ਰੋਟਰੀ ਕਲੱਬ ਬੁਢਲਾਡਾ ਵੱਲੋਂ ਡਾਇਟ ਅਹਿਮਦਪੁਰ ਮਾਨਸਾ ਦੇ ਵੱਖਰੇ ਤੌਰ'ਤੇ ਸਮਰੱਥ ਵਿਦਿਆਰਥੀਆਂ ਲਈ ਵੰਡਿਆ ਦਾਨ।

 ਰੋਟਰੀ ਕਲੱਬ ਬੁਢਲਾਡਾ ਵੱਲੋਂ ਡਾਇਟ ਅਹਿਮਦਪੁਰ ਮਾਨਸਾ ਦੇ ਵੱਖਰੇ ਤੌਰ'ਤੇ ਸਮਰੱਥ ਵਿਦਿਆਰਥੀਆਂ ਲਈ ਵੰਡਿਆ ਦਾਨ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਰੋਟਰੀ ਕਲੱਬ ਬੁਢਲਾਡਾ ਵੱਲੋਂ ਡਾਇਟ ਅਹਿਮਦਪੁਰ ਮਾਨਸਾ ਦੇ ਵੱਖਰੇ ਤੌਰ 'ਤੇ ਸਮਰੱਥ ਵਿਦਿਆਰਥੀਆਂ ਲਈ ਦੋ ਵੀਹਲ ਕੁਰਸੀਆਂ ਅਤੇ ਸੈਨੇਟਰੀ ਨੈਪਕਿਨ ਵੈਂਡਿੰਗ ਕਮ ਇਨਸੀਨਰੇਟਰ ਮਸ਼ੀਨ ਦਾਨ ਕੀਤੀਆਂ ਗਈਆਂ। ਰੋਟਰੀ ਕਲੱਬ ਬੁਢਲਾਡਾ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਕਾਕਾ ਨੇ ਕਿਹਾ ਕਿ ਡਾਇਟ ਅਹਿਮਦਪੁਰ ਜਿਲ੍ਹੇ ਦੀ ਇੱਕੋ-ਇੱਕ ਸੰਸਥਾ ਹੈ ਜਿੱਥੇ ਭਵਿੱਖ ਦਾ ਨਿਰਮਾਣ ਕਰਨ ਵਾਲੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਸੋ ਇਸ ਲਈ ਇਹ ਬਹੁਤ ਹੀ ਜਰੂਰੀ ਹੈ ਕਿ ਇਸ ਸੰਸਥਾ ਵਿਚ ਹਰ ਇੱਕ ਜਰੂਰਤ ਦਾ ਸਾਧਨ ਹੋਵੇ ਤਾਂ ਜੋ ਸਾਡੇ ਭਵਿੱਖ ਦੇ ਅਧਿਆਪਕ ਇੱਥੋਂ ਸਿੱਖਿਆ ਲੈ ਕੇ ਸਕੂਲਾਂ ਵਿਚ ਵੀ ਢੁਕਵਾਂ ਵਾਤਾਵਰਣ ਸਿਰਜ ਸਕਣ। ਇਸ ਦੌਰਾਨ ਰੋਟਰੀ ਕਲੱਬ ਬੁਢਲਾਡਾ ਦੇ ਸਕੱਤਰ ਸ਼੍ਰੀ ਯਸ਼ ਪਾਲ ਗਰਗ, ਖਜਾਨਚੀ ਸ਼੍ਰੀ ਵਿਜੈ ਕੁਮਾਰ ਸਿੰਗਲਾ, ਸ. ਕਰਮਜੀਤ ਸਿੰਘ ਮਾਘੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਡਾਇਟ ਦੇ ਇੰਚਾਰਜ ਪ੍ਰਿੰਸੀਪਲ ਸ. ਗਿਆਨਦੀਪ ਸਿੰਘ, ਸ. ਸਤਨਾਮ ਸਿੰਘ ਡੀ. ਪੀ. ਈ, ਸ਼੍ਰੀਮਤੀ ਸਰੋਜ ਰਾਣੀ ਲੈਕਚਰਾਰ, ਡਾ. ਅੰਗਰੇਜ ਸਿੰਘ ਵਿਰਕ ਲੈਕਚਰਾਰ, ਸ਼੍ਰੀਮਤੀ ਨਵਦੀਪ ਕੌਰ ਲੈਕਚਰਾਰ, ਸ਼੍ਰੀ ਬਲਦੇਵ ਪ੍ਰਕਾਸ਼ ਸਿੰਗਲਾ ਸ.ਸ ਮਾਸਟਰ, ਸ. ਪਪਿੰਦਰ ਸਿੰਘ ਸਾਇੰਸ ਮਾਸਟਰ, ਸ. ਬਲਤੇਜ ਸਿੰਘ ਅ. ਕ. ਟੀਚਰ, ਸ. ਅਮਨਦੀਪ ਸਿੰਘ ਈ. ਟੀ. ਟੀ ਟੀਚਰ ਅਤੇ ਸਮੂਹ ਸਿਖਿਆਰਥੀ ਮੌਜੂਦ ਰਹੇ।

Post a Comment

0 Comments