ਸ਼ਹਿਬਾਜ ਗਰਗ ਦੇ ਬਰਾਊਂਜ ਮੈਡਲ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਘਰ ਲੱਗਾ ਵਧਾਈਆਂ ਦਾ ਤਾਂਤਾ

 ਸ਼ਹਿਬਾਜ ਗਰਗ ਦੇ ਬਰਾਊਂਜ ਮੈਡਲ ਜਿੱਤਣ ਤੋਂ ਬਾਅਦ ਉਨ੍ਹਾਂ ਦੇ ਘਰ ਲੱਗਾ ਵਧਾਈਆਂ ਦਾ ਤਾਂਤਾ


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿੱਪ 66ਵੀਂ ਭੋਪਾਲ (ਐੱਮ.ਪੀ) ਵਿਖੇ   ਨਵੰਬਰ-ਦਸੰਬਰ ਮਹੀਨੇ ਦੌਰਾਨ ਹੋਈ ਸੀ।   ਜਿਸ ਵਿੱਚ ਸ਼ਹਿਬਾਜ ਗਰਗ ਬੁਢਲਾਡਾ ਨੇ 25 ਮੀਟਰ ਰੈਪਿਡ ਫਾਇਰ ਪਿਸਟਲ (ਸੀਨੀਅਰ ਮੈਨ) ਵਿੱਚ ਬਰਾਊਂਜ ਮੈਡਲ ਪ੍ਰਾਪਤ ਕਰਕੇ ਜਿਲ੍ਹਾ ਮਾਨਸਾ ਦਾ ਨਾਮ ਰੋਸ਼ਨ ਕੀਤਾ ਹੈ।  ਇਸ ਦੇ ਨਾਲ ਹੀ ਸ਼ਹਿਬਾਜ ਗਰਗ ਨੇ ਦਸੰਬਰ ਮਹੀਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਸ਼ੂਟਿੰਗ ਮੁਕਾਬਲਿਆਂ ਵਿੱਚ 25 ਮੀਟਰ ਰੈਪਿਡ ਫਾਇਰ ਪਿਸਟਲ ਵਰਗ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ।  ਸਹਿਬਾਜ ਗਰਗ ਇਲਾਇਟੈਂਡ ਕਾਲਜ ਆੱਫ ਫਿਜੀਕਲ ਐਜੂਕੇਸ਼ਨ, ਝੁਨੀਰ (ਮਾਨਸਾ) ਬੀ.ਪੀ.ਐੱਡ ਸਾਲ ਦੂਜਾ ਦਾ ਵਿਦਿਆਰਥੀ ਹੈ।  ਸਹਿਬਾਜ ਦੀ ਸਫਲ਼ਤਾ ਤੇ ਬੁਢਲ਼ਾਡਾ ਵਿਖੇ ਪਹੁੰਚਣ ਤੇ ਮਾਰਕਿਟ ਕਮੇਟੀ ਬੁਢਲ਼ਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਉਚੇਚੇ ਤੌਰ ਤੇ ਉਨ੍ਹਾਂ ਦੇ ਘਰ ਪਹੁੰਚੇ।  ਉਨ੍ਹਾਂ ਨੇ ਸਹਿਬਾਜ ਗਰਗ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ।          

       ਸਹਿਬਾਜ ਗਰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪ੍ਰਾਪਤੀ ਇੱਥੋਂ ਤੱਕ ਹੀ ਸੀਮਿਤ ਨਹੀਂ ਸਗੋਂ ਮੇਰਾ ਸੁਪਨਾ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਹੈ।  ਉਨ੍ਹਾਂ ਆਪਣੀ ਇਸ ਸਫਲਤਾ ਲਈ ਪਰਿਵਾਰ ਨੂੰ ਸਮਰਪਿਤ ਕੀਤਾ।  ਇਸ ਮੌਕੇ ਉਨ੍ਹਾਂ ਦੇ ਪਿਤਾ ਰਜਿੰਦਰ ਕੁਮਾਰ,  ਜਸਪਾਲ ਜੱਸੀ, ਮਾ: ਬਲਦੇਵ ਪ੍ਰਕਾਸ਼ ਸਿੰਗਲਾ ਅਤੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।

Post a Comment

0 Comments