ਪੰਜਾਬ ਅੰਦਰ ਅੱਜ ਹੋਣ ਜਾ ਰਹੀ ਨਵੀਂ ਕ੍ਰਾਂਤੀ ਦੀ ਸੁਰੂਆਤ, ਮਾਨ ਅਤੇ ਕੇਜਰੀਵਾਲ ਕਰਨਗੇ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਸਕੀਮ ਦੀ ਸ਼ੁਰੂਆਤ

ਪੰਜਾਬ ਅੰਦਰ ਅੱਜ ਹੋਣ ਜਾ ਰਹੀ ਨਵੀਂ ਕ੍ਰਾਂਤੀ ਦੀ ਸੁਰੂਆਤ, ਮਾਨ ਅਤੇ ਕੇਜਰੀਵਾਲ ਕਰਨਗੇ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਸਕੀਮ ਦੀ ਸ਼ੁਰੂਆਤ


ਚੰਡੀਗੜ੍ਹ,-ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼ 
ਅੱਜ ਤੋਂ ਪੰਜਾਬ ‘ਚ ਇੱਕ ਨਵੀਂ ਕ੍ਰਾਂਤੀ ਸ਼ੁਰੂ ਹੋਣ ਜਾ ਰਹੀ ਹੈ। ਲੋਕਾਂ ਦੀ ਖੱਜਲ ਖੁਆਰੀ ਨੂੰ ਖ਼ਤਮ ਕਰਨ ਦੀ ਕੌਸ਼ਿਸ਼ ਦੇ ਤਹਿਤ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੁਧਿਆਣਾ ਤੋਂ “ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ” ਸਕੀਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਇਸ ਸਕੀਮ ਦੇ ਤਹਿਤ ਹੁਣ ਲੋਕਾਂ ਨੂੰੰ ਦਫ਼ਤਰਾਂ ਦੀ ਖੱਜਲ ਖੁਆਰੀ ਤੋਂ ਨਿਜਾਤ ਮਿਲੇਗੀ ਅਤੇ ਅਫ਼ਸਰ ਲੋਕਾਂ ਦੇ ਕੰਮ ਘਰ ਆਕੇ ਕਰਨਗੇ। ਇਸ ਸਕੀਮ ਤਹਿਤ 43 ਤਰ੍ਹਾਂ ਦੀਆਂ ਸੇਵਾਵਾਂ ਹੁਣ ਲੋਕਾਂ ਨੂੰ ਘਰ ਬੈਠੇ ਮਿਲਣਗੀਆਂ। ਲੋਕ ਸੇਵਾਵਾਂ ਲੈਣ ਲਈ 1076 ਹੈਲਪਲਾਇਨ ਨੰਬਰ ਡਾਇਲ ਕਰ ਕੇ ਆਪਣੀ ਸਹੂਲਤ ਅਨੁਸਾਰ ਮੁਲਾਕਾਤ ਦਾ ਸਮਾਂ ਤਹਿ ਕਰ ਸਕਣਗੇ ਅਤੇ ਆਪਣਾ ਕੰਮ ਨਿਪਟਾਉਣਗੇ।  ਸਮਾਂ ਅਤੇ ਤਰੀਕ ਤੈਅ ਹੋਣ ਤੋਂ ਬਾਅਦ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ, ਫੀਸਾਂ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸਦੇ ਲਈ, ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਮੁਲਾਕਾਤ ਦੀ ਮਿਤੀ/ਸਮਾਂ ਦੇ ਨਾਲ ਇੱਕ ਐਸਐਮਐਸ ਵੀ ਪ੍ਰਾਪਤ ਹੋਵੇਗਾ।

ਇਸ ਕੰਮ ਨੂੰ ਪੂਰਾ ਕਰਨ ਲਈ, ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਸਟਾਫ਼ ਟੈਬਲੈੱਟਾਂ ਦੇ ਨਾਲ ਨਿਰਧਾਰਤ ਸਮੇਂ ‘ਤੇ ਉਨ੍ਹਾਂ ਦੇ ਘਰਾਂ / ਦਫਤਰਾਂ ਦਾ ਦੌਰਾ ਕਰੇਗਾ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰੇਗਾ, ਫੀਸਾਂ ਇਕੱਠੀਆਂ ਕਰੇਗਾ ਅਤੇ ਰਸੀਦਾਂ ਦੇਣਗੇ, ਜਿਸ ਨਾਲ ਨਾਗਰਿਕ ਆਪਣੀਆਂ ਅਰਜ਼ੀਆਂ ਨੂੰ ਟਰੈਕ ਕਰਨ ਦੇ ਯੋਗ ਹੋਣਗੇ।  ਉਨ੍ਹਾਂ ਦੇ ਸਰਟੀਫਿਕੇਟਾਂ ਦੀ ਸਾਫਟ ਕਾਪੀ ਮੋਬਾਈਲ ਫੋਨ ‘ਤੇ ਭੇਜੀ ਜਾਵੇਗੀ ਅਤੇ ਦਸਤਾਵੇਜ਼ਾਂ ਦੀ ਹਾਰਡ ਕਾਪੀ ਘਰ-ਘਰ ਪਹੁੰਚਾਈ ਜਾਵੇਗੀ।

Post a Comment

0 Comments