਼ਾਨ ਸਿੰਘ ਨੇ ਹਾਈ ਕੋਰਟ ਤੋਂ ਰੈਗੂਲਰੱ ਜ਼ਮਾਨਤ ਦੀ ਮੰਗ ਕੀਤੀ ਸੀ। FIR ਦੀ ਪੜਚੋਲ ਕਰਦੇ ਹੋਏ, ਹਾਈ ਕੋਰਟ ਨੇ ਪਾਇਆ ਕਿ ਸਰਦਾਰ ਨੂੰ ਉਸਦੇ ਨਾਮ ਦੇ ਨਾਲ ਪਟੀਸ਼ਨਕਰਤਾ ਦੀ ਜਾਤੀ ਵਜੋਂ ਦਰਜ ਕੀਤਾ ਗਿਆ ਸੀ।ੱ

ਹਾਈਕੋਰਟ ਨੇ ਇਸ 'ਤੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਕਿ ਪਿਛਲੇ ਸਾਲ ਪੰਜਾਬ ਦੇ ਡੀਜੀਪੀ ਨੇ ਹਾਈ ਕੋਰਟ ਨੂੰ ਭਰੋਸਾ ਦਿੱਤਾ ਸੀ ਕਿ ਭਵਿੱਖ ਵਿੱਚ FIR ਵਿੱਚ ਜਾਤ ਦਾ ਜ਼ਿਕਰ ਨਹੀਂ ਕੀਤਾ ਜਾਵੇਗਾ।

ਇਸ ਤੋਂ ਬਾਅਦ ਵੀ ਪੁਲਿਸ ਨੇ ਇਸ ਮਾਮਲੇ ਵਿੱਚ FIR ਵਿੱਚ ਜਾਤੀ ਦਾ ਜ਼ਿਕਰ ਕੀਤਾ ਹੈ। ਹਾਈ ਕੋਰਟ ਨੇ ਕਿਹਾ ਕਿ ਜਦੋਂ ਡੀਜੀਪੀ ਨੇ ਹਲਫ਼ਨਾਮਾ ਦੇ ਦਿੱਤਾ ਹੈ ਤਾਂ ਫਿਰ FIR ਵਿੱਚ ਜਾਤ ਦਾ ਵਾਰ ਵਾਰ ਜ਼ਿਕਰ ਕਿਵੇਂ ਕੀਤਾ ਜਾ ਰਿਹਾ ਹੈ। ਹਾਈ ਕੋਰਟ ਨੇ ਪਟੀਸ਼ਨਰ ਨੂੰ ਜ਼ਮਾਨਤ ਦਿੰਦੇ ਹੋਏ ਇਸ ਹੁਕਮ ਦੀ ਕਾਪੀ ਡੀਜੀਪੀ ਨੂੰ ਭੇਜਣ ਦੇ ਨਿਰਦੇਸ਼ ਦਿੱਤੇ ਹਨ।

Post a Comment

0 Comments