ਪਿੰਡ ਹਾਕਮਵਾਲਾ ਦੀ ਗੁਰਮਨਪ੍ਰੀਤ ਕੌਰ ਨੇ ਡੀ ਡੀ ਪੰਜਾਬੀ ਦੇ ਸੋ਼ "ਕਿਸ ਮੇਂ ਕਿਤਨਾ ਹੈ ਦਮ" ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼ ਸਕੂਲ ਸਟਾਫ ਅਤੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ

 ਪਿੰਡ ਹਾਕਮਵਾਲਾ ਦੀ ਗੁਰਮਨਪ੍ਰੀਤ ਕੌਰ ਨੇ ਡੀ ਡੀ ਪੰਜਾਬੀ ਦੇ ਸੋ਼ "ਕਿਸ ਮੇਂ ਕਿਤਨਾ ਹੈ ਦਮ" ਦੇ ਫਾਈਨਲ ਵਿੱਚ ਕੀਤਾ ਪ੍ਰਵੇਸ਼ ਸਕੂਲ ਸਟਾਫ ਅਤੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ


ਬੁਢਲਾਡਾ 23 ਦਸੰਬਰ (ਦਵਿੰਦਰ ਸਿੰਘ ਕੋਹਲੀ)-
ਇੱਥੋ ਨੇੜਲੇ ਪਿੰਡ ਹਾਕਮਵਾਲਾ ਦੇ ਸ਼ਹੀਦ ਪ੍ਰਬਜੀਤ ਸਿੰਘ ਸਰਕਾਰੀ ਹਾਈ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਗੁਰਮਨਪ੍ਰੀਤ ਕੌਰ ਨੇ ਡੀ ਡੀ ਪੰਜਾਬੀ ਚੈਨਲ ਤੇ ਹਰ ਸ਼ਨੀਵਾਰ ਅਤੇ ਐਤਵਾਰ ਸ਼ਾਮ 3ਤੋਂ 4 ਵਜੇ ਚੱਲਣ ਵਾਲੇ "ਸੋ਼ ਕਿਸ ਮੇਂ ਕਿਤਨਾ ਹੈ ਦਮ" ਦੇ ਡਾਂਸਿੰਗ ਕੌਪੀਂਟੀਸ਼ਨ ਵਿੱਚ ਚਾਰ ਰਾਊਂਡ ਪਾਰ ਕਰਕੇ ਫਾਈਨਲ ਵਿੱਚ ਪਹੁੰਚਣ ਤੇ ਸਕੂਲ ਸਟਾਫ ਅਤੇ ਮਾਪਿਆਂ ਦੇ ਪਿੰਡ ਹਾਕਮਵਾਲਾ ਵਿੱਚ ਖੁਸ਼ੀ ਦਾ ਮਹੌਲ ਹੈ।ਇਸ ਮੌਕੇ ਗੁਰਮਨਪ੍ਰੀਤ ਦਾ ਸਕੂਲ ਸਟਾਫ ਵੱਲੋਂ ਭਰਵਾਂ ਸਵਾਗਤ ਕਰਨ ਦੇ ਨਾਲ-ਨਾਲ ਫਾਈਨਲ ਜਿੱਤਣ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਲੜਕੀ ਦੇ ਪਿਤਾ ਭਗਵਾਨ ਸਿੰਘ ਅਤੇ ਮਾਤਾ ਭਰਤਪਾਲ ਕੌਰ ਨੇ ਦੱਸਿਆ ਕਿ ਗੁਰਮਨਪ੍ਰੀਤ ਬਚਪਨ ਤੋਂ ਹੀ ਜਿੱਥੇ ਪੜ੍ਹਾਈ ਵਿੱਚ ਹੁਸ਼ਿਆਰ ਹੈ ਉੱਥੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ ਚੜਕੇ ਹਿੱਸਾ ਲੈਂਦੀ ਹੈ।ਇਸ ਕਰਕੇ ਉਸਦੀ ਮਿਹਨਤ ਅਤੇ ਲਗਨ ਸਦਕਾ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ। ਮਾਪਿਆਂ ਅਤੇ ਸਕੂਲ ਸਟਾਫ ਨੇ ਆਖਿਆ ਕਿ ਗੁਰਮਨ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਬੇਹੱਦ ਮਾਣ ਹੈ ਅਤੇ ਉਹ ਆਸ ਕਰਦੇ ਹਨ ਕਿ ਉਹ ਫਾਈਨਲ ਜਿੱਤਕੇ ਜ਼ਰੂਰ ਸਕੂਲ ਅਤੇ ਪਿੰਡ ਦਾ ਨਾਮ ਹੋਰ ਰੌਸ਼ਨ ਕਰੇਗੀ।ਇਸ ਮੌਕੇ ਸਕੂਲ ਅਧਿਆਪਕ ਜਸਵੰਤ ਸਿੰਘ,ਵੀਰ ਸਿੰਘ, ਵਿਸ਼ਾਲ ਗਿੱਲ, ਅਮਨਪ੍ਰੀਤ ਕੌਰ , ਹਰਪ੍ਰੀਤ ਕੌਰ ਤੋਂ ਇਲਾਵਾ ਸਮਾਜਸੇਵੀ ਦਰਸ਼ਨ ਸਿੰਘ ਜੱਸੜ, ਕਮਲਜੋਤ ਕੌਰ, ਜਸਪ੍ਰੀਤ ਕੌਰ ਆਦਿ ਮੌਜੂਦ ਸਨ।


Post a Comment

0 Comments