ਸਹਾਇਕ ਡਾਇਰੈਕਟਰ ,ਯੁਵਕ ਸੇਵਾਵਾਂ ਨੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ "ਸਕੂਲ ਆਫ਼ ਐਮੀਨੈਂਸ", ਬਰਨਾਲਾ ਵਿਖੇ ਚੱਲ ਰਹੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਕੀਤਾ ਨਿਰੀਖਣ

 ਸਹਾਇਕ ਡਾਇਰੈਕਟਰ ,ਯੁਵਕ ਸੇਵਾਵਾਂ ਨੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ "ਸਕੂਲ ਆਫ਼ ਐਮੀਨੈਂਸ", ਬਰਨਾਲਾ ਵਿਖੇ ਚੱਲ ਰਹੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ  ਕੀਤਾ ਨਿਰੀਖਣ 

 


ਬਰਨਾਲਾ 24 ਦਸੰਬਰ ਕਰਨਪ੍ਰੀਤ ਕਰਨ           
 ਯੁਵਕ ਸੇਵਾਵਾਂ ਵਿਭਾਗ , ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ "ਸਕੂਲ ਆਫ਼ ਐਮੀਨੈਂਸ", ਬਰਨਾਲਾ ਵਿਖੇ ਸਹਾਇਕ ਡਾਇਰੈਕਟਰ ਸ੍ਰੀ ਅਰੁਣ ਕੁਮਾਰ ਸ਼ਰਮਾ ਦੀਆਂ  ਹਦਾਇਤਾਂ ਅਨੁਸਾਰ , ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਰਨਾਲਾ ਸ੍ਰੀ ਸ਼ਮਸ਼ੇਰ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ , ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਯੋਗ ਅਗਵਾਈ ਅਤੇ ਹਰਦੀਪ ਕੁਮਾਰ,ਪ੍ਰੋਗਰਾਮ ਅਫ਼ਸਰ, ਕੌਮੀ ਸੇਵਾ ਯੋਜਨਾ ਦੀ ਦੇਖ-ਰੇਖ ਹੇਠ ਕੌਮੀ ਸੇਵਾ ਯੋਜਨਾ ਤਹਿਤ  ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਆਯੋਜਿਤ ਕੀਤਾ ਗਿਆ ਹੈ। ਇਸ ਵਿੱਚ ਕੁੱਲ 50 ਵਲੰਟੀਅਰ ਭਾਗ ਲੈ ਰਹੇ ਹਨ। ਹਰ ਰੋਜ਼ ਪੂਰੇ ਦਿਨ ਦੇ ਪਹਿਲਾਂ ਤੋਂ ਨਿਸ਼ਚਿਤ ਕਾਰਜਕ੍ਰਮ ਮੁਤਾਬਿਕ ਕੰਮ ਕਰਦੇ ਹੋਏ ਵਲੰਟੀਅਰਾਂ ਨੇ ਪ੍ਰੋਜੈਕਟ ਵਰਕ ਅਤੇ ਲੈਕਚਰ ਸੈਸ਼ਨ ਦੀਆਂ ਗਤੀਵਿਧੀਆਂ ਤੋਂ ਬਹੁਤ ਕੁਝ  ਨਵਾਂ ਹਾਸਿਲ ਕਰ ਰਹੇ ਹਨ। ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ  ਵਿਜ਼ਿਟ ਕਰਨ ਆਏ ਸਹਾਇਕ ਡਾਇਰੈਕਟਰ ਸ਼੍ਰੀ ਅਰੁਣ ਕੁਮਾਰ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਂਪ ਬਿਲਕੁਲ ਉਸੇ ਤਰ੍ਹਾਂ ਹੀ ਆਯੋਜਿਤ ਕੀਤਾ ਗਿਆ ਹੈ , ਜਿਸ ਤਰ੍ਹਾਂ ਦਾ ਕੌਮੀ ਸੇਵਾ ਯੋਜਨਾ ਕੈਂਪ ਸਹੀ ਅਰਥਾਂ ਵਿੱਚ ਹੋਣਾ ਚਾਹੀਦਾ ਹੈ।  ਜਿੱਥੇ ਉਹਨਾਂ ਨੇ ਐਨ.ਐਸ.ਐਸ. ਵਲੰਟੀਅਰਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-ਵੱਖ ਯੁਵਕ ਸੇਵਾਵਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ , ਉੱਥੇ ਨਾਲ ਹੀ ਕੈਂਪ ਦੇ ਪ੍ਰਬੰਧਾਂ ਅਤੇ ਅਨੁਸ਼ਾਸਨ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਚੈੱਨਲ ਜਰਨਲਿਸਟ ਲਖਵਿੰਦਰ ਸ਼ਰਮਾ, ਡਾਕਟਰ ਹਰਭਗਵਾਨ ਲਾਲ ਅਤੇ ਬਲਜੀਤ ਸਿੰਘ ਅਕਲੀਆ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।  ਸਕੂਲ ਆਫ਼ ਐਮੀਨੈਂਸ, ਬਰਨਾਲਾ ਦੇ ਪ੍ਰਿੰਸੀਪਲ ਹਰੀਸ਼ ਬਾਂਸਲ ਜੀ, ਸਮੂਹ ਸਟਾਫ ਅਤੇ ਸਮੁੱਚੀ ਐਨ.ਐਸ.ਐਸ. ਯੂਨਿਟ ਵੱਲੋਂ  ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Post a Comment

0 Comments