ਸੈਕਰਡ ਹਾਰਟ ਗਰੁੱਪ ਆਫ਼ ਇੰਸਟੀਚਿਉਟਸ ਬਰਨਾਲਾ ਵੱਲੋਂ ਨਿਊ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਉਦਘਾਟਨ

 ਸੈਕਰਡ ਹਾਰਟ ਗਰੁੱਪ ਆਫ਼ ਇੰਸਟੀਚਿਉਟਸ ਬਰਨਾਲਾ ਵੱਲੋਂ ਨਿਊ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਉਦਘਾਟਨ


ਬਰਨਾਲਾ 25 ਦਸੰਬਰ/ਕਰਨਪ੍ਰੀਤ ਕਰਨ                  ‌  - ਮਾਲਵੇ ਦੇ ਨਾਮਵਰ ਵਿੱਦਿਅਕ ਸੈਕਰਡ ਹਾਰਟ ਗਰੂੱਪ ਆਫ਼ ਇੰਸਟੀਚਿਉਟਸ ਬਰ।  ਨਾਲਾ ਵੱਲੋਂ ਨਿਊ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਉਦਘਾਟਨ ਕੀਤਾ ਗਿਆ। ਜਿਸਦਾ ਅਰੰਭਤਾ ਸੁਖਮਨੀ ਸਹਿਬ ਜੀ ਦੇ ਪਾਠ ਕਰਕੇ ਹੋਇਆ। ਇਸ ਸਕੂਲ ਦੀ ਨਵੀ ਬਣੀ ਇਮਾਰਤ ਦਾ ਉਦਘਾਟਨ ਦਵਿੰਦਰ ਸਿੰਘ ਲਾਡੀ ਢੌਂਸ ਵਿਧਾਇਕ ਧਰਮਕੋਟ ਪ੍ਰਧਾਨ ਯੂਥ ਵਿੰਗ ਪੰਜਾਬ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਬਰਨਾਲਾ ਗੁਰਦੀਪ ਸਿੰਘ ਬਾਠ ਨੇ ਕੀਤਾ।  ਇਸ ਪੋ੍ਗਰਾਮ 'ਚ ਧਾਰਮਿਕ ਸਮਾਜਿਕ ਰਾਜਨੀਤਕ ਸਮੇਤ ਸਹਿਰੀਆਂ ਨੇ ਵੱਡੀ ਗਿਣਤੀ ਚ ਸ਼ਿਰਕਤ ਕੀਤੀ।

     ਵਿਧਾਇਕ ਦਵਿੰਦਰ ਸਿੰਘ ਲਾਡੀ ਢੌਂਸ ਨੇ ਸੰਬੰਧਨ ਕਰਦਿਆਂ ਕਿਹਾ ਕਿ ਚੇਅਰਮੈਨ ਸਤਵੰਤ ਦਾਨੀ (ਸੈਕਰਡ ਹਾਰਟ ਗਰੁੱਪ) ਬਰਨਾਲਾ ਦੀ ਰਹਿਨੁਮਾਈ ਹੇਠ ਨਰਸਰੀ ਤੋਂ ਲੈ ਕੇ ਬਾਂਰਵੀ ਕਲਾਸ ਤੱਕ ਕਾਨਵੈਂਟ ਸਕੂਲ, ਡਿਗਰੀ ਕਾਲਜ, ਬੀ.ਐਡ ਕਾਲਜ ਤੇ ਐਮ. ਐਡ ਕਾਲਜ ਦੇ ਰਾਹੀ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ। ਇਸ ਸਮੇਂ ਪੰਜਾਬ ਦੇ ਕੈਬਨਿਟ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤੇ ਉਨਾਂ ਦੀ ਟੀਮ ਵੀ ਸਮੁੱਚੇ ਤੌਰ 'ਤੇ ਹਾਜ਼ਰ ਰਹੇ। ਗਰੁੱਪ ਦੇ ਚੇਅਰਮੈਨ ਸਤਵੰਤ ਦਾਨੀ ਨੇ ਦੱਸਿਆ ਕਿ ਜਲਦੀ ਹੀ ਇਸ ਇਲਕੇ 'ਚ ਸਪੋਰਟਸ ਕੰਪਲੈਕਸ ਵੀ ਖੋਲਿ੍ਹਆ ਜਾਵੇਗਾ। ਜਿਸ 'ਚੋਂ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਖਿਡਾਰੀ ਵੀ ਤਿਆਰ ਕੀਤੇ ਜਾਣਗੇ। ਸੰਸਥਾ ਦੇ ਵਾਇਸ ਚੇਅਰਮੈਨ ਤਨਵੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜੋਕੇ ਸਮੇਂ 'ਚ ਨੌਜਵਾਨਾਂ ਦਾ ਰੁਝਾਨ ਖੇਡਾਂ 'ਚੋਂ ਦਿਨ ਪ੍ਰਤੀ ਦਿਨ ਘਟ ਰਿਹਾ ਹੈ ਤੇ ਮੋਬਾਇਲਾਂ ਵੱਲ ਵਧ ਰਿਹਾ ਹੈ। ਇਸ ਲਈ ਸਾਨੂੰ ਨੌਜਵਾਨਾਂ ਨੂੰ ਖੇਡਾਂ ਵੱਲ ਪੇ੍ਰਿਤ ਕਰਨ ਕਈ ਵੱਧ ਤੋਂ ਵੱਧ ਜੋਰ ਦੇਣਾ ਚਾਹੀਦਾ ਹੈ। ਸਕੂਲ ਦੀ ਪਿੰ੍ਸੀਪਲ ਆਇਸ਼ਾ ਦਸ਼ਨ ਨੇ ਵੀ ਇਸ ਸਮਾਰੋਹ 'ਚ ਆਏ ਸਾਰੇ ਹੀ ਲੋਕ, ਮਹਿਮਾਨ ਤੇ ਸੰਸਥਾ ਦੇ ਸਟਾਫ ਮੈਬਰਾਂ ਦਾ ਧੰਨਵਾਦ ਕੀਤਾ। ਇਸ ਸਮੇਂ ਉਨਾਂ ਨਾਲ ਕਾਲਜ ਦੇ ਪਿ੍ਰਸੀਪਲ ਡਾ. ਤੀਰਥ ਸਿੰਘ, ਜਸਵੀਰ ਕੌਰ, ਬੇਅੰਤ ਸਿੰਘ,ਕਮਲਦੀਪ ਸਿੰਘ, ਅਮਨਦੀਪ ਸਿੰਘ, ਬਲਵਿੰਦਰ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ ਹਾਜ਼ਰ ਰਹੇ।

Post a Comment

0 Comments