ਸਰਦੂਲਗੜ੍ਹ ਦੇ ਨਵੇਂ ਐਸ ਡੀ ਐਮ ਨਤੀਸ਼ ਜੈਨ ਨੇ ਆਪਣਾ ਆਹੁਦਾ ਸੰਭਾਲਿਆ

 ਸਰਦੂਲਗੜ੍ਹ ਦੇ ਨਵੇਂ ਐਸ ਡੀ ਐਮ ਨਤੀਸ਼ ਜੈਨ ਨੇ ਆਪਣਾ ਆਹੁਦਾ ਸੰਭਾਲਿਆ

ਸਰਦੂਲਗੜ ਨੂੰ ਸਾਫ ਸੁਥਰਾ ਬਣਾਉਣ ਲਈ ਹਰ ਕਦਮ ਚੁੱਕੇ ਜਾਣਗੇ: ਜੈਨ 


ਗੁਰਜੰਟ ਸਿੰਘ ਬਾਜੇਵਾਲੀਆ   
      ਮਾਨਸਾ12ਦਸੰਬਰ: ਸਰਦੂਲਗੜ੍ਹ ਸਬ ਡਵੀਜਨ ਦੀ ਨਵ ਨਿਯੁਕਤ ਐਸ.ਡੀ.ਐਮ ਨਤੀਸ਼ ਜੈਨ ਆਈ.ਏ.ਐਸ ਨੇ ਅੇੈਸ.ਡੀ.ਐਮ ਸਰਦਲਗੜ੍ਹ ਦਾ ਅੱਜ ਚਾਰਜ਼ ਸੰਭਾਲ ਲਿਆ।ਉਹ ਪਹਿਲਾਂ ਸੰਗਰੂਰ ਵਿਖੇ ਤਾਇਨਾਤ ਸਨ।ਇਸ ਮੌਕੇ ਸੁਪਰਡੈਂਟ ਮੱਖਣ ਸਿੰਘ ਮਿੱਤਲ ,ਰੀਡਰ ਮੁਕੇਸ਼ ਕੁਮਾਰ, ਨਰਿੰਦਰਪਾਲ ਸਿੰਘ ਅਹਿਲਮਦ,ਮਨੋਜ ਕੁਮਾਰ, ਰਵਿੰਦਰ ਸਿੰਘ,ਕਸ਼ਮੀਰ ਸਿੰਘ ਨੇ ਉਨ੍ਹਾਂ ਨੂੰ ਬੁੱਕੇ ਭੇਂਟ ਕਰਕੇ ਉਨ੍ਹਾ ਦਾ ਸਵਾਗਤ ਕੀਤਾ।ਇਸ ਮੌਕੇ ਐਸ ਡੀ ਐਮ ਨਤੀਸ਼ ਜੈਨ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਰਦੂਲਗੜ੍ਹ ਸਬ ਡਵੀਜਨ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਉਨ੍ਹਾ ਨੇ ਕਿਹਾ ਕਿ ਸਬ ਡਵੀਜ਼ਨ ਦਾ ਕੋਈ ਵੀ ਵਿਅਕਤੀ ਬੇਝਿਜਕ ਦਫਤਰ ਵਿੱਚ ਆ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਸਰਦੂਲਗੜ ਨੂੰ ਹਰ ਪੱਖੋਂ ਸਾਫ ਸੁਥਰਾ ਬਣਾਉਣ ਲਈ ਯਤਨ ਕੀਤੇ ਜਾਣਗੇ।

Post a Comment

0 Comments