ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ।

 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ। 

ਮੈਨੇਜਮੈਂਟ ਕਮੇਟੀ ਟਰੱਸਟੀ ਮੈਂਬਰ, ਐੱਮ ਡੀ ਸਰਦਾਰ ਰਣਪ੍ਰੀਤ ਸਿੰਘ ਰਾਏ ਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ


ਬਰਨਾਲਾ 22 ਦਸੰਬਰ/ਕਰਨਪ੍ਰੀਤ ਕਰਨ )
-ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਗਣਿਤ ਵਿਭਾਗ ਦੁਆਰਾ ਭਾਰਤ ਦੇ ਮਹਾਨ ਗਣਿਤ ਸ਼ਾਸਤਰੀ ਸ਼੍ਰੀਨਿਵਾਸਨ ਰਾਮਾਨੁਜਨ ਦੀ ਜੈਅੰਤੀ ਨੂੰ ਸਮਰਪਿਤ ਇਸ ਦਿਵਸ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਕੂਲ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲੈਂਦੇ ਹੋਏ ਰਾਮਾਨੁਜਨ ਦੇ ਜੀਵਨ ਅਤੇ ਸਫ਼ਲਤਾਵਾਂ ਬਾਰੇ ਗੱਲ ਕੀਤੀ। ਇਹ ਦਿਵਸ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਕਰਨਾ ਹੈ ਤਾਂ ਕਿ ਗਣਿਤ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੇ ਮਨਾਂ ਚ ਰੁਚੀ ਪੈਦਾ ਹੋਵੇ। ਇਸ ਮੌਕੇ ਮੈਡਮ ਭਾਰਤੀ ਸੇਵਕ ਨੇ ਗਣਿਤ ਮਾਹਰ ਸ਼੍ਰੀਨਿਵਾਸ ਰਾਮਾਨੁਜਨ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਬੱਚਿਆਂ ਵੱਲੋਂ ਗਣਿਤ ਵਿਸ਼ੇ ਨਾਲ ਸਬੰਧਿਤ ਵੱਖ ਵੱਖ ਅਕਾਰ ਬਣਾਏ ਗਏ ਅਤੇ ਕੁਇਜ ਪ੍ਰਤਿਯੋਗਤਾ ਵਿੱਚ  ਭਾਗ ਲਿਆ ਤੇ ਸਾਰੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਦੀਪ ਕੁਮਾਰ ਲੱਠ ਨੇ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਮੈਂਬਰ, ਐੱਮ ਡੀ ਸਰਦਾਰ ਰਣਪ੍ਰੀਤ ਸਿੰਘ ਰਾਏਨੇ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ ਹੋਰਨਾਂ ਤੋਂ ਇਲਾਵਾ  ਵਾਇਸ ਪ੍ਰਿੰਸੀਪਲ ਮੈਡਮ ਸੁਮਨ, ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।

Post a Comment

0 Comments